ਐਮ.ਬੀ.ਬੀ.ਐਸ/ਬੀ.ਡੀ.ਐਸ ਦਾਖਲੇ ਲਈ ਕਾਮਨ ਕਾਊਂਸਲਿੰਗ ਦਾ ਨੋਟੀਫਿਕੇਸ਼ਨ ਜ਼ਾਰੀ ਕੀਤਾ
Ferozepur, March 12, 2017 : ਅੰਡਰ-ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਮੈਡੀਕਲ ਕੋਰਸਜ਼ ਵਾਸਤੇ ਸਿੰਗਲ ਟੈਸਟ ਨੀਟ ਪ੍ਰੀਖਿਆ-2016 ਤੋਂ ਹੀ ਲਾਗੂ ਹੈ। ਹੁਣ ਕੇਂਦਰੀ ਸਿਹਤ ਮੰਤਰਾਲਿਆ ਨੇ ਮੈਡੀਕਲ ਕੋਰਸ ਪੀ.ਜ਼ੀ. ਅਤੇ ਯੂ.ਜ਼ੀ. ਵਾਸਤੇ ਕਾਮਨ ਕਾਊਂਸਲਿੰਗ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਕੇਂਦਰ ਦੇ ਸਾਰੇ ਸਰਕਾਰੀ ਸੰਸਥਾਵਾਂ, ਰਾਜ ਦੇ ਸਰਕਾਰੀ ਕਾਲਜਾਂ, ਯੂਨੀਵਰਸਿਟੀਜ਼,ਡੀਮਡ ਯੂਨੀਵਰਸਿਟੀ, ਟਰੱਸਟਾਂ, ਸੋਸਾਇਟੀ ਅਤੇ ਮਨਿਓਰਿਟੀ ਸੰਸਥਾਵਾਂ ਵਿੱਚ ਹੁਣ ਐਮ.ਬੀ.ਬੀ.ਐਸ/ਬੀ.ਡੀ.ਐਸ/ਐਮ.ਡੀ/ਐਮ.ਐਸ/ਐਮ.ਡੀ.ਐਸ ਦੇ ਲਈ ਕਾਮਨ ਕਾਊਂਸਲਿੰਗ ਹੋਵੇਗੀ।
ਵਿਜੈ ਗਰਗ ਨੇ ਦੱਸਿਆ ਕਿ ਹੁਣ ਇਸ ਨਾਲ ਦਾਖਲੇ ਚ ਪਾਰਦਰਸ਼ਤਾ ਅਤੇ ਪ੍ਰਾਈਵੇਟ ਕਾਲਜਾਂ ਦੁਆਰਾ ਕੈਪੀਟਾਈਜੇਸ਼ਨ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਆਲ ਇੰਡੀਆ 15% ਕੋਟੇ ਦੀਆਂ ਸੀਟਾਂ ਲਈ ਡਰੈਕਟੋਰੇਟ ਜਰਨਲ ਆਫ਼ ਹੈਲਥ ਸਰਵਿਸ ਯੂ.ਜ਼ੀ ਅਤੇ ਪੀ.ਜ਼ੀ ਮੈਡੀਕਲ ਕੋਰਸਜ਼ ਲਈ ਕਾਮਨ ਕਾਊਂਸਲਿੰਗ ਕਰਦੀ ਰਹੇਗੀ।
ਵਿਜੈ ਗਰਗ ਨੇ ਅੱਗੇ ਦਸਿਆ ਕਿ ਰਾਜ ਪੱਧਰ ਦੀ ਕਾਮਨ ਕਾਊਂਸਲਿੰਗ ਦਾ ਮਤਲਬ ਇਹ ਹੈ ਕਿ ਸਾਰੀਆਂ ਸੰਸਥਾਵਾਂ ਜਿਸ ਵਿੱਚ ਘੱਟ ਗਿਣਤੀ ਵਾਲੇ ਕਾਲਜ ਜਿਵੇਂ ਕਿ ਸੀ.ਐਮ.ਸੀ ਲੁਧਿਆਣਾ ਅਤੇ ਸੀ.ਐਮ.ਸੀ ਵੈਲੋਰਾ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਮੈਡੀਕਲ ਕਾਲਜ ਜਿਵੇਂ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰੋਸੈਸ ਵਿੱਚ ਭਾਗ ਲੈਣਗੇ।
ਵਿਜੈ ਗਰਗ ਨੇ ਦਸਿਆ ਕਿ ਇਸ ਨਾਲ ਬੱਚਿਆਂ ਦਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਹੋਣ ਤੋਂ ਬਚੇਗਾ।