Ferozepur News

ਆਸਟਰੇਲੀਆ ਦੇ Âੈਡੀਲੇਡ ਸ਼ਹਿਰ ਵਿਖੇ ਆਯੋਜਿਤ ਸਿੱਖ ਖੇਡਾਂ 2017 ਵਿਖੇ ਲੱਗੀ ਕਿਤਾਬ ਪ੍ਰਦਰਸ਼ਨੀ &#39ਚ ਸਵ. ਸ਼੍ਰੀ ਮੋਹਨ ਲਾਲ ਭਾਸਕਰ ਦੀ ਆਤਮ ਕਥਾ &#39&#39ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ&#39&#39 ਨੂੰ ਮਿਲਿਆ ਭਰਵਾਂ ਹੁੰਗਾਰਾ 

ਫਿਰੋਜ਼ਪੁਰ 20 ਅਪ੍ਰੈਲ () ਪਾਕਿਸਤਾਨ ਦੇ ਵਿਚ ਭਾਰਤ ਦੇ ਸਾਬਕਾ ਜਾਸੂਸ ਸਵਰਗੀਯ ਸ੍ਰੀ ਮੋਹਨ ਲਾਲ ਭਾਸਕਰ ਦੀ ਆਤਮ ਕਥਾ ''ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ'' ਨੂੰ ਆਸਟਰੇਲੀਆ ਦੇ Âੈਡੀਲੇਡ ਸ਼ਹਿਰ ਵਿਖੇ ਆਯੋਜਿਤ ਸਿੱਖ ਖੇਡਾਂ 2017 ਵਿਖੇ ਲੱਗੀ ਕਿਤਾਬ ਪ੍ਰਦਰਸ਼ਨੀ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਸਬੰਧੀ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਸਰਪ੍ਰਸਤ ਅਤੇ ਸਵ. ਭਾਸਕਰ ਜੀ ਦੀ ਧਰਮਪਤਨੀ ਸ਼੍ਰੀਮਤੀ ਪ੍ਰਭਾ ਭਾਸਕਰ ਜੀ ਨੇ ਦੱÎਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਵਰਗੇ ਪਿਛਲੇ ਅਤੇ ਸਰਹੱਦੀ ਖੇਤਰ ਵਿਚ ਪੈਦਾ ਸਵ. ਸ਼੍ਰੀ ਭਾਸਕਰ ਨੇ ਆਪਣੀ ਜ਼ਿੰਦਗੀ ਦੇ ਬਹੁਤ ਉਪਯੋਗੀ ਵਰ•ੇ ਦੇਸ਼ ਸੇਵਾ ਵਿਚ ਬਿਤਾਏ ਅਤੇ ਪਾਕਿਸਤਾਨ ਦੀਆਂ ਜੇਲ•ਾਂ ਵਿਚ ਸਾਢੇ 6 ਸਲਾਂ ਤੱਕ ਵੱਖ ਵੱਖ ਤਸੀਹੇ ਸਹੇ। 9 ਦਸੰਬਰ 1974 ਨੂੰ ਪਾਕਿਸਤਾਨ ਸਵ. ਸ਼੍ਰੀ ਹਰਿਵੰਸ਼ ਰਾਏ ਬੱਚਨ ਦੇ ਹਿੰਮਤ ਸਦਕਾ ਦੇਸ਼ ਪਰਤਨ ਤੋਂ ਬਾਅਦ ਉਨ•ਾਂ ਨੇ ਆਪਣੀ ਜ਼ਿੰਦਗੀ ਨੂੰ ''ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ'' ਵਿਚ ਵਿਸਥਾਰ ਪੂਰਵਕ ਵਰਤੀਤ ਕੀਤਾ। ਮੂਲ ਰੂਪ ਵਿਚ ਹਿੰਦੀ ਦੀ ਛਪੀ ਇਸ ਕਿਤਾਬ ਨੂੰ ਵੱਖ ਵੱਖ ਵਰਗਾਂ ਦੇ ਭਰਵੇਂ ਹੁੰਗਾਰੇ ਭਰਨ ਤੋਂ ਬਾਅਦ ਇਹ ਕਿਤਾਬ ਹਿੰਦੁਸਤਾਨ ਦੀ ਵੱਖ ਵੱਖ ਭਾਸ਼ਾਵਾਂ ਸਮੇਤ ਪੰਜਾਬੀ ਵਿਚ ਛਪੀ। ਬਲਕਿ ਇਹ ਜੋ ਉਪਰੋਕਤ 30ਵੀਂ ਆਸਟਰੇਲੀਆ ਸਿੱਖ ਖੇਡਾਂ 2017 ਲਈ ਆਸਟਰੇਲੀਆ ਵਿਚ ਸ਼ਹਿਰ Âੈਡੀਲੇਡ ਲਈ ਸਭ ਨੂੰ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਇਹ ਤਿੰਨ ਦਿਨਾਂ ਦਾ ਖੇਡਾਂ ਨੇ ਸੱਭਿਆਚਾਰ ਨਾਲ ਸਬੰਧਤ ਹੈ। ਜਿਸ ਵਿਚ ਜਵਾਨ ਤੋਂ ਇਲਾਵਾ ਵੱਡੀ ਮਾਤਰਾ ਵਿਚ ਬਜ਼ੁਰਗ ਇਸ ਦ ਆਨੰਦ ਤੇ ਭਾਗ ਲੈਣਗੇ। ਐਡੀਲੇਡ ਦੇ ਇਸ ਵੱਡੇ ਪੱਧਰ ਤੇ ਖੇਡ ਮੇਲੇ ਵਿਚ ਆਸਟਰੇਲੀਆ, ਨਿਊਜੀਲੈਂਡ, ਸਿੰਘਾਪੁਰ, ਮਲੇਸ਼ੀਆ ਤੇ ਹੋਰ ਵੀ ਕਈ ਅੰਤਰਰਾਸ਼ਟਰੀ ਦੇਸ਼ ਭਾਗ ਲੈਣਗੇ। 
ਪਰ ਅੱਜ ਵੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਵ. ਭਾਸਕਰ ਜੀ ਦੀ ਆਤਮ ਕਥਾ ਨਾ ਕੇਵਲ ਪੰਜਾਬ ਜਾਂ ਭਾਰਤ ਬਲਕਿ ਸੱਤ ਸਮੁੰਦਰੋਂ ਪਾਰ ਵੀ ਦੇਸ਼ਵਾਸੀਆਂ ਅਤੇ ਪਾਠਕਾਂ ਦਾ ਪਿਆਰ ਬਟੋਰ ਰਹੀ ਹੈ। ਮੋਹਨ ਲਾਲ ਭਾਸਕਰ ਫਾਊਂਡੇਸ਼ਲ ਦੇ ਜਨਰਲ ਸਕੱਤਰ ਸ਼੍ਰੀ ਗੌਰਵ ਸਾਗਰ ਭਾਸਕਰ, ਵਾਇਯ ਪ੍ਰਧਾਨ ਐੱਚ. ਕੇ. ਗੁਪਤਾ, ਪ੍ਰੋ. ਐੱਸ. ਐੱਨ. ਰੁਧਰਾ, ਝਲਕੇਸ਼ਵਰ ਭਾਸਕਰ, ਹਰਮੀਤ ਵਿਦਿਆਰਥੀ, ਸੁਰਿੰਦਰ ਗੋਇਲ, ਗੁਰਪ੍ਰੀਤ ਭੁੱਲਰ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਅਮਿਤ ਧਵਨ, ਅਮਰਜੀਤ ਭੋਗਲ, ਨਰੇਸ਼ ਸ਼ਰਮਾ ਨੇ ਸਵ. ਭਾਸਕਰ ਦੀ ਕਿਤਾਬ ਦੀ ਪ੍ਰਦਰਸ਼ਨੀ ਆਸਟਰੇਲੀਆ ਵਿਚ ਹੋਣ ਦੀ ਖੁਸ਼ੀ ਪ੍ਰਗਟ ਕੀਤੀ ਤੇ ਬੜਾ ਮਾਨ ਮਹਿਸੂਸ ਕੀਤਾ। 

Related Articles

Back to top button