Ferozepur News
ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 7 ਜੂਨ ਨੂੰ ਡੀ.ਪੀ.ਆਈ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਦਾ ਐਲਾਨ
ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਸਮੇਤ ਕਰਾਂਗੇ ਸ਼ਮੂਲੀਅਤ-ਗੁਰਜੀਤ ਸਿੰਘ ਸੋਢੀ
ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 7 ਜੂਨ ਨੂੰ ਡੀ.ਪੀ.ਆਈ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਦਾ ਐਲਾਨ
ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਸਮੇਤ ਕਰਾਂਗੇ ਸ਼ਮੂਲੀਅਤ-ਗੁਰਜੀਤ ਸਿੰਘ ਸੋਢੀ
ਫ਼ਿਰੋਜ਼ਪੁਰ 5 ਜੂਨ, 2022: ਆਪਣੀਆਂ ਮੰਗਾਂ ਨੂੰ ਲੈ ਕੇ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ 7 ਜੂਨ ਨੂੰ ਡੀ.ਪੀ.ਆਈ ਦਫਤਰ ਮੁਹਾਲੀ ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦਸਿਆ ਕਿ ਮੈਥ ਸਾਇੰਸ ਸਮੇਤ ਬਾਕੀ ਵਿਸ਼ਿਆਂ ਦੀਆਂ ਮਾਸਟਰ ਕਾਡਰ ਪ੍ਰਮੋਸ਼ਣਾ ਹੋਏ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਵਿਭਾਗ ਟਾਲਮਟੋਲ ਦੀ ਨੀਤੀ ਅਪਣਾ ਰਿਹਾ ਹੈ। ਪੰਜਾਬ ਭਰ ਵਿੱਚ ਜੋ ਸਕੂਲ ਸਿੰਗਲ ਟੀਚਰ ਨਾਲ ਚੱਲ ਰਹੇ ਹਨ ਉਹਨਾਂ ਵਿੱਚੋਂ ਈ.ਟੀ.ਟੀ. ਅਧਿਆਪਕ ਦੀ ਪੋਸਟ ਖਤਮ ਕਰਕੇ ਪ੍ਰੀ ਪ੍ਰਾਇਮਰੀ ਦੀ ਪੋਸਟ ਦਿੱਤੀ ਜਾ ਰਹੀ ਹੈ, ਜਦ ਕਿ ਹਰ ਸਕੂਲ ਵਿੱਚ ਘੱਟੋ ਘੱਟ ਦੋ ਈ.ਟੀ.ਟੀ.ਅਧਿਆਪਕ ਹੋਣੇ ਜਰੂਰੀ ਹਨ ਤੇ ਪ੍ਰੀ ਪ੍ਰਾਇਮਰੀ ਲਈ ਸਰਕਾਰ ਨੂੰ ਤੁਰੰਤ ਨਵੇਂ ਅਧਿਆਪਕ ਦੇਣੇ ਚਾਹੀਦੇ ਹਨ। ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀ ਹਰ ਜਿਲ੍ਹੇ ਚ ਅਲ਼ੱਗ ਤਨਖਾਹ ਨਿਕਲ ਰਹੀ ਹੈ । ਸੀਨੀਅਰ ਅਧਿਆਪਕ ਜੂਨੀਅਨ ਅਧਿਆਪਕਾਂ ਤੋੰ ਘੱਟ ਤਨਖਾਹ ਤੇ ਫਿਕਸ ਕੀਤੇ ਹੋਏ ਹਨ ਇਸ ਸਬੰਧੀ ਵਾਰ ਵਾਰ ਵਿਭਾਗ ਦੇ ਧਿਆਨ ਹੇਠ ਮਸਲਾ ਲਿਆਉਣ ਤੇ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ੳਹਨਾਂ ਕਿਹਾ ਕਿ ਪਿਛਲੇ ਸਾਲ ਹੋਈਆਂ ਬਦਲੀਆਂ ਦੌਰਾਨ ਬਹੁਤ ਸਾਰੇ ਅਧਿਆਪਕ ਬਦਲੀ ਹੋਣ ਦੇ ਬਾਵਜੂਦ ਰਿਲੀਵ ਨਹੀਂ ਹੋ ਸਕੇ ਫਿਰ ਨਵੀਆਂ ਬਦਲੀਆਂ ਦੀ ਕੀ ਤੁਕ ਬਣਦੀ ਹੈ ਪਹਿਲਾਂ ਬਦਲੀ ਹੋ ਚੁੱਕੇ ਅਧਿਆਪਕ ਰਿਲੀਵ ਕੀਤੇ ਜਾਣ। ਉਹਨਾਂ ਕਿਹਾ ਕਿ ਤਨਖਾਹਾਂ ਲਈ ਬਜਟ ਹਰ ਮਹੀਨੇ ਖਤਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਲ਼੍ਹਾ ਪ੍ਰੀਸ਼ਦਾਂ ਤੋਂ ਸਿੱਖਿਆ ਵਿਭਾਗ ਵਿੱਚ ਮਰਜ ਹੋਏ ਅਧਿਆਪਕਾਂ ਦੀ ਆਪਸੀ ਸੀਨੀਅਰਤਾ ਹਰ ਜਿਲ੍ਹੇ ਨੇ ਆਪਣੇ ਹਿਸਾਬ ਨਾਲ ਸੈਟ ਕੀਤੀ ਹੋਈ ਹੈ ਜਿਸ ਵਿੱਚ ਕਾਫੀ ਤਰੁੱਟੀਆਂ ਹਨ।
ਉਹਨਾਂ ਕਿਹਾ ਇਹ ਸਾਰੀਆਂ ਮੰਗਾਂ ਜਾਇਜ ਹਨ ਪਰ ਫਿਰ ਵੀ ਵਿਭਾਗ ਡੰਗ ਟਪਾਊ ਨੀਤੀ ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਇਹਨਾਂ ਮੰਗਾਂ ਦੀ ਪੂਰਤੀ ਲਈ 7 ਜੂਨ ਨੂੰ ਮੁਹਾਲੀ ਵਿਖੇ ਡੀ.ਪੀ.ਆਈ ਦਫਤਰ ਮੂਹਰੇ ਸੰਕੇਤਕ ਪਰਦਰਸ਼ਨ ਕਰੇਗੀ ਇਸ ਰੋਸ ਪ੍ਰਦਰਸ਼ਨ ਵਿੱਚ ਹਾਲ ਦੀ ਘੜੀ ਸਿਰਫ ਪੰਜਾਬ ਭਰ ਦੀ ਜਿਲ੍ਹਾ ਲੀਡਰਸ਼ਿਪ ਤੇ ਬਲਾਕ ਆਗੂ ਹੀ ਹਿੱਸਾ ਲੈਣਗੇ ਜੇਕਰ ਮਸਲੇ ਹੱਲ ਨਾਂ ਹੋਏ ਤਾਂ 7 ਜੂਨ ਤੋਂ ਬਾਅਦ ਪੂਰੇ ਪੰਜਾਬ ਦਾ ਕਾਡਰ ਸੰਘਰਸ਼ ਵਿੱਚ ਸ਼ਾਮਲ ਹੋਵੇਗਾ ਅਤੇ ਸਖਤ ਐਕਸ਼ਨ ਉਲੀਕੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ।
ਇਸ ਮੌਕੇ ਤੇ ਉਹਨਾਂ ਨਾਲ ਜਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਗੁਰਜੀਤ ਸਿੰਘ ਸੋਢੀ, ਸਟੇਟ ਕਮੇਟੀ ਮੈਂਬਰ ਸੰਪੂਰਨ ਸਿੰਘ, ਮਾਲਵਾ ਜੋਨ ਵਿਪਨ ਲੋਟਾ, ਸਕੱਤਰ ਕਵਲਬੀਰ ਸਿੰਘ, ਜਗਰੂਪ ਸਿੰਘ, ਹਰਵਿੰਦਰ ਸੰਧੂ, ਜਸਪਾਲ ਸਿੰਘ, ਕੁਲਦੀਪ ਸਿੰਘ ਔਲਖ, ਤਲਵਿੰਦਰ ਸਿੰਘ, ਬਲਾਕ ਪ੍ਰਧਾਨ ਰਾਕੇਸ਼ ਸ਼ਰਮਾ, ਦਰਸ਼ਨ ਸਿੰਘ ਭੁੱਲਰ, ਸੁਖਪ੍ਰੀਤ ਸਿੰਘ ਬਰਾੜ, ਜਗਮੀਤ ਸਿੰਘ ਚੁੱਘਾ, ਸਤਨਾਮ ਚਾਂਦੀ, ਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਪੁਰੀ ਹਾਜ਼ਰ ਸਨ।