ਇੰਦਰ ਧਨੁਸ਼ ਤਹਿਤ 0 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਇੰਮਨਾਇਜ਼ਡ ਕਰਨ ਲਈ 444 ਸੈਸ਼ਨ ਲਗਾਏ ਗਏ ਅਤੇ ਹੁਣ ਤੱਕ 3316 ਨੂੰ ਬੱਚਿਆ ਦਾ ਟੀਕਾਕਰਨ ਕੀਤਾ
ਫਿਰੋਜ਼ਪੁਰ 16 ਜੂਨ (ਏ.ਸੀ.ਚਾਵਲਾ) ਜਿਲ•ਾ ਸਿਹਤ ਮਿਸ਼ਨ ਦੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਫਿਰੋਜ਼ਪੁਰ ਡਾ: ਪ੍ਰਦੀਪ ਚਾਵਲਾ ਦੀ ਪ੍ਰਧਾਨਗੀ ਹੋਈ। ਇਸ ਮੌਕੇ ਜਿਲ•ਾ ਫਿਰੋਜ਼ਪੁਰ ਅਧੀਨ ਸਮੂਹ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਸਮੂਹ ਸਟਾਫ ਐਨ.ਐਚ.ਐਮ. ਵੀ ਹਾਜ਼ਰ ਸਨ। ਇਸ ਮੌਕੇ ਡਾ: ਪ੍ਰਦੀਪ ਚਾਵਲਾ ਸਿਵਲ ਸਰਜਨ, ਫਿਰੋਜ਼ਪੁਰ ਵੱਲੋਂ ਸਿਹਤ ਵਿਭਾਗ ਵਿਚ ਚੱਲ ਰਹੀਆਂ ਸਮੂਹ ਸਕੀਮਾਂ ਅਤੇ ਬਜ਼ਟ ਬਾਰੇ ਵਿਸਥਾਰਪੂਰਵਕ ਵਿਚਾਰ ਵਿਟਾਦਰਾ ਕੀਤਾ। ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਗਰਭਵਤੀ ਮਾਵਾਂ ਦੀ ਰਜਿਸਟਰੇਸ਼ਨ ਨੂੰ 100% ਕਰਨਾਂ ਅਤੇ ਗਰਭਵਤੀ ਮਾਵਾਂ ਦਾ ਜਣੇਪਾ ਸਰਕਾਰੀ ਸੰਸਥਾ ਵਿਖੇ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾਂ ਯਕੀਨੀ ਬਣਾਉਣ। ਐਮ.ਸੀ.ਟੀ.ਐਸ. ਵਿਚ ਗਰਭਵਤੀ ਮਾਵਾਂ ਅਤੇ ਬੱਚਿਆਂ ਦੇ ਇੰਮੂਨਾਇਜੇਸ਼ਨ ਸਬੰਧੀ ਡਾਟਾ ਆਨ ਲਾਇਨ ਕਰਨ ਦੇ ਆਦੇਸ਼ ਦਿੱਤੇ ਅਤੇ ਉਨ•ਾਂ ਨੇ ਕਿਹਾ ਕਿ ਫੀਲਡ ਵਿਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦਾ ਮਾਨ ਭੱਤੇ ਦਾ ਭੁਗਤਾਨ ਵੀ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ । ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚੱਲ ਰਹੀ ਮੁਹਿੰਮ ਇੰਦਰ ਧਨੁਸ਼ ਤਹਿਤ 0 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਇੰਮਨਾਇਜ਼ਡ ਕਰਨ ਲਈ 444 ਸੈਸ਼ਨ ਲਗਾਏ ਗਏ ਅਤੇ ਹੁਣ ਤੱਕ 3316 ਨੂੰ ਬੱਚਿਆ ਦਾ ਟੀਕਾਕਰਨ ਕੀਤਾ ਜਾ ਚੁੱਕੀਆਂ ਹੈ।