ਐਗਰੀਡ ਫਾÀੂਂਡੇਸ਼ਨ ਦੇ ਸਲਾਨਾ ਸਮਾਗਮ ਵਿਚ ਸਭਿਆਚਾਰਕ ਪ੍ਰੋਗਰਾਮ ਰਾਹੀ ਰੁੱਖ, ਕੁੱਖ ਅਤੇ ਪਾਣੀ ਬਚਾਉਣ ਦਾ ਦਿੱਤਾ ਸੰਦੇਸ਼
ਫ਼ਿਰੋਜ਼ਪੁਰ 8 ਮਾਰਚ (ਅੰਕੁਰ ਚਾਵਲਾ) ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਸਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾÀੂਂਡੇਸ਼ਨ (ਰਜਿ) ਫ਼ਿਰੋਜ਼ਪੁਰ ਵੱਲੋਂ ਐਗਰੀਡ ਡੇ ਮੌਕੇ ਵਿਸ਼ਾਲ ਸਭਿਆਚਾਰਕ ਪ੍ਰੋਗਰਾਮ ਸਥਾਨਕ ਸਿਟੀ ਰਿਸੋਰਟ ਪਲੈਸ ਫ਼ਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਇੰਜ. ਡੀ. ਪੀ. ਐਸ. ਖਰਬੰਦਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ•ਾਂ ਦੇ ਨਾਲ ਸ਼੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜਨ), ਸ਼੍ਰੀਮਤੀ ਨੀਲਮਾ ਏ. ਡੀ.ਸੀ. (ਵਿਕਾਸ), ਲਖਬੀਰ ਸਿੰਘ ਪੁਲਿਸ ਕਪਤਾਨ (ਹੈੱਡ;) ਅਤੇ ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫ਼ਸਰ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਸਮਾਗਮ ਵਿਚ ਪਾਕਿਸਤਾਨੀ ਪ੍ਰਸਿੱਧ ਟੀ. ਵੀ. ਸ਼ੋਅ ਦੀ ਤਰਜ਼ ਤੇ ਨਿਲਾਮ ਘਰ, ਅਤੇ ਕਾਮੇਡੀ ਨਾਟਕ “ਕਿੱਸਾ ਖੁਰਕਪੁਰ ਦਾ” ਮੰਚਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਇੰਜ. ਡੀ. ਪੀ. ਐਸ. ਖਰਬੰਦਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਆਪਣੀ ਪ੍ਰਧਾਨਗੀ ਸੰਬੋਧਨ ਵਿਚ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ•ਾਂ ਸਮਾਗਮ ਮਨੋਰੰਜਨ ਦੇ ਨਾਲ ਨਾਲ ਗਿਆਨ ਵਰਧਕ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨਾ ਹੋਣ ਕਾਰਨ ਵਿਲੱਖਣ ਸੀ। ਉਨ•ਾਂ ਕਿਹਾ ਕਿ ਅੱਜ ਕੁਦਰਤ ਦਾ ਸੰਤੁਲਨ ਬਣਾਈ ਰੱਖਣਾ ਸਮਾਜ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ•ਾਂ ਨੇ ਰੁੱਖ ਅਤੇ ਕੁੱਖ ਬਚਾਉਣ ਦੀ ਮਹੱਤਤਾ ਨੂੰ ਦੱਸਦੇ ਹੋਏ ਇਸ ਪ੍ਰਤੀ ਸੰਜੀਦਾ ਹੋ ਕੇ ਸੋਚਣ ਲਈ ਪ੍ਰੇਰਿਤ ਕੀਤਾ। ਫਾਉਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਕਮਲ ਸ਼ਰਮਾ ਪ੍ਰੋਜੈਕਟ ਚੈਅਰਮੇਨ ਆਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਸਭਿਆਚਾਰਕ ਅਤੇ ਵਿਅੰਗਆਤਮਕ ਤਰੀਕੇ ਨਾਲ ਸਮਾਜ ਨੂੰ ਰੁੱਖਾ ਦੀ ਸੰਭਾਲ ਅਤੇ ਕੰਨਿ•ਆਂ ਭਰੂਣ ਹੱਤਿਆ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਤੇ ਨੈਸ਼ਨਲ ਐਵਾਰਡੀ ਗੁਰਨਾਮ ਸਿੱਧੂ, ਸਟੇਟ ਐਵਾਰਡੀ ਰਵੀਇੰਦਰ ਸਿੰਘ, ਪ੍ਰਗਟ ਗਿੱਲ, ਕੰਵਲਜੀਤ ਸਿੰਘ ਜੇਲ•ਾਂ ਸੰਧੂ, ਵਿਜੇ ਵਿਕਟਰ, ਗੁੰਰਜਟ ਭੁੱਲਰ ਨੇ ਪੰਜਾਬੀ ਗੀਤਾ ਰਾਹੀ ਸਰੋਤਿਆ ਦਾ ਖੁੱਬ ਮੰਨੋਰਜਨ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਦੀਆਂ ਵਿਦਿਆਰਥਣਾਂ ਵੱਲੋਂ ਮੈਡਮ ਅਨੁ ਸ਼ਰਮਾ ਦੀ ਅਗਵਾਈ ਵਿਚ ਤਿਆਗ ਕੰਨਿਆ ਭਰੂਣ ਹੱਤਿਆ, ਤੇ ਅਧਾਰਿਤ ਕੋਰਿਉਗ੍ਰਾਫੀ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤਿਆਂ। ਨਾਟਕ “ਕਿੱਸਾ ਖੁਰਕਪੁਰ ਦਾ” ਦੇ ਮੰਚਨ ਦੀ ਭਰਪੂਰ ਪ੍ਰਸ਼ੰਸਾ ਹੋਏ ਅਤੇ ਸੁਰਿੰਦਰ ਨਰੂਲਾ ਵੱਲੋਂ ਪੇਸ਼ ਕੀਤੇ ਨਿਲਾਮ ਘਰ ਤੋਂ ਸਰੋਤਿਆ ਨੇ ਸਵਾਲਾਂ ਦੇ ਜਵਾਬ ਦੇ ਕੇ ਖ਼ੂਬ ਇਨਾਮ ਜਿੱਤੇ, ਇਹਨਾਂ ਇਨਾਮਾਂ ਨੂੰ ਬਾਬਾ ਇਨਵੈਸਮੈਂਟ ਗਰੁੱਪ ਦੇ ਜਗਤਾਰ ਸਿੰਘ, ਮਨਦੀਪ ਸਿੰਘ ਸਿਟੀ ਰਿਸੋਰਟ, ਅਮਨ ਸ਼ਰਮਾ ਸਿਟੀ ਹਾਰਟ ਸਕੂਲ, ਉੱਪਲ ਉਵਰਸੀਜ ਅਤੇ ਉੱਪਲ ਡੇਅਰੀ, ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਵਿਜੇ ਸਚਦੇਵਾ, ਰਾਜ ਟ੍ਰੈਵਲਜ, ਪੁਖਰਾਜ ਐਲਵੇਰਾ, ਯੈਸ ਬੈਂਕ ਤੋਂ ਇਲਾਵਾ, ਨਹਿਰੂ ਯੁਵਾ ਕੇਂਦਰ ਅਤੇ ਜ਼ਿਲ•ਾ ਰੈਡ ਕਰਾਸ ਸੁਸਾਇਟੀ ਵੱਲੋਂ ਦਿੱਤਾ ਗਿਆ। ਸਮਾਗਮ ਵਿਚ ਧਰਮਪਾਲ ਬਾਂਸਲ ਚੀਫ਼ ਪੈਟਰਨ ਲਾਇਫ ਗਰੁੱਪ, ਰਾਜ ਕੁਮਾਰ ਕੱਕੜ ਸੀਨੀਅਰ ਐਡਵੋਕੇਟ, ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ, ਡਾ. ਰਜਿੰਦਰ ਸ਼ਰਮਾ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰ.ਸਰਬਜੀਤ ਸਿੰਘ ਬੇਦੀ, ਸ੍ਰੀ. ਜੈ. ਐਸ. ਕੁਮਾਰ ਕਾਨੂੰਨੀ ਸਲਾਹਕਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਲਾਇਨਜ਼ ਕਲੱਬ ਆਸ਼ੀਰਵਾਦ, ਟੀਚਰਜ਼ ਕਲੱਬ, ਐਨ. ਜੀ. ਉ . ਕੋਆਰਡੀਨੇਸ਼ਨ ਕਮੇਟੀ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਯਾਦਗਾਰੀ ਸੁਸਾਇਟੀ, ਲਾਇਫ ਗਰੁੱਪ, ਪ੍ਰੈਸ ਕਲੱਬ ਫ਼ਿਰੋਜ਼ਪੁਰ, ਜਰਨਲਿਸਟ ਐਸੋਸੀਏਸ਼ਨ , ਦੇ ਨੁਮਾਇੰਦੇ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਨਿਆ। ਐਗਰੀਡ ਫਾਉਡੇਸ਼ਨ ਦੇ ਅਹੁਦੇਦਾਰ ਲਲਿਤ ਕੁਮਾਰ, ਦਰਸ਼ਨ ਲਾਲ ਸ਼ਰਮਾ, ਦੀਪਕ ਸ਼ਰਮਾ, ਦਰਸ਼ਨ ਸਿੰਘ ਗਿੱਲ, ਪ੍ਰੀਤਮ ਸਿੰਘ, ਦਿਨੇਸ਼ ਸ਼ਰਮਾ ਜ਼ਿਲ•ਾ ਸੂਚਨਾ ਅਫ਼ਸਰ, ਕਮਲ ਸ਼ਰਮਾ, ਕੋਮਲ ਅਰੋੜਾ, ਦਵਿੰਦਰ ਨਾਥ ਅਤੇ ਸੁਖਦੇਵ ਸਿੰਘ ਨੇ ਸਮੂਹ ਕਲਾਕਾਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ।