ਉੱਘੀ ਸਾਇਕਲਿਸਟ ਅਤੇ ਪਰਬਤਾਰੋਹੀ ਜੋਤੀ ਰੋਗਾਂਲਾ : ਸਰਹੱਦੀ ਖੇਤਰ ਦੀਆਂ ਲੜਕੀਆਂ ਨੂੰ ”ਆਤਮ ਵਿਸਵਾਸ਼” ਪੈਦਾ ਕਰਨ ਦੀ ਦਿੱਤੀ ਪ੍ਰੇਰਣਾ
ਫਿਰੋਜ਼ਪੁਰ, 21 ਜਨਵਰੀ 2019: ਦ੍ਰਿੜ ਨਿਸ਼ਚੇ ਅਤੇ ਆਤਮ ਵਿਸਵਾਸ਼ ਨਾਲ ਇਨਸਾਨ ਕੋਈ ਵੀ ਸਪਨਾ ਪੂਰਾ ਕਰਨ ਦਾ ਜਜਬਾ ਲੈ ਕੇ ਤੁਰੇ ਤਾਂ ਸਫਲਤਾ ਹਮੇਸ਼ਾ ਕਦਮ ਚੁੰਮਦੀ ਹੈ, ਅਜਿਹਾ ਹੀ ਉਦੇਸ਼ ਲੈ ਕੇ ਨਿਕਲੀ ਉੱਘੀ ਸਾਇਕਲਿਸਟ ਅਤੇ ਪਰਬਤਾਰੋਹੀ ਜੋਤੀ ਰੋਗਾਂਲਾ ਜੋ ਆਂਧਰਾ ਪ੍ਰਦੇਸ਼ ਦੇ ਨਵਾ ਗੋਦਾਵਰੀ ਜ਼ਿਲ੍ਹੇ ਤੋਂ 20000 ਕਿਲੋਮੀਟਰ ਸਾਈਕਲ ਤੇ ਸਫਰ ਕਰਕੇ ”ਗਿਨਿਜ ਬੂਕ ਆਫ ਵਿਸ਼ਵ ਰਿਕਾਰਡ” ਦਾ ਸੁਪਨਾ ਪੂਰਾ ਕਰਕੇ ਰਿਕਾਰਡ ਬਨਾਉਣਾ ਚਾਹੁੰਦੀ ਹੈ ਅਤੇ ਇਸ ਦੀ ਖਾਤਰ ਗੁਗਲ ਵਿਚ ਨੌਕਰੀ ਛੱਡ ਸਾਈਕਲ ਯਾਤਰਾ ਤੇ ਨਿਕਲੀ ਅਤੇ 860 ਤੋਂ ਵੱਧ ਕਿਲੋਮੀਟਰ ਸਫਰ ਤਹਿ ਕਰਕੇ ਹਿੰਦ-ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਗੱਟੀ ਰਾਜੋ ਕੇ ਪਹੁੰਚੀ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਥਾਨਕ ਸਾਈਕਲਿਸਟ ਸੋਹਨ ਸਿੰਘ ਸੋਢੀ ਅਤੇ ਸਮਾਜ ਸੇਵੀ ਹਰੀਸ਼ ਮੋਂਗਾ ਵੀ ਨਾਲ ਸਨ। ਸਕੂਲ ਵਿਚ ਲੜਕੀਆਂ ਨੂੰ ਪ੍ਰੇਰਣਾ ਦੇਣ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਜੋਤੀ ਰੋਗਾਲਾ ਨੇ ਆਪਣੀ ਜ਼ਿੰਦਗੀ ਦੇ ਕਠਿਨ ਹਲਾਤਾਂ ਦਾ ਜ਼ਿਕਰ ਕਰਦਿਆਂ ਲੜਕੀਆਂ ਨੂੰ ਆਤਮ ਵਿਸਵਾਸ਼ ਪੈਦਾ ਕਰਨ ਅਤੇ ਉੱਚੇ ਸੁਪਨੇ ਦੇਖਣ ਦੀ ਪ੍ਰੇਰਣਾ ਦਿੱਤੀ। ਉਸ ਨੇ ਕਿਹਾ ਕਿ ਮੇਰੀ ਕੈਸ਼ਲੈੱਸ ਇਕੱਲੀ ਯਾਤਰਾ ਦਾ ਮੁੱਖ ਉਦੇਸ਼ ਪੂਰੇ ਵਿਸ਼ਵ ਨੂੰ ਦੱਸਣਾ ਹੈ ਕਿ ਭਾਰਤ ਦੇਸ਼ ਵਿਚ ਲੜਕੀਆਂ ਸੁਰੱਖਿਅਤ ਹਨ ਅਤੇ ਲੜਕੀਆਂ ਕਿਸੇ ਵੀ ਪੱਖੋਂ ਲੜਕਿਆਂ ਤੋਂ ਘੱਟ ਨਹੀਂ ਹਨ। ਉਸ ਨੇ ਸਕੂਲੀ ਵਿਦਿਆਰਥਣਾਂ ਦੇ ਅਨੇਕਾਂ ਸਵਾਲਾਂ ਦੇ ਜਵਾਬ ਬੇਹੱਦ ਬੁਧੀਮਤਾ ਅਤੇ ਜੋਸ਼ਲੇ ਅੰਦਾਜ਼ ਵਿਚ ਦਿੱਤੇ। ਇਨ੍ਹਾਂ ਦੇ ਸੰਬੋਧਨ ਤੋਂ ਪ੍ਰਭਾਵਿਤ ਹੋ ਕੇ ਸਰਹੱਦੀ ਖੇਤਰ ਦੀਆਂ ਲੜਕੀਆਂ ਹੌਂਸਲੇ ਅਤੇ ਆਤਮ ਵਿਸਵਾਸ਼ ਵਿਚ ਨਜ਼ਰ ਆਈਆਂ। ਸਮਾਗਮ ਵਿਚ ਸਕੂਲ ਦੀਆਂ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 30 ਲੜਕੀਆਂ ਨੂੰ ਜੋਤੀ ਰੋਗਾਲਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਖੇਡਾਂ ਨੂੰ ਪੜ੍ਹਾਈ ਦਾ ਅਟੁੱਟ ਅੰਗ ਦੱਸਿਆ। ਪ੍ਰਿੰਸੀਪਲ ਡਾ. ਸਤਿੰਦਰਜ ਸਿੰਘ ਨੇ ਜੋਤੀ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਉਸ ਨੂੰ ਪ੍ਰੇਰਣਾ ਸਰੋਤ ਦੱਸਿਆ ਅਤੇ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਸਰੂਚੀ ਮਹਿਤਾ, ਗੀਤਾ, ਬਲਜੀਤ ਕੌਰ, ਪ੍ਰਿਤਪਾਲ ਸਿੰਘ, ਸ਼ਿੰਦਰਪਾਲ ਸਿੰਘ, ਲਖਵਿੰਦਰ ਕੁਮਾਰ, ਵਿਜੇ ਭਾਰਤੀ, ਮਹਿਮਾ ਕਸ਼ਅਪ, ਮੀਨਾਕਸ਼ੀ ਸ਼ਰਮਾ, ਅਰੁਣ ਕੁਮਾਰ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਮੰਗਲ ਸਿੰਘ ਤੋਂ ਇਲਾਵਾ ਪਿੰਡ ਦੇ ਨੌਜਵਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪਿੰਡ ਵਾਸੀਆਂ ਲਈ ਉਸ ਦਾ ਸਾਈਕਲ, ਹੈਲਮੇਟ ਤੇ ਲੱਗਿਆ ਕੈਮਰਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਉਪਰੰਤ ਉਸ ਨੇ ਪਿੰਡ ਵਿਚ ਪਹੁੰਚ ਕੇ ਉਨ੍ਹਾਂ ਦੇ ਜੀਵਨ ਪੱਧਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਪਿੰਡ ਵਾਸੀਆਂ ਨੇ ਨਿੱਘਾ ਪਿਆਰ ਅਤੇ ਸਰਹੱਦ ਦੇ ਨਜ਼ਦੀਕ ਬੀਐੱਸਐੱਫ ਦੀਆਂ ਚੋਂਕੀਆਂ ਤੇ ਪਹੁੰਚ ਕੇ ਜਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ।