Ferozepur News

ਐਨਐਚਐਮ ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰ ਦੁਆਰਾ ਦਿੱਤੀ ਗਈ  ਨੋ ਵਰਕ ਨੋ ਪੇਅ ਅਤੇ ਟਰਮੀਨੇਸ਼ਨ ਦੀ ਧਮਕੀ  ਦੇ ਬਾਵਜੂਦ ਵੀ ਅੱਜ ਲਗਾਤਾਰ ਛੇਵੇਂ ਦਿਨ ਹੜਤਾਲ ਜਾਰੀ

ਐਨਐਚਐਮ ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰ ਦੁਆਰਾ ਦਿੱਤੀ ਗਈ  ਨੋ ਵਰਕ ਨੋ ਪੇਅ ਅਤੇ ਟਰਮੀਨੇਸ਼ਨ ਦੀ ਧਮਕੀ  ਦੇ ਬਾਵਜੂਦ ਵੀ ਅੱਜ ਲਗਾਤਾਰ ਛੇਵੇਂ ਦਿਨ ਹੜਤਾਲ ਜਾਰੀ
ਐਨਐਚਐਮ ਯੂਨੀਅਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰ ਦੁਆਰਾ ਦਿੱਤੀ ਗਈ  ਨੋ ਵਰਕ ਨੋ ਪੇਅ ਅਤੇ ਟਰਮੀਨੇਸ਼ਨ ਦੀ ਧਮਕੀ  ਦੇ ਬਾਵਜੂਦ ਵੀ ਅੱਜ ਲਗਾਤਾਰ ਛੇਵੇਂ ਦਿਨ ਹੜਤਾਲ ਜਾਰੀ
ਫਿਰੋਜ਼ਪੁਰ 10 ਮਈ 2021: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਨਾ ਮੰਨੀਆਂ ਗਈਆਂ ਮੰਗਾਂ ਦੇ ਕਾਰਨ ਸਾਰੇ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਚੱਲ ਰਹੇ ਪ੍ਰੋਟੈਸਟ ਵਿੱਚ ਅੱਜ ਛੇਵੇਂ ਦਿਨ ਲਗਾਤਾਰ ਜ਼ਿਲ੍ਹੇ ਦੇ ਵਿੱਚ ਐਨਐਚਐਮ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ।  ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਕਾਲ ਵਿੱਚ ਕੰਮ ਕਰ ਰਹੇ ਕਾਮਿਆਂ ਵੱਲੋਂ ਸਰਕਾਰ ਨੂੰ ਸਮੇਂ ਸਮੇਂ ਦਿੱਤੇ ਮੰਗ ਪੱਤਰ ਦੇ ਕੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਮੰਗ ਪੱਤਰ ਦਿੱਤੇ ਗਏ ਪਰ ਪੰਜਾਬ ਸਰਕਾਰ ਨੇ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ ਜਿਸ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦਾ ਸਾਰਾ ਸਟਾਫ ਅੱਜ ਛੇਵੇਂ ਦਿਨ ਲਗਾਤਾਰ ਹੜਤਾਲ ਉਤੇ ਸੀ।  ਅੱਜ ਐਨਐਚਐਮ ਕਾਮਿਆਂ ਦੇ ਨਾਲ ਰੈਗੂਲਰ ਜੌਬ ੳੁੱਤੇ ਕੰਮ ਕਰ ਰਹੇ ਡਾਕਟਰਾਂ, ਪੈਰਾ ਮੈਡੀਕਲ ਯੂਨੀਅਨ ਅਤੇ ਪੈਰਾਮੈਡੀਕਲ ਤਾਲਮੇਲ ਕਮੇਟੀ, ਆਈਸੀਟੀਸੀ  ਬਿਜਲੀ ਬੋਰਡ, ਐੱਨ ਆਰ ਐੱਮ ਯੂ ਅਤੇ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਚ ਮੁਲਾਜ਼ਮਾਂ ਦਾ ਧਰਨੇ ਦੇ ਵਿੱਚ ਸਾਥ ਦਿੱਤਾ।  ਬੀਤੇ ਦਿਨੀਂ ਐਮਡੀ ਐਨਐਚਐਮ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਦੀ ਧਮਕੀ ਦਿੱਤੀ ਗਈ ਸੀ। ਪਰ ਉਸ ਧਮਕੀ ਨੂੰ ਨਕਾਰਦਿਆਂ ਹੋਇਆਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣਾ ਪ੍ਰੋਗਰਾਮ ਪੂਰਾ  ਕੀਤਾ ਗਿਆ ।ਮੁਲਜ਼ਮਾਂ ਦੀ ਇਹੋ ਮੰਗ ਹੈ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਸ਼ਰਤ ਉਨ੍ਹਾਂ ਨੂੰ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ  ਨਾ ਕੀਤਾ ਅਤੇ ਜਲਦੀ ਹੀ ਮੁਲਾਜ਼ਮ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਅੱਗੇ ਭੁੱਖ ਹੜਤਾਲ ਮਰਨ ਵਰਤ ਤੇ ਬੈਠਣ ਦਾ ਨਿਰਣਾ ਲੈਣਗੇ ਜਿਸ ਸੰੰਬੰਧੀ ਸਾਰੀ ਜ਼ਿੰਮੇਵਾਰੀ  ਪੰਜਾਬ ਸਰਕਾਰ, ਸਿਹਤ ਮੰਤਰੀ ਅਤੇ ਐਨਐਚਐਮ ਡਾਇਰੈਕਟਰ ਦੀ ਹੋਵੇਗੀ
ਇਸ ਸਮੇਂ ਵੱਡੇ ਇਕੱਠ ਤੋਂ ਬਿਨਾਂ
  TSU ਦੇ ਸਰਕਲ ਪ੍ਰਧਾਨ ਜਗਤਾਰ ਸਿੰਘ , ਰਾਜਿੰਦਰ ਸ਼ਰਮਾ, ਸਬ ਡਿਵੀਜ਼ਨ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ, NRMU ਦੇ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਦਲਜੀਤ ਸਿੰਘ PCMS ਐਸੋਸੀਏਸ਼ਨ ਦੇ ਪ੍ਰਧਾਨ ਡਾ ਜਤਿੰਦਰ ਕੌਸ਼ੜ੍, ਡਾ ਪੰਕਜ ਸ਼ਰਮਾ, ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ ਜੀ, ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਜਤਿੰਦਰ ਸ਼ਰਮਾ ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਸੁਧੀਰ ਅਲੈਗਜ਼ੈਂਡਰ  ਪੁਨੀਤ ਮਹਿਤਾ ਰਵਿੰਦਰ ਸ਼ਰਮਾ ਮਲਟੀਪਰਪਜ਼ ਹੈਲਥ ਵਰਕਰ ਪੰਜਾਬ ਮੀਤ ਪ੍ਰਧਾਨ ਨਰਿੰਦਰ ਸ਼ਰਮਾ ਤਾਲਮੇਲ ਕਮੇਟੀ ਦੇ ਪ੍ਰਧਾਨ ਰਵਿੰਦਰ ਲੁਥਰਾ ਪੈਰਾਮੈਡੀਕਲ ਮੁਲਾਜ਼ਮ ਯੂਨੀਅਨਾਂ ਫਿਰੋਜ਼ਪੁਰ ਦੇ ਪ੍ਰਧਾਨ ਸੁਧੀਰ ਅਲੈਗਜ਼ੈਂਡਰ, ਰੋਬਿਨ ਸੈਮਸਨ ਜਸਵਿੰਦਰ ਸਿੰਘ ਕੌੜਾ, ਪ੍ਰਭਜੋਤ ਕੌਰ ਜਗਜੀਤ ਸਿੰਘ , ਗੁਰਮੇਲ  ਸਿੰਘ ਪੰਜਾਬ ਸੁਬਾਰਡੀਨੇਟ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਚੰਦ ਜਾਗੋਵਾਲੀਆ,  ਰੇਡੀਓਗ੍ਰਾਫਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ, ਸੁਤੰਤਰ ਸਿੰਘ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਧਾਨ ਸ਼ੈਲੀ, ਬੰਦਨਾ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button