Ferozepur News
ਇਜ਼ਰਾਈਲ ਵੱਲੋਂ ਫਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਕਤਲੋਗਾਰਤ ਖ਼ਿਲਾਫ਼ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਮੋਗਾ ਵਿਖੇ ਜ਼ਬਰਦਸਤ ਮੁਜ਼ਾਹਰਾ
January 1, 2024
0 94 1 minute read
ਇਜ਼ਰਾਈਲ ਵੱਲੋਂ ਫਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਕਤਲੋਗਾਰਤ ਖ਼ਿਲਾਫ਼ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਮੋਗਾ ਵਿਖੇ ਜ਼ਬਰਦਸਤ ਮੁਜ਼ਾਹਰਾ
ਮੋਗਾ ( 1.1.2024) ਇਜ਼ਰਾਈਲ ਵੱਲੋਂ ਫਲਸਤੀਨ ਦੇ ਲੋਕਾਂ ਦੀ ਕੀਤੀ ਜਾ ਰਹੀ ਕਤਲੋਗਾਰਤ ਖ਼ਿਲਾਫ਼ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਮੋਗਾ ਵਿਖੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਇਸ ਫਰੰਟ ਵਿੱਚ ਸ਼ਾਮਲ ਪਾਰਟੀਆਂ ਵੱਲੋਂ ਕੁਲਦੀਪ ਸਿੰਘ ਭੋਲਾ ਸੀ. ਪੀ.ਆਈ., ਮੰਗਾ ਸਿੰਘ ਵੈਰੋਕੇ ਸੀ .ਪੀ. ਆਈ. (ਨਿਊ ਡੈਮੋਕਰੇਸੀ) ਅਤੇ ਹਰਮਨਦੀਪ ਹਿੰਮਤਪੁਰਾ ਸੀ.ਪੀ.ਆਈ ( ਲਿਬਰੇਸ਼ਨ) ਨੇ ਇਸ ਮੁਜ਼ਾਹਰੇ ਦੀ ਅਗਵਾਈ ਕੀਤੀ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸੀ.ਪੀ.ਆਈ.ਦੇ ਸੁਖਜਿੰਦਰ ਸਿੰਘ ਮਹੇਸ਼ਰੀ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ ਅਤੇ ਨਵਜੋਤ ਸਿੰਘ ਜੋਗੇਵਾਲਾ ਸੀ.ਪੀ.ਆਈ.(ਲਿਬਰੇਸ਼ਨ) ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਇਜ਼ਰਾਈਲ ਵੱਲੋਂ ਫਲਸਤੀਨ ਨੂੰ ਕਬਰਸਤਾਨ ਵਿਚ ਬਦਲਣ ਲਈ ਅਮਰੀਕਾ ਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸ਼ਹਿ ਪ੍ਰਾਪਤ ਕਰਕੇ ਉਨ੍ਹਾਂ ਦੇ ਆਪਣੇ ਦੇਸ਼ ਵਿਚੋਂ ਹੀ ਸਫ਼ਾਇਆ ਕਰਨ ਲਈ ਹਮਲੇ ਕੀਤੇ ਜਾ ਰਹੇ ਹਨ।
ਗਾਜਾ ਵਿਚ 21000 ਤੋਂ ਵੱਧ ਲੋਕ ਇਹਨਾਂ ਹਮਲਿਆਂ ਵਿੱਚ ਮਾਰੇ ਗਏ ਹਨ ਅਤੇ 55000 ਤੋਂ ਵਧੇਰੇ ਫ਼ੱਟੜ ਹੋ ਚੁੱਕੇ ਹਨ। ਮਿਰਤਕਾਂ ਵਿਚ 70% ਤੋਂ ਵਧੇਰੇ ਔਰਤਾਂ ਅਤੇ ਬੱਚੇ ਹਨ। ਗਾਜਾ ਵਿਚ ਇਸ ਸਮੇਂ ਘੋਰ ਮਨੁੱਖੀ ਸੰਕਟ ਪੈਦਾ ਹੋ ਚੁੱਕਾ ਹੈ । ਭਿਆਨਕ ਬਿਮਾਰੀਆਂ ਅਤੇ ਭੁੱਖਮਰੀ ਫੈਲੀ ਹੋਈ ਹੈ। ਇਸ ਸਾਰੇ ਕਾਸੇ ਲਈ ਜ਼ਿੰਮੇਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਣਾ ਚਾਹੀਦਾ ਹੈ।
ਫ਼ਲਸਤੀਨੀ ਕੌਮੀਂ ਸੰਘਰਸ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਫਲਸਤੀਨ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹੱਕ ਮਿਲਣ, ਉਹਨਾਂ ਦੇ ਦੇਸ਼ ਚੋਂ ਕਬਜ਼ਾ ਛੱਡਿਆ ਜਾਵੇ। ਬੁਲਾਰਿਆਂ ਨੇ ਫਲਸਤੀਨ, ਯੂਕਰੇਨ ਸਮੇਤ ਦੁਨੀਆ ਦੇ ਅਨੇਕਾਂ ਇਲਾਕਿਆਂ ਵਿਚ ਚਲ ਰਹੇ ਯੁੱਧਾਂ ਨੂੰ ਸਮਾਪਤ ਕਰਕੇ ਸ਼ਾਂਤੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬੂਟਾ ਸਿੰਘ ਤਖਾਣਵੱਧ ਨੇ ਨਿਭਾਈ ਅਤੇ ਅੰਤ ਵਿੱਚ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਆਏ ਹੋਏ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
January 1, 2024
0 94 1 minute read