Ferozepur News

ਆਰ. ਜੀ. ਕੇ. ਏ ਸਕੀਮ ਅਧੀਨ ਸਾਲ 2015-16 ਦੇ ਸ਼ੈਸ਼ਨ ਲਈ ਜ਼ਿਲ੍ਹਾ ਪੱਧਰ ਦੇ ਪੇਂਡੂ ਟੂਰਨਾਮੈਂਟ ਲੜਕੇ/ਲੜਕੀਆਂ

ਆਰ. ਜੀ. ਕੇ. ਏ ਸਕੀਮ ਅਧੀਨ ਸਾਲ 2015-16 ਦੇ ਸ਼ੈਸ਼ਨ ਲਈ ਜ਼ਿਲ੍ਹਾ ਪੱਧਰ ਦੇ ਪੇਂਡੂ ਟੂਰਨਾਮੈਂਟ ਲੜਕੇ/ਲੜਕੀਆਂ

DSO FZR 3092015

Ferozepur, September 30,2015 ( Harish Monga) : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਆਰ. ਜੀ. ਕੇ. ਏ ਸਕੀਮ ਅਧੀਨ ਸਾਲ 2015-16 ਦੇ ਸ਼ੈਸ਼ਨ ਲਈ ਜ਼ਿਲ੍ਹਾ ਪੱਧਰ ਦੇ ਪੇਂਡੂ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 16 ਸਾਲ) ਮਿਤੀ 29/09/2015 ਤੋਂ 30/9/2015 ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ, ਹੈਂਡਬਾਲ, ਕੁਸ਼ਤੀ, ਬਾਸਕਿਟਬਾਲ, ਵਾਲੀਬਾਲ ਅਤੇ ਹਾਕੀ ਖੇਡਾਂ ਦੇ ਮੁਕਾਬਲੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਸੁਨੀਲ ਕੁਮਾਰ ਜੀ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ, ਜਿਸਦਾ ਉਦਘਾਟਨੀ ਸਮਾਰੋਹ ਅੱਜ ਸ਼੍ਰੀ ਕਮਲ ਸ਼ਰਮਾਂ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੁਆਰਾ ਕੀਤਾ ਗਿਆ ਉਨ੍ਹਾ ਦੇ ਨਾਲ ਸ. ਗੁਰਭੇਜ ਸਿੰਘ ਪ੍ਰਧਾਨ ਕਿਸਾਨ ਮੋਰਚਾ, ਸ਼੍ਰੀ ਦਵਿੰਦਰ ਬਜਾਜ ਐਮ.ਸੀ. , ਸ਼੍ਰੀ ਗੁਰਜੀਤ ਸਿੰਘ, ਸ਼੍ਰੀ ਸੁਖਚਰਨ ਸਿੰਘ ਬਰਾੜ ਸਕੱਤਰ, ਜ਼ਿਲ੍ਹਾ ਐਥਲੈਟਿਕਸ ਐਸੋਸ਼ੀਏਸ਼ਨ ਫਿਰੋਜਪੁਰ, ਜ਼ਿਲ੍ਹਾ ਫਿਰੋਜ਼ਪੁਰ ਦੇ 6 ਬਲਾਕਾਂ ਦੇ 1200 ਦੇ ਲਗਪਗ ਖਿਡਾਰੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਸ਼੍ਰੀ ਸੁਨੀਲ ਕੁਮਾਰ ਸ਼ਰਮਾਂ ਜ਼ਿਲ੍ਹਾ ਖੇਡ ਅਫਸਰ, ਫਿਰੋਜ਼ਪੁਰ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਬੁੱਕੇ ਭੇਂਟ ਕਰਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸ਼੍ਰੀ ਕਮਲ ਸ਼ਰਮਾਂ ਜੀ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਨੰਨ੍ਹੇ-ਮੁੰਨ੍ਹੇ ਖਿਡਾਰੀਆਂ ਦਾ ਮਾਰਚ ਪਾਸਟ ਬਹੁਤ ਵਧੀਆ ਲੱਗਿਆ, ਉਨ੍ਹਾਂ ਕੇਂਦਰ ਸਰਕਾਰ ਦੀ ਇਸ ਸਕੀਮ ਦੀ ਸਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਵਿਚਾਰਧਾਰਾ ਬਹੁਤ ਅਗਾਂਹਵਧੂ ਹੈ। ਇਹ ਸਕੀਮ ਦਾ ਮਕਸਦ ਪਿੰਡਾਂ ਵਿਚੋਂ ਉੱਚ ਕੋਟੀ ਦੇ ਖਿਡਾਰੀ ਕੱਢਣਾ ਹੈ। ਉਨ੍ਹਾ ਕਿਹਾ ਕਿ ਜੇਕਰ ਇਹ ਸਕੀਮ ਕੁਝ ਸਮਾਂ ਪਹਿਲਾਂ ਸ਼ੁਰੂ ਹੋਈ ਹੁੰਦੀ ਤਾਂ ਇਸਦੇ ਨਤੀਜੇ ਹੋਰ ਵੀ ਵਧੀਆ ਹੋਣੇ ਸਨ। ਇਥੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਫਿਰੋਜਪੁਰ ਵਿਖੇ ਹਾਕੀ ਅਸਟ੍ਰੋਟਰਫ ਬਣਾਉਣ ਦਾ ਸੁਪਨਾ ਸੀ ਜੋ ਹੁਣ ਪੂਰਾ ਹੋਣ ਦੇ ਕਿਨਾਰੇ &#39ਤੇ ਹੈ, ਕਿਉਂਕਿ ਇੱਥੇ ਹਾਕੀ ਅਸਟ੍ਰੋਟਰਫ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕੁਝ ਹੀ ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨੇ 800 ਮੀ. ਦੌੜ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ 800 ਮੀ. ਦੌੜ ਦੀ ਅਥਲੀਟ ਮੈਤਾਲੀ ਸ਼ਰਮਾਂ ਨੂੰ ਵਿਸ਼ੇਸ਼ ਤੌਰ &#39ਤੇ ਸਨਮਾਨਿਤ ਕੀਤਾ। ਅੱਜ ਹੋਏ ਮੁਕਾਬਲਿਆਂ ਵਿੱਚ ਐਥਲੈਟਿਕਸ 800 ਮੀ. (ਲੜਕਿਆਂ) ਵਿੱਚ ਹਰਜਿੰਦਰ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀ. ਲੜਕੀਆਂ ਵਿੱਚ ਮੈਤਾਲੀ ਸ਼ਰਮਾਂ ਨੇ ਪਹਿਲਾ, ਆਰਤੀ ਨੇ ਦੂਜਾ ਅਤੇ ਸਿਮਰਨ ਨੇ ਤੀਜਾ ਸਥਾਨ ਹਾਸਲ ਕੀਤਾ।400ਮੀ. ਲੜਕਿਆਂ ਵਿੱਚ ਲਵਤੋਜ ਸਿੰਘ, ਪ੍ਰਦੀਪ ਸਿੰਘ ਅਤੇ ਕਮਲਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 400 ਮੀ. (ਲੜਕੀਆਂ) ਵਿੱਚ ਪਵਨ, ਅਲੀਸ਼ ਅਤੇ ਪੂਜਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋ (ਲੜਕਿਆ) ਵਿੱਚ ਪਰਮਜੀਤ ਸਿੰਘ, ਬਬਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ (ਲੜਕੀਆਂ) ਵਿੱਚ ਪਿੰਡ ਪਿੰਡੀ ਦੀ ਟੀਮ ਨੇ ਨਿਜਾਮੂਵਾਲਾ ਦੀ ਟੀਮ ਨੂੰ ਮੱਖੂ ਦੀ ਟੀਮ ਨੇ ਸ਼ਕੂਰ ਦੀ ਟੀਮ ਨੂੰ, ਜ਼ੀਰੇ ਦੀ ਟੀਮ ਨੇ ਪਿੰਡੀ ਨੂੰ, ਕਟੋਰੇ ਦੀ ਟੀਮ ਨੇ ਨਿਜਾਮੂਵਾਲਾ ਨੂੰ ਅਤੇ ਝਾੜੀ ਵਾਲਾ ਦੀ ਟੀਮ ਨੇ ਸ਼ਕੂਰ ਦੀ ਟੀਮ ਨੂੰ ਹਰਾਇਆ। ਹੈਂਡਬਾਲ ਲੜਕੀਆਂ ਵਿੱਚ ਸਰਾਕਰੀ ਹਾਈ ਸਕੂਲ ਤੂਤ ਬਲਾਕ ਘੱਲ ਖੁਰਦ ਦੀ ਟੀਮ ਨੇ ਪਹਿਲਾ, ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ-ਏ ਬਲਾਕ ਜ਼ੀਰਾ ਦੀ ਟੀਮ ਨੇ ਦੂਜਾ ਅਤੇ ਪਿੰਡ ਤੂਤ ਬਲਾਕ ਘੱਲ ਖੁਰਦ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੀ ਮੀਨਾ ਕੁਮਾਰੀ ਸਟੇਟ ਐਵਾਰਡੀ ਸਰਕਾਰੀ ਮਿਡਲ ਸਕੂਲ ਆਸਲ, ਸ. ਜਸਵੀਰ ਸਿੰਘ ਸਟੇਟ ਐਵਾਰਡੀ ਪਿੰਡ ਤੂਤ, ਸ. ਬਲਦੇਵ ਸਿੰਘ, ਸੀ ਅਮਰਜੀਤ ਸਿੰਘ, ਸ਼੍ਰੀਮਤੀ ਸੁਨੀਤਾ ਰਾਣੀ ਖੋ-ਖੋ ਕੋਚ, ਸ਼੍ਰੀਮਤੀ ਅਵਤਾਰ ਕੌਰ ਕਬੱਡੀ ਕੋਚ, ਸ਼੍ਰੀ ਰਮੀਂ ਕਾਂਤ ਬਾਕਸਿੰਗ ਕੋਚ, ਸ਼੍ਰੀ ਗਗਨ ਮਾਟਾ ਤੈਰਾਕੀ ਕੋਚ, ਸ਼੍ਰੀ ਜਗਮੀਤ ਸਿੰਘ ਹੈਂਡਬਾਲ ਕੋਚ, ਸ਼੍ਰੀ ਅਕਸ਼ ਕੁਮਾਰ, ਸ਼੍ਰੀ ਸੈਮੂਲ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਰਮਨਦੀਪ ਸਿੰਘ, ਸ਼੍ਰੀ ਗੁਰਨਾਮ ਸਿੰਘ ਅਤੇ ਸ. ਖੇਡ ਵਿਭਾਗ ਦਾ ਸਮੂਹ ਸਟਾਫ ਅਤੇ ਸਕੂਲਾਂ ਤੋਂ ਆਏ ਟੀਚਰ ਸਹਿਬਾਨ ਆਦਿ ਹਾਜ਼ਰ ਸਨ।

Related Articles

Back to top button