Ferozepur News
ਉੱਪ ਕੁਲਪਤੀ ਡਾ.ਬੂਟਾ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਪਹਿਲਾ ਈ- ਇਨਫੋਰਮੇਸ਼ਨ ਬਰੋਸ਼ਰ ਰਿਲੀਜ਼
ਉੱਪ ਕੁਲਪਤੀ ਡਾ.ਬੂਟਾ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਪਹਿਲਾ ਈ- ਇਨਫੋਰਮੇਸ਼ਨ ਬਰੋਸ਼ਰ ਰਿਲੀਜ਼।
ਫਿਰੋਜ਼ਪੁਰ 10 ਅਗਸਤ 2021 — ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੀ ਜਾਣੀ ਪਛਾਣੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਅੱਜ ਪਹਿਲਾ ਨੈਸ਼ਨਲ ਤੇ ਇੰਟਰਨੈਸ਼ਨਲ ਇਨਫੋਰਮੇਸ਼ਨ ਬ੍ਰੋਸ਼ਰ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾਕਟਰ ਬੂਟਾ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਜਿਕਰਯੋਗ ਹੈ ਕਿ ਪਹਿਲਾਂ ਇਹ ਸੰਸਥਾ ਸ਼ਹੀਦ ਭਗਤ ਸਟੇਟ ਟੈਕਨੀਕਲ ਕੈਂਪਸ ਦੇ ਨਾਮ ਨਾਲ ਜਾਣੀ ਜਾਂਦੀ ਸੀ , ਜਿਸਨੂ ਪੰਜਾਬ ਸਰਕਾਰ ਵੱਲੋਂ ਅਪ੍ਰੈਲ ,2021 ਵਿੱਚ ਅਪਗ੍ਰੇਡ ਕਰਕੇ ਯੂਨਿਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਪ ਕੁਲਪਤੀ ਡਾਕਟਰ ਬੂਟਾ ਸਿੰਘ ਵਲੋਂ ਇਨਫੋਰਮੇਸ਼ਨ ਬਰੋਸ਼ਰ ਰਿਲੀਜ਼ ਕਰਦਿਆਂ ਸਾਰੇ ਫੈਕਲਟੀ ਅਤੇ ਸਟਾਫ ਦੇ ਨਾਲ ਨਾਲ ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਸ ਪਰਗਟਾਈ ਕੇ ਯੂਨਿਵਰਸਿਟੀ ਦੇ ਫੈਕਲਟੀ ਅਤੇ ਸਟਾਫ ਵਲੋਂ ਇਸਨੂੰ ਬੁਲੰਦੀਆਂ ਤੇ ਲਿਜਾਣ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉੱਪ ਕੁਲਪਤੀ ਡਾਕਟਰ ਬੂਟਾ ਸਿੰਘ ਜੀ ਨੇ ਇਸ ਈ ਰਿਲੀਜ਼ ਸੈਰੇਮਨੀ ਵਿੱਚ ਸ਼ਾਮਲ ਜ਼ਿਲ੍ਹੇ ਦੇ ਪਤਰਕਾਰਾਂ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ।
ਇਸ ਮੌਕੇ ਸਾਰੇ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ
ਡਾਇਰੈਕਟਰ ਡਾ, ਤੇਜਿੰਦਰ ਸਿੰਘ ਸਿੱਧੂ, ਰਜਿਸਟਰਾਰ ਡਾ ਸੰਗੀਤਾ ਸ਼ਰਮਾ, ਚੇਅਰਮੈਨ ਏਡਮਿਸ਼ਨ ਡਾ ਤੇਜੀਤ ਸਿੰਘ, ਅਕਾਦਮਿਕ ਇੰਚਾਰਜ ਡਾ ਸੰਨੀ ਬਹਿਲ, ਡਾ ਬਲਪ੍ਰੀਤ ਕੌਰ, ਡਾ ਰਾਕੇਸ਼ ਕੁਮਾਰ, ਡਾਕ੍ਟਰ ਅਮਿਤ ਅਰੋੜਾ, ਟਰੇਨਿੰਗ ਅਤੇ ਪਲੇਸਮਟ ਅਫਸਰ ਡਾ ਗ਼ਜ਼ਲ ਪ੍ਰੀਤ, ਤੇ ਪੀ ਆਰ ਓ , ਯਸ਼ ਪਾਲ ਹਾਜ਼ਰ ਸਨ।