ਐਨ ਆਰ ਐਚ ਐਮ ਕਾਮਿਆਂ ਵਲੋਂ ਹੜਤਾਲ ਜਾਰੀ
ਫਿਰੋਜ਼ਪੁਰ 13 ਅਪ੍ਰੈਲ (ਏ. ਸੀ. ਚਾਵਲਾ) ਐਨ ਐਚ ਐਮ ਮੁਲਾਜਮਾਂ ਦੇ ਸਮਰਥਨ ਵਿਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵਲੋਂ ਪੰਜਾਬ ਕਨਵੀਨਰ ਰਵਿੰਦਰ ਲੂਥਰਾ ਦੀ ਅਗਵਾਈ ਹੇਠ ਰੋਸ ਰੈਲੀ ਕੱਢੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦੇ ਰਵਿੰਦਰ ਲੂਥਰਾ ਅਤੇ ਐਨ ਆਰ ਐਚ ਐਮ ਦੇ ਜ਼ਿਲ•ਾ ਪ੍ਰਧਾਨ ਦੀਪਕ ਨੰਦਨ ਨੇ ਦੱਸਿਆ ਕਿ ਐਨ ਐਚ ਐਮ ਕਰਮਚਾਰੀਆਂ ਦੀ ਹੜਤਾਲ 29ਵੇ ਦਿਨ ਵਿਚ ਦਾਖਲ ਹੋ ਗਈ ਹੈ ਅਤੇ ਰੋਜਾਨਾ ਸਿਹਤ ਵਿਭਾਗ ਪੰਜਾਬ ਵਲੋਂ ਤਾਨਾਸ਼ਾਹੀ ਪੱਤਰ ਜਾਰੀ ਕਰਕੇ ਐਨ ਐਚ ਐਮ ਮੁਲਾਜਮਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਐਨ ਐਚ ਐਮ ਮੁਲਾਜਮਾਂ ਨੂੰ 20 ਅਪ੍ਰੈਲ ਤੱਕ ਡਿਊਟੀ ਤੇ ਆਉਣ ਅਤੇ ਕੰਮ ਸੰਭਾਲਣ ਦੇ ਆਦੇਸ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਉਨ•ਾਂ ਨੇ ਐਵੇ ਨਹੀ ਕੀਤਾ ਤਾਂ ਉਨ•ਾਂ ਦਾ ਕੰਟਰੈਕਟ ਰੀਨਿਊ ਨਹੀ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਕਿ ਜੇਕਰ ਐਨ ਐਚ ਐਮ ਕਰਮਚਾਰੀਆਂ ਨੂੰ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਂਹ ਨਹੀ ਦਿੱਤੀ ਗਈ ਤਾਂ ਸੰਘਰਸ ਹੋਰ ਤੇਜ ਕੀਤਾ ਜਾਵੇਗਾ। ਉਨ•ਾਂ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਦੇ ਐਨ ਐਚ ਐਮ ਕਰਮਚਾਰੀਆਂ ਤੋਂ ਕਿਸੇ ਵੀ ਤਰ•ਾਂ ਦੀ ਜਿਆਦਤੀ ਕੀਤੀ ਤਾਂ ਪੰਜਾਬ ਭਰ ਦੇ ਸਿਹਤ ਕਰਮਚਾਰੀ ਅਧਿਕਾਰੀਆਂ ਦਾ ਘੇਰਾਵ ਕਰਨ ਦੇ ਲਈ ਮਜਬੂਰ ਹੋਣਗੇ। ਇਸ ਮੌਕੇ ਰਮਨ ਅਤਰੀ, ਹਰਪ੍ਰੀਤ ਸਿੰਘ ਥਿੰਦ, ਬੂਟਾ ਮਲ ਗਿੱਲ, ਸੰਦੀਪ ਕੁਮਾਰ ਅਤੇ ਮਨਿੰਦਰ ਸਿੰਘ, ਨਰਿੰਦਰ ਸ਼ਰਮਾ ਅਤੇ ਹੋਰ ਵੀ ਕਈ ਹਾਜ਼ਰ ਸਨ।