ਆਸਟਰੇਲੀਆ ਵਿਖੇ ਹੋਈਆਂ ਸਿੱਖ ਗੇਮਜ਼ ਵਿਚ ਆਸਟਰੇਲੀਆ ਵਿਖੇ ਹੋਈਆਂ ਸਿੱਖ ਗੇਮਜ਼ ਵਿਚ
ਆਸਟਰੇਲੀਆ ਵਿਖੇ ਹੋਈਆਂ ਸਿੱਖ ਗੇਮਜ਼ ਵਿਚ ਬ੍ਰਿਸਬੇਨ ਦੀ ਰਾਇਲ ਟਾਈਗਰਸ ਫਤਿਹ ਕਲੱਬ ਨੇ ਕ੍ਰਿਕਟ ਚੈਂਪੀਅਨਸ਼ਿਪ ਜਿੱਤੀ ।
ਕ੍ਰਿਕਟ ਟੀਮ ਦੇ ਚਾਰ ਖਿਡਾਰੀ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ
Ferozepur, April 28,2015 (Harish Monga) : ਕੌਫਸ ਹਾਰਬਰ/ਵੂਲਗੂਲਗਾ (ਆਸਟਰੇਲੀਆ)ਵਿਖੇ ਹੋਇਆਂ 28ਵੀਂਆਂ ਸਿੱਖ ਗੇਮਜ਼ ਵਿਚ ਬ੍ਰਿਸਬੇਨ ਦੀ ਕ੍ਰਿਕਟ ਟੀਮ ਰਾਇਲ ਟਾਈਗਰਸ ਫਤਿਹ ਕਲੱਬ ਨੇ ਪਿਛਲੇ 6 ਸਾਲਾਂ ਦੇ ਚੈਂਪਿਅਨ ਦੇਸੀ ਬੋਆਇਜ਼ ਸਿਡਨੀ ਨੂੰ 40 ਰਨਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ । ਇਨ੍ਹਾਂ ਖੇਡਾਂ ਦੀ ਚੈਂਪੀਅਨ ਟਰਾਫੀ ਪਹਿਲੀ ਵਾਰ ਕੁਈਅਨਜਲੈਂਡ ਦੇ ਹਿੱਸੇ ਆਈ ਹੈ । ਇਸ ਟੀਮ ਵਿਚ 4 ਖਿਡਾਰੀ ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿਚੋਂ 2 ਖਿਡਾਰੀ ਭੁਪਿੰਦਰ ਸਿੰਘ ਸਾਮਾ ਅਤੇ ਅਮਰੀਕ ਸਿੰਘ ਪਿੰਡ ਨੂਰਪੁਰ ਸੇਠਾਂ ਨਾਲ ਸਬੰਧਤ ਹਨ ।
ਟੀਮ ਦੇ ਮੈਂਬਰ ਭੁਪਿੰਦਰ ਸਿੰਘ ਸਾਮਾ ਨੇ ਦੱਸਿਆ ਕਿ ਇਸ ਟੀਮ ਦੇ ਕਪਤਾਨ ਹਸਨ ਚੀਮਾ ਅਤੇ ਉਪ ਕਪਤਾਨ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਹਰਪਿੰਦਰ ਸਿੰਘ ਸੰਧੂ, ਅਮਰੀਕ ਸਿੰਘ, ਬਲਕਾਰ ਸਿੰਘ ਵਿਰਕ, ਗਗਨ ਸਿੰਘ, ਭਗਵੰਤ ਸਿੰਘ, ਇੰਦਰਜੀਤ ਸਿੰਘ ਤਾਤਲਾ, ਅਮਨਦੀਪ ਗਿੱਲ, ਆਦਿੱਤਿਆ ਭੱਟੀ ਤੇ ਮਨਦੀਪ ਸਿੰਘ ਆਦਿ ਖਿਡਾਰੀਆਂ ਵੱਲੋਂ ਆਸਟਰੇਲੀਆ ਦਾ ਸਭ ਤੋਂ ਵੱਡਾ ਭਾਰਤੀ ਟੂਰਨਾਮੈਂਟ ਜਿੱਤਿਆ ਹੈ ਅਤੇ ਟੀਮ ਲਈ ਕੋਚ ਅਮਰਦੀਪ ਗਿੱਲ ਦੀ ਕੋਚਿੰਗ ਬਹੁਤ ਕਾਰਗਰ ਸਿੱਧ ਹੋਈ ਹੈ । ਕੁਈਅਨਜਲੈਂਡ ਦੇ ਪੰਜਾਬੀ ਭਾਈਚਾਰੇ ਵੱਲੋਂ ਰਾਇਲ ਟਾਈਗਰਜ ਫਤਿਹ ਕਲੱਬ ਦੇ ਸਮੂਹ ਖਿਡਾਰੀਆਂ ਨੂੰ ਇਸ ਵਿਕਾਰੀ ਜਿੱਤ ਲਈ ਵਧਾਈ ਦਿੱਤੀ ਹੈ ਅਤੇ ਟੀਮ ਦੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਹੈ ।