ਉਮਰ ਦੀ ਹੱਦ ਨਾਲ ''ਨੀਟ '' ਦੇਣ ਵਾਲੇ ਚਾਹਵਾਨ ਉਲਝੇ ਵਿਜੈ ਗਰਗ
Ferozepur, January 29, 2017 : ਹੁਣ ਵਿਦਿਆਰਥੀ ਨੀਟ ਪ੍ਰੀਖਿਆ ਵੱਧ ਤੋਂ ਵੱਧ ਤਿੰਨ ਵਾਰ ਦੇ ਸਕਦੇ ਹਨ, ਇਹ ਫੈਸਲਾ ਭਾਰਤ ਸਰਕਾਰ ਨੇ ਕੁੱਝ ਦਿਨ ਪਹਿਲਾਂ ਲਿਆ। ਉਹ ਵਿਦਿਆਰਥੀ ਜਿੰਨ੍ਹਾਂ ਨੇ ਨੀਟ (ਨੈਸ਼ਨਲ ਯੋਗਤਾ-ਕਮ-ਦਾਖਲਾ ਟੈਸਟ) ਪ੍ਰੀਖਿਆ 1 ਤੇ 2 ਦਿੱਤੀ ਸੀ, ਉਹਨਾਂ ਨੇ ਐਮ.ਬੀ.ਬੀ.ਐਸ, ਬੀ.ਡੀ.ਐਸ ਵਿੱਚ ਸੀਟ ਨਹੀਂ ਲਈ ਸੀ। ਹੁਣ ਉਹ ਵਿਦਿਆਰਥੀ ਚਿੰਤਤ ਹਨ, ਕਿ ਉਹਨਾਂ ਕੋਲ ਨੀਟ ਪ੍ਰੀਖਿਆ ਦੇਣ ਦਾ ਇੱਕ ਹੀ ਮੌਕਾ ਹੈ।
ਅਜੇ ਤੱਕ ਭਾਰਤ ਸਰਕਾਰ ਨੇ ਇਹ ਨਿਜ਼ਮ ਕੇਵਲ ਕਾਗਜ਼ਾਂ ਦੇ ਉੱਤੇ ਹੀ ਲਿਖਿਆ ਹੈ, ਉੱਥੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਅਨਿਸ਼ਚਿਤਤਾ ਤੇ ਚਿੰਤਾ ਲੱਗੀ ਹੋਈ ਹੈ, ਕਿ ਉਨ੍ਹਾਂ ਦੇ ਬੱਚਿਆਂ ਲਈ ਮੈਡੀਕਲ ਪ੍ਰੀਖਿਆ ਦੇਣ ਦਾ ਇੱਕ ਹੀ ਮੌਕਾ ਰਹਿ ਗਿਆ ਹੈ।
ਵਿਜੈ ਗਰਗ ਸਿੱਖਿਆ ਸ਼ਾਸਤਰੀ ਨੇ ਦੱਸਿਆ ਕਿ ਪਿਛਲੇ ਸਾਲ ਬਹੁਤ ਸਾਰੇ ਵਿਦਿਆਰਥੀਆਂ ਨੇ ( ਨੀਟ 1 ਤੇ ਨੀਟ 2 ) ਦੀ ਪ੍ਰੀਖਿਆ ਅਗਸਤ ਵਿੱਚ ਦਿੱਤੀ ਸੀ। ਪਰ ਉਹਨਾਂ ਦੀ ਯੋਗਤਾ ਅਨੁਸਾਰ ਉਨੇ ਅੰਕ ਹਾਸਿਲ ਨਾ ਹੋਣ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਪਿਛਲੇ ਸਾਲ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਮਿਲਿਆ। ਬਹੁਤ ਸਾਰੇ ਮਾਪਿਆਂ ਦੇ ਮੰਨ ਵਿੱਚ ਚਿੰਤਾ ਕਾਰਨ ਇਹ ਸਵਾਲ ਉੱਠ ਰਹੇ ਹਨ, ਕਿ ਉਹਨਾਂ ਦੇ ਬੱਚਿਆਂ ਦਾ ਨੀਟ ਪ੍ਰੀਖਿਆ ਦੇਣ ਦਾ ਇਹ ਆਖਰੀ ਮੌਕਾ ਹੈ। ਇਸ ਤਰਾਂ ਦੇ ਬਹੁਤ ਸਾਰੇ ਪ੍ਰਸ਼ਨ ਸੋਸ਼ਲ ਮੀਡੀਆ ਤੇ ਉਠਾਏ ਗਏ ਹਨ, ਪਰ ਇਸ ਦਾ ਕੋਈ ਉੱਤਰ ਅਜੇ ਤੱਕ ਨਹੀਂ ਮਿਲਿਆ।