Ferozepur News
ਉੱਤਰੀ ਖੇਤਰ ਸਭਿਆਚਾਰਕ ਕੇੰਦਰ ਵੱਲੋੰ ਬਲਾਕ ਫ਼ਿਰੋਜ਼ਪੁਰ ਦਾ ਸਮਾਗਮ ਵਿਵੇਕਾਨੰਦ ਵਰਲਡ ਸਕੂਲ ਵਿੱਚ ਆਯੋਜਿਤ
ਉੱਤਰੀ ਖੇਤਰ ਸਭਿਆਚਾਰਕ ਕੇੰਦਰ ਵੱਲੋੰ ਬਲਾਕ ਫ਼ਿਰੋਜ਼ਪੁਰ ਦਾ ਸਮਾਗਮ ਵਿਵੇਕਾਨੰਦ ਵਰਲਡ ਸਕੂਲ ਵਿੱਚ ਆਯੋਜਿਤ
6.8.2022: ਆਜ਼ਾਦੀ ਦੇ 75ਵੇਂ ਸਾਲਾ ਸਮਾਗਮਾਂ ਅਧੀਨ ‘ਹਰ ਘਰ ਝੰਡਾ’ ਮੁਹਿੰਮ ਤਹਿਤ ਉੱਤਰੀ ਸੱਭਿਆਚਾਰਕ ਕੇੰਦਰ ਪਟਿਆਲਾ ਵੱਲੋਂ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਵਿਖੇ ਇੱਕ ਸਭਿਆਚਾਰਕ ਸਮਾਗਮ ਕੀਤਾ ਕੀਤਾ ਗਿਆ ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ.ਐਸ.ਐਨ.ਰੁਦਰਾ ਨੇ ਦੱਸਿਆ ਕਿ ਅਜ਼ਾਦੀ ਦਿਹਾੜਾ ਜੋ ਕਿ ਪਿਛਲੇ ਸਾਲ ਤੋਂ ਪੂਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ, ਇਸ ਤਹਿਤ ਹਰ ਭਾਰਤੀ ਆਪਣੇ ਤੌਰ ‘ਤੇ ਆਪਣੇ ਘਰ ਵਿੱਚ ਤਿਰੰਗਾ ਲਹਿਰਾਏਗਾ ਅਤੇ ਇਸ ਦੀ ਇੱਕ ਫੋਟੋ harghartiranga.com ਵੈਬਸਾਈਟ ‘ਤੇ ਅੱਪਲੋਡ ਕਰੇਗਾ । ਪ੍ਰੋਗਰਾਮ ਕੋਆਰਡੀਨੇਟਰ ਡਾ. ਜਗਦੀਪ ਸੰਧੂ ,ਜਿਲ੍ਹਾ ਭਾਸ਼ਾ ਅਫਸਰ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ‘ਤੇ ਵਿਵੇਕਾਨੰਦ ਸਕੂਲ ਦੇ ਵਿਦਿਆਰਥੀਆਂ ਨੇ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਬੰਧਕ ਸ੍ਰੀ ਪਰਮਵੀਰ ਸ਼ਰਮਾ ਅਤੇ ਡੀਨ ਅਕਾਦਮਿਕ ਪ੍ਰੋਫੈਸਰ ਏ.ਕੇ.ਸੇਠੀ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਅੰਬਰਾ ਸ਼ਰਮਾ ਅਤੇ ਸ੍ਰੀ ਦਰਸ਼ਨ ਸਿੱਧੂ ਵੱਲੋਂ ਸ੍ਰੀ ਜਗਦੀਪ ਸੰਧੂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤੀ ਗਈ।ਸਕੂਲ ਦੇ ਪ੍ਰਬੰਧਕ ਸ੍ਰੀ ਵਿਪਨ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।ਇਸ ਤੋਂ ਬਾਅਦ ਵਿਵੇਕਾਨੰਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੁਰੀਲਾ ਸੁਆਗਤ ਗੀਤ ਪੇਸ਼ ਕਰਕੇ ਵੱਖ-ਵੱਖ ਯੋਗ ਆਸਨਾਂ ਦੀ ਪੇਸ਼ਕਾਰੀ ਕੀਤੀ । ਇਸ ਮੌਕੇ ‘ਤੇ ਜੋਗਿੰਦਰ ਅਤੇ ਉਸਦੇ ਸਾਥੀਆਂ ਦੇ ਬਾਜ਼ੀਗਰ ਦੇ ਕਰਤੱਬ, ਮੁਖਤਿਆਰ ਜ਼ਫਰ ਦੇ ਜੱਥੇ ਦੀ ਕਵੀਸ਼ਰੀ ਅਤੇ ਕਲਿਆਣ ਵਾਲੇ ਬਾਬਿਆਂ ਦਾ ਮਲਵਈ ਗਿੱਧਾ ਸਮਾਗਮ ਨੂੰ ਸਿਖਰ ‘ਤੇ ਲੈ ਗਏ ਅਤੇ ਦਰਸ਼ਕਾਂ ਦੇ ਮਨਾਂ ਝੰਜੋੜ ਦਿੱਤਾ ਅਤੇ ਮਾਹੌਲ ਦੇਸ਼-ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ।ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਪ੍ਰਭਾ ਭਾਸਕਰ, ਸ਼੍ਰੀਮਤੀ ਰੁਦਰਾ ਅਤੇ ਸ਼੍ਰੀਮਤੀ ਡੌਲੀ ਭਾਸਕਰ ਨੂੰ ਯਾਦਗਾਰੀ ਚਿੰਨ੍ਹ ਵਜੋਂ ਇੱਕ ਕਿਤਾਬ ਭੇਂਟ ਕੀਤੀ ਗਈ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਗੌਰਵ ਸਾਗਰ ਭਾਸਕਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ ।