ਆਲ ਇੰਡੀਆ ਵੈਟਨਰੀ ਕਾਲਜਾਂ ਵਿੱਚ ਨੀਟ ਦੇ ਆਧਾਰ ਤੇ ਦਾਖਲਾ (ਏ.ਆਈ.ਪੀ.ਵੀ.ਟੀ-2017 ਰੱਦ)– ਵਿਜੈ ਗਰਗ
Ferozepur, February 28, 2017 : ਇਸ ਸਾਲ ਤੋਂ ਬੀ.ਵੀ.ਐਸ.ਸੀ ਅਤੇ ਏ.ਐੱਚ ਦੇ ਕੋਰਸਾਂ ਵਿੱਚ 15% ਸੀਟਾਂ ਜਿਹੜੀ ਕਿ ਸਾਰੇ ਭਾਰਤ ਵਿੱਚ ਹੁਣ ਨੀਟ ਪ੍ਰੀਖਿਆ ਦੁਆਰਾ ਦਾਖਲਾ ਹੋਵੇਗਾ, ਕਿਉਂਕਿ ਆਲ ਇੰਡੀਆ ਪ੍ਰੀ-ਵੈਟਨਰੀ ਟੈਸਟ (ਏ.ਆਈ.ਪੀ.ਵੀ.ਟੀ-2017) ਨੂੰ ਵੈਟਨਰੀ ਕਾਉਂਸਿਲ ਆਫ਼ ਇੰਡੀਆ ਰੱਦ ਦਿੱਤਾ ਹੈ। ਵੈਟਨਰੀ ਕਾਉਂਸਿਲ ਆਫ਼ ਇੰਡੀਆ ਦੇ ਨੋਟੀਫਿਕੇਸ਼ਨ ਵਿੱਚ ਇਹ ਦੱਸਿਆ ਕਿ ਇਸ ਸਾਲ ਏ.ਆਈ.ਪੀ.ਵੀ.ਟੀ-2017 ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਕੁੱਝ ਪ੍ਰਬੰਧਕ ਕਾਰਨਾਂ ਕਰਕੇ ਇਹ ਪ੍ਰੀਖਿਆ ਰੱਦ ਕਰ ਦਿੱਤੀ ਹੈ। ਨੋਟੀਫਿਕੇਸ਼ਨ ਚ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਬੀ.ਵੀ.ਐਸ.ਸੀ ਅਤੇ ਏ.ਐੱਚ ਦੇ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਤਾਂ 15% ਆਲ ਇੰਡੀਆ ਕੋਟੇ ਦੀਆਂ ਦੇ ਆਧਾਰ ਤੇ ਇਸ ਸਾਲ 2017-18 ਦਾ ਦਾਖਲਾ ਨੀਟ-2017 ਦੇ ਆਧਾਰ ਤੇ ਹੋਵੇਗਾ ਅਤੇ ਇਹ ਸਾਲ ਵੈਟਨਰੀ ਕਾਉਂਸਿਲ ਆਫ਼ ਇੰਡੀਆ(ਵੀ.ਸੀ.ਆਈ) ਨੀਟ-2017 ਦੀ ਮੈਰਿਟ ਲਿਸਟ ਦੇ ਆਧਾਰ ਤੇ ਸੀਟਾਂ ਦੀ ਵੰਡ ਸਾਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਤੇ ਸਰਕਾਰੀ ਵੈਟਨਰੀ ਕਾਲਜਾਂ ਵਿੱਚ ਕਰੇਗੀ(ਜੰਮੂ-ਕਸ਼ਮੀਰ ਨੂੰ ਛੱਡ ਕੇ)।