Ferozepur News
ਐਚ.ਐਮ.ਸਕੂਲ ਫਿਰੋਜ਼ਪੁਰ ਵਿਖੇ ਖੂਨਦਾਨ ਕੈਂਪ ਦਾ ਸਫਲਤਾਪੂਰਵਕ ਕੀਤਾ ਗਿਆ ਆਯੋਜਨ
ਐਚ.ਐਮ.ਸਕੂਲ ਫਿਰੋਜ਼ਪੁਰ ਵਿਖੇ ਖੂਨਦਾਨ ਕੈਂਪ ਦਾ ਸਫਲਤਾਪੂਰਵਕ ਕੀਤਾ ਗਿਆ ਆਯੋਜਨ
ਮਹਿਲਾ ਡਾ: ਪ੍ਰੀਤੀ ਬੱਤਰਾ ਨੇ ਵੀ ਕੀਤਾ ਖੂਨਦਾਨ – ਔਰਤਾਂ ਨੂੰ ਖੂਨਦਾਨ ਕਰਨ ਲਈ ਕੀਤਾ ਪ੍ਰੇਰਿਤ
ਫਿਰੋਜ਼ਪੁਰ, 24.1.2021: ਅੱਜ ਫਿਰੋਜ਼ਪੁਰ ਦੀ ਪ੍ਰਾਚੀਨ ਵਿਦਿਅਕ ਸੰਸਥਾ ਐਚ.ਐਮ.ਸੀ. ਸੈ.ਸਕੂਲ ਵਿੱਚ ਪ੍ਰਿੰਸੀਪਲ ਅਜੀਤ ਕੁਮਾਰ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ।
‘ਖੂਨਦਾਨ ਨੂੰ ਬਣਾਓ ਅਭਿਆਨ ਖੂਨਦਾਨ ਕਰਕੇ ਬਚਾਓ ਜਾਨ’ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਫਿਰੋਜ਼ਪੁਰ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ ਮਯੰਕ ਫਾਊਂਡੇਸ਼ਨ, ਹੈਲਪਿੰਗ ਹੈਂਡਜ਼ ਫਿਰੋਜ਼ਪੁਰ, ਮਨੁੱਖਤਾ ਬਲੱਡ ਸਰਵਿਸ, ਏਬੀਵੀਪੀ ਵੱਲੋਂ ਦੀਪਕ ਸ਼ਰਮਾ, ਚੇਤਨ ਰਾਣਾ, ਨਿਤਿਨ ਜੇਤਲੀ, ਪੁਨੀਤ ਧਵਨ, ਯੋਗੇਸ਼ ਮਲਹੋਤਰਾ, ਸ਼ਿਵਾਜ ਬੱਬਰ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਇਸ ਕੈਂਪ ਵਿਚ ਸ਼ਹਿਰ ਦੇ ਹਰ ਵਰਗ ਨੇ ਹਿੱਸਾ ਲਿਆ ਅਤੇ ਨੌਜਵਾਨ ਸਮੂਹ ਨੇ ਕੈਂਪ ਵਿਚ ਉਤਸ਼ਾਹ ਨਾਲ ਖੂਨਦਾਨ ਕੀਤਾ ਜਿਸ ਕਾਰਨ ਤਕਰੀਬਨ 51 ਯੂਨਿਟ ਖੂਨ ਇਕੱਤਰ ਕੀਤਾ ਗਿਆ ।
ਮਹਿਲਾ ਡਾ: ਪ੍ਰੀਤੀ ਬੱਤਰਾ ਨੇ ਵੀ ਖੂਨਦਾਨ ਕੀਤਾ ਅਤੇ ਔਰਤਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ । ਨਾਗਰਿਕਾਂ ਨੂੰ ਖੂਨਦਾਨ ਦੇ ਲਾਭ ਵੀ ਦੱਸਦੇ ਹੋਏ ਇਸ ਲਈ ਪ੍ਰੇਰਿਤ ਕੀਤਾ ਗਿਆ ।
ਆਤਿਸ਼ ਜੈਨ ਨੇ ਆਪਣੇ ਜਨਮ ਦਿਨ ‘ਤੇ ਖੂਨਦਾਨ ਕਰਕੇ ਇਕ ਅਨੋਖੀ ਮਿਸਾਲ ਕਾਇਮ ਕੀਤੀ। ਸਾਹਿਲ, ਜਸ਼ਨ, ਸੁਮਿਤ ਗਲਹੋਤਰਾ ਵਰਗੇ ਬਹੁਤ ਸਾਰੇ ਨੌਜਵਾਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਦੱਸਿਆ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ । ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ। ਖੂਨਦਾਨ ਮਹਾਂਦਾਨ ਹੈ ਇਸ ਗੱਲ ਨੂੰ ਮਹੱਤਵ ਦਿੰਦੇ ਹੋਏ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਹਰੇਕ ਨੂੰ ਅਪੀਲ ਕੀਤੀ ਗਈ ।