ਐਂਟੀ ਕਰੋਨਾ ਟਾਸਕ ਫੋਰਸ ਅਤੇ ਰੋਟਰੀ ਕਲੱਬ ਨੇ ਸਵੱਛਤਾ ਅਭਿਆਨ ਦੀ ਮਨਾਈ ਵਰ੍ਹੇਗੰਢ
ਕਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਸੇਵਾਵਾਂ ਲਈ 125 ਸਫਾਈ ਸੇਵਕ ਕੀਤੇ ਸਨਮਾਨਿਤ
ਐਂਟੀ ਕਰੋਨਾ ਟਾਸਕ ਫੋਰਸ ਅਤੇ ਰੋਟਰੀ ਕਲੱਬ ਨੇ ਸਵੱਛਤਾ ਅਭਿਆਨ ਦੀ ਮਨਾਈ ਵਰ੍ਹੇਗੰਢ।
ਕਰੋਨਾ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਸੇਵਾਵਾਂ ਲਈ 125 ਸਫਾਈ ਸੇਵਕ ਕੀਤੇ ਸਨਮਾਨਿਤ ।
ਫਿਰੋਜ਼ਪੁਰ ( ) ਐਂਟੀ ਕਰੋਨਾ ਟਾਸਕ ਫੋਰਸ ਜਿਲ੍ਹਾ ਫ਼ਿਰੋਜ਼ਪੁਰ ਵੱਲੋਂ ਰੋਟਰੀ ਕਲੱਬ ਫ਼ਿਰੋਜ਼ਪੁਰ ਕੇੈੰਟ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਦੀ 6ਵੀਂ ਵਰ੍ਹੇਗੰਢ ਸਫਾਈ ਸੇਵਕਾ ਨਾਲ ਮਨਾਉਣ ਦੀ ਨਿਵੇਕਲੀ ਪਹਿਲ ਕਰਦਿਆਂ ਇੱਕ ਵਿਸ਼ੇਸ਼ ਸਮਾਗਮ ਸਥਾਨਕ ਨਗਰ ਕੌਂਸਲ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿਚ ਸ੍ਰੀ ਅਮਿਤ ਗੁਪਤਾ ਐਸ ਡੀ ਐਮ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਸ੍ਰੀ ਵਿਜੇ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੌਕੇ ਕਰੋਨਾ ਮਹਾਂਮਾਰੀ ਦੌਰਾਨ ਕਰੋਨਾ ਤੋਂ ਪ੍ਰਭਾਵਿਤ ਇਲਾਕੇ ਅਤੇ ਘਰਾਂ ਵਿੱਚ ਸਫ਼ਾਈ ਅਤੇ ਕੂੜਾ ਇਕੱਠੇ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ 125 ਸਫ਼ਾਈ ਸੇਵਕ ,02 ਪ੍ਰੋਗਰਾਮ ਕੁਆਰਡੀਨੇਟਰ, 02 ਸੈਨੇਟਰੀ ਇੰਸਪੈਕਟਰ ਅਤੇ 02 ਮੋਟੀਵੇਟਰਸ ਨੂੰ ਕਰੋਨਾ ਵਾਰੀਅਰਜ ਸਨਮਾਨ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਅਸ਼ੋਕ ਬਹਿਲ ਪ੍ਰਧਾਨ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਰੋਨਾ ਮਾਂਹਮਾਰੀ ਦੌਰਾਨ ਸਫ਼ਾਈ ਸੇਵਕਾਂ ਵੱਲੋਂ ਕੀਤੇ ਸ਼ਲਾਘਾਯੋਗ ਕੰਮ ਦੀ ਪ੍ਰਸੰਸਾ ਕਰਦਿਆਂ ਇਨ੍ਹਾਂ ਨੂੰ ਅਸਲ ਕੋਰੋਨਾ ਯੋਧਾ ਦੱਸਿਆ ।
ਸੁਖਪਾਲ ਸਿੰਘ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਫਿਰੋਜ਼ਪੁਰ ਨੇ ਫਿਰੋਜ਼ਪੁਰ ਵਿੱਚ ਕੀਤੇ ਜਾ ਰਹੇ ਸਫ਼ਾਈ ਮੁਹਿੰਮ ਦੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ‘ ਮੇਰਾ ਕਚਰਾ ਮੇਰੀ ਜ਼ਿੰਮੇਵਾਰੀ ‘ ਪ੍ਰੋਗਰਾਮ ਤਹਿਤ ਸਮਾਜ ਸੇਵੀ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਸਮੂਹ ਹਾਜ਼ਰ ਸਰੋਤਿਆਂ ਨੂੰ ਇੱਕ ਵਿਸ਼ੇਸ਼ ਪ੍ਰਣ ਵੀ ਕਰਵਾਇਆ ।
ਸ੍ਰੀ ਅਮਿਤ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੋਵਾਂ ਸੰਸਥਾਵਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਰੋਨਾ ਮਾਂਹਮਾਰੀ ਦੌਰਾਨ ਸ਼ਹਿਰ ਅਤੇ ਕੋਰੋਨਾ ਪ੍ਰਭਾਵਿਤ ਇਲਾਕੇ ਵਿੱਚ ਸਫਾਈ ਰੱਖਣਾ ਅਤੇ ਕੂੜਾ ਇਕੱਠਾ ਕਰਨਾ ਇੱਕ ਚੁਣੌਤੀ ਪੂਰਨ ਕੰਮ ਸੀ, ਪ੍ਰੰਤੂ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਅਤੇ ਸਮੁੱਚੀ ਟੀਮ ਵੱਲੋਂ ਤਨਦੇਹੀ ਨਾਲ ਕੀਤੇ ਜਾ ਰਹੇ ਕੰਮ ਦੀ ਬਦੌਲਤ ਸਮੁੱਚੇ ਸ਼ਹਿਰ ਦੀ ਸਫਾਈ ਸੰਭਵ ਹੋਈ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੇ ਅਰੋੜਾ ਅਤੇ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਪਿਛਲੇ 6 ਸਾਲ ਤੋ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਸਫਾਈ ਸੇਵਕਾਂ ਦੇ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਸ਼ਹਿਰ ਨਿਵਾਸੀਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰੋਟੇਰੀਅਨ ਕਮਲ ਸ਼ਰਮਾ ਨੇ ਬਾਖ਼ੂਬੀ ਨਿਭਾਈ ।
ਸਮਾਗਮ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਵੀ ਉਨ੍ਹਾਂ ਦੇ ਜਨਮ ਦਿਹਾੜੇ ਤੇ ਸ਼ਰਧਾਂਜਲੀ ਭੇਟ ਕੀਤੀ ਗਈ ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਡਾ. ਸਤਿੰਦਰ ਸਿੰਘ , ਵਿਪੁਲ ਨਾਰੰਗ ,ਰੋਟੇਰੀਅਨ ਗੁਲਸ਼ਨ ਸਚਦੇਵਾ ,ਰੋਟੇਰੀਅਨ ਕਮਲ ਸ਼ਰਮਾ,ਮੋਹਿਤ ਬਾਂਸਲ ,ਸੁਨੀਲ ਮੋਂਗਾ ,ਸੂਰਜ ਮਹਿਤਾ , ਰੋਟੇਰੀਅਨ ਯੋਗਰਾਜ ਕੱਕੜ ,ਰੋਟੇਰੀਅਨ ਹਰਿੰਦਰ ਘਈ ,ਸੋਹਨ ਸਿੰਘ ਸੋਢੀ , ਅਭਿਸ਼ੇਕ ਗਰੋਵਰ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਸਮਾਗਮ ਵਿੱਚ ਐਂਟੀ ਕਰੋਨਾ ਟਾਸਕ ਫੋਰਸ ਅਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਮੈਂਬਰਾਂ ਤੋਂ ਇਲਾਵਾ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਪ੍ਰੋਗਰਾਮ ਕੁਆਰਡੀਨੇਟਰ ਰਮਨਦੀਪ ਕੌਰ, ਸਿਮਰਨਜੀਤ ਕੌਰ ਅਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ।