Ferozepur News

ਐਗਰੀਡ ਫਾਊਂਡੇਸ਼ਨ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਕਰਵਾਏ ਅਧਿਆਪਕਾਂ ਦੇ ਲੇਖ ਮੁਕਾਬਲੇ

ਰਾਜ ਪੱਧਰੀ ਮੁਕਾਬਲੇ ਵਿੱਚ ਦਲਜੀਤ ਕੌਰ ਪਟਿਆਲਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਐਗਰੀਡ ਫਾਊਂਡੇਸ਼ਨ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਕਰਵਾਏ ਅਧਿਆਪਕਾਂ ਦੇ ਲੇਖ ਮੁਕਾਬਲੇ ।

ਰਾਜ ਪੱਧਰੀ ਮੁਕਾਬਲੇ ਵਿੱਚ ਦਲਜੀਤ ਕੌਰ ਪਟਿਆਲਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ ।

ਐਗਰੀਡ ਫਾਊਂਡੇਸ਼ਨ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਕਰਵਾਏ ਅਧਿਆਪਕਾਂ ਦੇ ਲੇਖ ਮੁਕਾਬਲੇ

ਫਿਰੋਜ਼ਪੁਰ (4.10.2020)ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ(ਰਜਿ.) ਪੰਜਾਬ ,ਫਿਰੋਜ਼ਪੁਰ ਵੱਲੋਂ ਵਿਸ਼ਵ ਅਧਿਆਪਕ ਦਿਵਸ ( 05ਅਕਤੂਬਰ 2020 )ਮੌਕੇ ਸਕੂਲ ਅਤੇ ਕਾਲਜਾਂ ਦੇ ਅਧਿਆਪਕਾਂ ਦੇ ਰਾਜ ਪੱਧਰੀ ਲੇਖ ਲਿਖਣ ਮੁਕਾਬਲੇ ਪ੍ਰਧਾਨ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਕਰਵਾਏ ਗਏ । ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਉਂਡੇਸ਼ਨ ਦੇ ਜਨਰਲ ਸਕੱਤਰ ਲਲਿਤ ਕੁਮਾਰ ਅਤੇ ਪ੍ਰੋਜੈਕਟ ਇੰਚਾਰਜ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ 03 ਵਿਸ਼ਿਆਂ ਦੇ ਉੱਪਰ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾਂ ਸਿੱਖਿਆ ਨੂੰ ਹੋਰ ਰੌਚਿਕ ਬਣਾਉਣ ਲਈ ਅਧਿਆਪਕਾਂ ਦੇ ਤਜਰਬਿਆਂ ਦੇ ਆਧਾਰ ਤੇ ਵਡਮੁੱਲੇ ਸੁਝਾਅ ਦੂਸਰਾ ਆਨਲਾਈਨ ਸਿੱਖਿਆ ਦੀਆਂ ਅਧਿਆਪਕਾਂ ਅਤੇ ਵਿਦਿਆਰਥੀ ਵਰਗ ਲਈ ਚੁਣੌਤੀਆਂ ਅਤੇ ਤੀਸਰਾ ਵਿਸ਼ਾ ਸਹਿਪਾਠੀ ਕਿਰਿਆਵਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ । ਇਨ੍ਹਾਂ ਵਿਸ਼ਿਆਂ ਉੱਪਰ ਅਧਿਆਪਕ ਵਰਗ ਨੇ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਲੇਖ ਲਿਖੇ । ਉਨ੍ਹਾਂ ਵਿੱਚੋਂ ਦਲਜੀਤ ਕੌਰ ਲੈਕਚਰਾਰ ਕੈਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਪਟਿਆਲਾ ਨੇ ਪਹਿਲਾ ਸਥਾਨ, ਗੌਤਮ ਗੋੜ ਜਿਲ੍ਹਾ ਮੈਂਟਰ ਅੰਗਰੇਜ਼ੀ ਫਾਜ਼ਿਲਕਾ ਨੇ ਦੂਸਰਾ, ਸ਼ੁਭਿੰਦਰ ਜੀਤ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਅਲਗੋ ਕੋਰੀ ਤਰਨ ਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਇਸ ਤੋਂ ਇਲਾਵਾ ਪ੍ਰਦੀਪ ਕੌਰ ਲੈਕਚਰਾਰ ਕਾਮਰਸ ਮੈਰੀਟੋਰੀਅਸ ਸਕੂਲ ਫਿਰੋਜਪੁਰ, ਅਰਪਨਜੋਤ ਕੌਰ ਵੋਕੇਸ਼ਨ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਪਟਿਆਲਾ , ਸੁਖਮੀਤ ਸਿੰਘ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ, ਅਮਰਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ, ਮੋਹਣੀ ਗਰਗ ਫ਼ਤਿਹਗੜ ਸਾਹਿਬ ਅਤੇ ਅਮਨਦੀਪ ਕੌਰ ਜਿਲ੍ਹਾ ਮੋਗਾ ,ਰੀਤੂ ਬਾਲਾ ਸਿਟੀ ਹਾਰਟ ਸਕੂਲ ਮਮਦੋਟ ,ਮੋਨਿਕਾ ਗੋਇਲ ਫਰੀਦਕੋਟ ਨੇ ਪਹਿਲੇ 10 ਵਿੱਚ ਸਥਾਨ ਹਾਸਲ ਕਰਕੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਹਾਸਿਲ ਕੀਤੇ ।
ਡਾ ਸਤਿੰਦਰ ਸਿੰਘ ਨੇ ਸਮੂਹ ਅਧਿਆਪਕ ਵਰਗ ਨੂੰ ਵਿਸ਼ਵ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਜੇਤੂ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਨੇ ਲੇਖਾਂ ਰਾਹੀਂ ਅਧਿਆਪਕਾਂ ਨੇ ਬਹੁਤ ਹੀ ਵਡਮੁੱਲੇ ਸੁਝਾਅ ਦਿੱਤੇ ਹਨ ।ਜੋ ਕਿ ਇਕੱਠੇ ਕਰਕੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਯੋਗ ਕਾਰਵਾਈ ਲਈ ਭੇਜੇ ਜਾਨਗੇ।
ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਨੂੰ ਸਫਲ ਬਣਾਉਣ ਵਿਚ ਕੋਮਲ ਅਰੋੜਾ ਉਪ ਜਿਲਾਂ ਸਿਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ,ਲਲਿਤ ਕੁਮਾਰ, ਮਹਿੰਦਰ ਪਾਲ ਸਿੰਘ ,ਕਮਲ ਸ਼ਰਮਾ ਪੀਆਰਓ, ਦਵਿੰਦਰ ਨਾਥ ਲੈਕਚਰਾਰ ,ਦਰਸ਼ਨ ਲਾਲ ਸ਼ਰਮਾ, ਇੰਦਰਪਾਲ ਸਿੰਘ, ਮਹਿੰਦਰਪਾਲ ਸਿੰਘ ,ਡਾ ਤੇਜਾ ਸਿੰਘ ,ਸੁਖਦੇਵ ਰਾਜ ਸ਼ਰਮਾ , ਕਮਲਦੀਪ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ ।

ਕਮਲ ਸ਼ਰਮਾ ਪੀ ਆਰ ਉ

Related Articles

Leave a Reply

Your email address will not be published. Required fields are marked *

Back to top button