ਉੱਘੇ ਸਿੱਖਿਆ ਸ਼ਾਸ਼ਤਰੀ ਅਤੇ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਸੰਭਾਲਿਆ ਉੱਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਫਿਰੋਜ਼ਪੁਰ ਦਾ ਕਾਰਜਭਾਰ
ਅਨੁਸ਼ਾਸ਼ਨ ਅਤੇ ਗੁਣਾਤਮਕ ਸਿੱਖਿਆ ਤੇ ਗੰਭੀਰਤਾ ਨਾਲ ਕੀਤਾ ਜਾਵੇਗਾ ਕੰਮ- ਡਾ. ਸਤਿੰਦਰ ਸਿੰਘ
ਉੱਘੇ ਸਿੱਖਿਆ ਸ਼ਾਸ਼ਤਰੀ ਅਤੇ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਸੰਭਾਲਿਆ ਉੱਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਫਿਰੋਜ਼ਪੁਰ ਦਾ ਕਾਰਜਭਾਰ
ਅਨੁਸ਼ਾਸ਼ਨ ਅਤੇ ਗੁਣਾਤਮਕ ਸਿੱਖਿਆ ਤੇ ਗੰਭੀਰਤਾ ਨਾਲ ਕੀਤਾ ਜਾਵੇਗਾ ਕੰਮ- ਡਾ. ਸਤਿੰਦਰ ਸਿੰਘ
ਫਿਰੋਜ਼ਪੁਰ , 26–07-2022 ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋ ਪ੍ਰਸ਼ਾਸ਼ਿਨਕ ਫੇਰਬਦਲ ਤਹਿਤ ਸਰਹੱਦੀ ਜਿਲ੍ਹੇ ਵਿੱਚ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਦੇ ਲਈ ਉੱਘੇ ਸਿੱਖਿਆ ਸ਼ਾਸ਼ਤਰੀ ਅਤੇ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਦੀ ਨਿਯੁਕਤੀ ਬਤੋਰ ਉੱਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਫਿਰੋਜਪੁਰ ਵਿਖੇ ਕੀਤੀ ਗਈ ਹੈ। ਜਿਕਰਯੋਗ ਹੈ ਕਿ ਡਾ. ਸਤਿੰਦਰ ਸਿੰਘ ਜੋ ਕਿ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕਿਸੇ ਪਹਿਚਾਣ ਦੇ ਮੁਥਾਜ ਨਹੀ ਹਨ, ਪਹਿਲਾ ਤੋ ਬਾਰਡਰ ਪੱਟੀ ਤੇ ਵੱਸੇ ਪਿੰਡ ਗੱਟੀ ਰਾਜੋ ਕੇ ਵਿਖੇ ਬਤੋਰ ਪ੍ਰਿੰਸੀਪਲ ਕੰਮ ਕਰ ਰਹੇ ਸਨ ਅਤੇ ਸੁਵਿਧਾਵਾ ਤੋ ਸੱਖਣੇ ਇਸ ਪਿੰਡ ਵਿੱਚ ਸਕੂਲੋਂ ਬਾਹਰ ਵਿਦਿਆਰਥੀਆਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਵਿਦਿਆ ਦੀ ਅਲਖ ਜਗਾਈ।
ਅਜ ਨਵੀ ਮਿਲੀ ਜਿੰਮੇਦਾਰੀ ਅਨੁਸਾਰ ਡਾ. ਸਤਿੰਦਰ ਸਿੰਘ ਵੱਲੋ ਐਸ ਡੀ ਐਮ ਸ਼੍ਰੀ ਰਣਜੀਤ ਸਿੰਘ ਭੁੱਲਰ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੋਰ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਰਾਜੀਵ ਛਾਬੜਾ ਦੀ ਹਾਜਰੀ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ ਦਾ ਆਹੁਦਾ ਸੰਭਾਲਦੇ ਹੋਏ ਕਿਹਾ ਕਿ ਸਰੱਹਦੀ ਜਿਲ੍ਹੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਹ ਸਭ ਤੋ ਪਹਿਲਾ ਅਨੁਸ਼ਾਸ਼ਨ ਅਤੇ ਗੁਣਾਤਮਕ ਸਿੱਖਿਆ ਤੇ ਕੰਮ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾ ਨੇ ਪਹਿਲੇ ਹੀ ਦਿਨ ਵਿਭਾਗੀ ਮੀਟਿੰਗਾ ਦਾ ਦੋਰ ਜਾਰੀ ਰੱਖਿਆ ਅਤੇ ਸਮੂਹ ਸਟਾਫ ਨੂੰ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰਾਂ , ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਕੋਮਲ ਅਰੋੜਾ ਨੇ ਨਵੀਂ ਨਿਯੁਕਤੀ ਅਤੇ ਇਸ ਨਵੀਂ ਜਿੰਮੇਵਾਰੀ ਲਈ ਸ਼ੁਭ ਇਛਾਵਾਂ ਦਿੱਤੀਆਂ।
ਇਸ ਮੋਕੇ ਏ.ਸੀ.ਪੀ(ਜ) ਸਰਬਜੀਤ ਸਿੰਘ,ਏ.ਸੀ.ਪੀ.(ਫ) ਸੁਖਦੇਵ ਸਿੰਘ, ਮਹਿੰਦਰ ਸ਼ੈਲੀ ਜਿਲ੍ਹਾ ਕੋਆਰਡੀਨੇਟਰ , ਪਵਨ ਮਦਾਨ ਜਿਲ੍ਹਾ ਕੋਆਰਡੀਨੇਟਰ(ਐਮ.ਆਈ.ਐਸ) , ਤਲਵਿੰਦਰ ਸਿੰਘ, ਰਾਜ ਬਹਾਦੁਰ ਸਿੰਘ, ਲਲਿਤ ਕੁਮਾਰ, ਇੰਦਰਪਾਲ ਸਿੰਘ, ਮਹਿੰਦਰਪਾਲ ਸਿੰਘ, ਪਰਮਿੰਦਰ ਸੋਢੀ, ਪ੍ਰੀਤ ਕੰਵਲ ਸਿੰਘ , ਗੁਰਬਚਨ ਭੁੱਲਰ ਅਤੇ ਬਾਕੀ ਦਫਤਰੀ ਸਟਾਫ ਹਾਜਰ ਸਨ।