ਐਗਰੀਡ ਫਾਊਂਡੇਸ਼ਨ ਵੱਲੋਂ ਅੰਧ ਵਿਦਿਆਲਾ 'ਚ ਤੀਜਾ ਸੁਰਮਈ ਪ੍ਰੋਗਰਾਮ ਆਯੋਜਿਤ
ਅਮਿੱਟ ਛਾਪ ਛੱਡ ਗਿਆ ਸ਼ਾਮ-ਏ-ਗਜ਼ਲ ਸਮਾਗਮ
-ਐਗਰੀਡ ਫਾਊਂਡੇਸ਼ਨ ਵੱਲੋਂ ਅੰਧ ਵਿਦਿਆਲਾ 'ਚ ਤੀਜਾ ਸੁਰਮਈ ਪ੍ਰੋਗਰਾਮ ਆਯੋਜਿਤ
ਫਿਰੋਜ਼ਪੁਰ 20 ਨਵੰਬਰ (): ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਉੱਘੀ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ ਰਜ਼ਿ. ਫਿਰੋਜ਼ਪੁਰ ਵੱਲੋਂ ਸਥਾਨਕ ਅੰਧ ਵਿਦਿਆਲਆ 'ਚ ਆਯੋਜਿਤ ਸ਼ਾਮ-ਏ-ਗਜ਼ਲ ਸਮਾਗਮ ਅਮਿੱਟ ਛਾਪ ਛੱਡ ਗਿਆ। ਅੰਧ ਵਿਦਿਆਲਾ ਦੇ ਮੈਂਬਰਾਂ ਵੱਲੋਂ ਗੀਤ, ਗਜ਼ਲਾਂ ਅਤੇ ਸ਼ੇਅਰ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਆਖਿਆ ਕਿ ਫਾਊਂਡੇਸ਼ਨ ਵੱਲੋਂ 2016 ਦਾ ਪੂਰਾ ਸਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਅਤੇ ਬੱਚਿਆਂ ਸਮਰਪਿਤ ਕੀਤਾ ਹੈ, ਜਿਸ ਤਹਿਤ ਅੱਜ 8ਵਾਂ ਪ੍ਰੋਗਰਾਮ ਅਤੇ ਅੰਧ ਵਿਦਿਆਲਾ ਵਿਚ ਤੀਜਾ ਸੁਰਮਈ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਅੰਧ ਵਿਦਿਆਲਾ ਦੇ 7 ਮੈਂਬਰਾਂ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਸਮੂਹ ਸਰੋਤਿਆਂ ਨੇ ਮੁਬਾਰਕਬਾਦ ਦਿੱਤੀ।
ਪ੍ਰੋਗਰਾਮ ਦੀ ਸ਼ਰੂਆਤ ਕੁਲਦੀਪ ਕੁਮਾਰ ਨੇ ਇਕ ਧਾਰਮਿਕ ਸ਼ਬਦ ਨਾਲ ਕਰਨ ਉਪਰੰਤ ਪੰਜਾਬੀ ਗੀਤ ਅਤੇ ਗਜ਼ਲ ਗਾਂ ਕੇ ਸਰੋਤਿਆਂ ਦੀ ਖੂਬ ਪ੍ਰ੍ਰਸੰਸਾ ਹਾਸਲ ਕੀਤੀ। ਗਜ਼ਲ ਗਾਇਕ ਰਾਕੇਸ਼ ਸ਼ਰਮਾ ਵੱਲੋਂ ਜਗਜੀਤ ਸਿੰਘ ਦੀ ਗਜ਼ਲਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਅਤੇ ਮਾਹੌਲ ਨੂੰ ਸੰਜੀਦਗੀ ਵੱਲ ਮੋੜਿਆ। ਅਧਿਆਪਕ ਬਲਕਾਰ ਸਿੰਘ ਗਿੱਲ ਗੁਲਾਮੀ ਵਾਲਾ ਨੇ ਕੰਨਿਆ ਭਰੂਣ ਹੱਤਿਆ ਖਿਲਾਫ ਆਪਣਾ ਹੀ ਲਿਖਿਆ ਗੀਤ ਗਾਂ ਕੇ ਸਰੋਤਿਆਂ ਨੂੰ ਇਸ ਸਮਾਜਿਕ ਬੁਰਾਈ ਪ੍ਰਤੀ ਸੋਚਣ ਲਈ ਮਜ਼ਬੂਰ ਕੀਤਾ। ਦੇਵ ਸਮਾਜ ਕਾਲਜ ਫਾਰ ਵੂਮੈਨ ਦੀ ਵਿਦਿਆਰਥਣ ਪਾਇਲ ਸ਼ਰਮਾ ਨੇ ਪੰਜਾਬੀ ਗੀਤਾਂ ਰਾਹੀਂ ਖੁਬ ਰੰਗ ਬੰਨਿ•ਆ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੋ. ਅਨਿਲ ਗਪਤਾ ਬਰਜਿੰਦਰਾ ਕਾਲਜ ਫਰੀਦਕੋਟ ਨੇ ਗੀਤ ਅਤੇ ਗਜ਼ਲਾਂ ਸੁਣਾ ਕੇ ਖੂਬ ਵਾਹ ਵਾਹ ਲੁੱਟੀ। ਸਮਾਗਮ ਵਿਚ ਗੁਰਚਰਨ ਸਿੰਘ ਜ਼ਿਲ•ਾ ਸਿੱਖਿਆ ਅਫਸਰ ਫਿਰੋਜ਼ਪੁਰ, ਅਸ਼ੋਕ ਬਹਿਲ ਸੈਕਟਰੀ ਰੈੱਡ ਕਰਾਸ, ਪਰਮਿੰਦਰ ਸਿੰਘ ਥਿੰਦ, ਹਰੀਸ਼ ਮੋਂਗਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮਾਗਮ ਨੂੰ ਸਫਲ ਬਨਾਉਣ ਵਿਚ ਕੋਮਲ ਅਰੋੜਾ, ਲਲਿਤ ਕੁਮਾਰ, ਸੁਖਦੇਵ ਸਿੰਘ ਬਰਾੜ, ਦਰਸ਼ਨ ਲਾਲ ਸ਼ਰਮਾ, ਕਮਲ ਸ਼ਰਮਾ, ਦਵਿੰਦਰ ਨਾਥ, ਮਹਿੰਦਰ ਪਾਲ ਸਿੰਘ, ਦੀਪਕ ਕਾਲੜਾ, ਪ੍ਰੀਤਮ ਸਿੰਘ, ਸੁਖਦੇਵ ਸ਼ਰਮਾ, ਕੰਵਲਦੀਪ ਸਿੰਘ, ਦਰਸ਼ਨ ਸਿੰਘ ਗਿੱਲ, ਡਾ. ਤੇਜਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।