ਆਰ.ਐਸ.ਡੀ. ਕਾਲਜ ਦੇ ਤਿੰਨ ਸੀਨੀਅਰ ਅਧਿਆਪਕਾਂ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਤੇ ਧਰਨਾ 15ਵੇਂ ਦਿਨ
ਆਰ.ਐਸ.ਡੀ. ਕਾਲਜ ਦੇ ਤਿੰਨ ਸੀਨੀਅਰ ਅਧਿਆਪਕਾਂ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਤੇ ਧਰਨਾ 15ਵੇਂ ਦਿਨ
ਫਿਰੋਜ਼ਪੁਰ, ਅਗਸਤ 18, 2023: ਅੱਜ ਪੰਦਰਾਂ ਦਿਨ ਹੋ ਗਏ ਨੇ ਫ਼ਿਰੋਜ਼ਪੁਰ ਦੇ ਇੱਕ ਸੌ ਦੋ ਸਾਲ ਪੁਰਾਣੇ ਆਰ.ਐਸ.ਡੀ. ਕਾਲਜ ਦੇ ਤਿੰਨ ਸੀਨੀਅਰ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ ਮੁਖੀ ਪੰਜਾਬੀ ਵਿਭਾਗ , ਡਾ.ਮਨਜੀਤ ਕੌਰ ਆਜ਼ਾਦ ਪੰਜਾਬੀ ਵਿਭਾਗ ਅਤੇ ਡਾ.ਲਕਸ਼ਮਿੰਦਰ ਇਤਿਹਾਸ ਵਿਭਾਗ ਨੂੰ ਕਾਲਜ ਦੀ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਦੇ ਤਾਨਾਸ਼ਾਹ ਫੈਸਲੇ ਦੇ ਖਿਲਾਫ਼ ਤਿੰਨਾਂ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਦਿਨ ਰਾਤ ਦੇ ਧਰਨੇ ਨੂੰ। ਮੈਨੇਜਮੈਂਟ ਦੇ ਹੈਂਕੜਸ਼ਾਹ ਰਵੱਈਏ ਅਧਿਆਪਕਾਂ ਦਾ ਘਾਣ ਕਰਨ ਵਾਲਾ , ਇਨਸਾਫ਼ ਵਿਰੋਧੀ ਸਮਝਣ ਵਾਲੇ ਲੋਕ ਨਿੱਤ ਦਿਨ ਧਰਨੇ ਦਾ ਸਮਰਥਨ ਕਰਨ ਲਈ ਧਰਨੇ ਵਾਲੀ ਥਾਂ ਤੇ ਪੁੱਜ ਕੇ ਇਹਨਾਂ ਅਧਿਆਪਕਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰ ਰਹੇ ਹਨ।
ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਪੰਜਾਬ ਐਂਡ ਚੰਡੀਗੜ੍ਹ ਦੀ ਪ੍ਰਧਾਨ ਡਾ.ਪ੍ਰਮਿੰਦਰ ਕੌਰ ਅਤੇ ਸਪੋਕਸਮੈਨ ਪ੍ਰੋ.ਤਰੁਣ ਘਈ ਦੀ ਰਹਿਨੁਮਾਈ ਹੇਠ ਚੱਲ ਇਸ ਧਰਨੇ ਨੂੰ ਫ਼ਿਰੋਜ਼ਪੁਰ ਦੇ ਵੱਖ ਵੱਖ ਮਹਿਕਮਿਆਂ ਦੀਆਂ ਮੁਲਾਜ਼ਮ ਜਥੇਬੰਦੀਆਂ , ਕਿਸਾਨ ਜਥੇਬੰਦੀਆਂ , ਜਨਤਕ ਸੰਸਥਾਵਾਂ , ਲੇਖਕ ਜਥੇਬੰਦੀਆਂ ਅਤੇ ਸ਼ਹਿਰ ਦੇ ਮੋਅਤਬਰ ਲੋਕ ਇਸ ਧਰਨੇ ਵਾਲੀ ਥਾਂ ਤੇ ਪੁੱਜ ਰਹੇ ਹਨ।
ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਪੰਜਾਬ ਐਂਡ ਚੰਡੀਗੜ੍ਹ ਦੇ ਸਪੋਕਸਮੈਨ ਪ੍ਰੋ.ਤਰੁਣ ਘਈ ਨੇ ਐਲਾਨ ਕੀਤਾ ਕਿ ਬਾਈ ਅਗਸਤ ਸੰਘਰਸ਼ ਨੂੰ ਤੇਜ਼ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਵਿੱਚ ਇੱਕ ਵਿਸ਼ਾਲ ਮਾਰਚ ਕੱਢਿਆ ਜਾਵੇਗਾ । ਜੋ ਆਰ.ਐਸ.ਡੀ.ਕਾਲਜ ਤੋਂ ਸ਼ੂਰੂ ਹੋ ਕੇ ਬਜ਼ਾਰ ਵਿੱਚੋ ਹੁੰਦਾ ਹੋਇਆ ਸ਼ਹੀਦ ਊਧਮ ਚੌਂਕ ਤੇ ਸਮਾਪਤ ਹੋਵੇਗਾ। ਉਪਰੰਤ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
ਪ੍ਰੋ. ਘਈ ਨੇ ਇਹ ਵੀ ਦੱਸਿਆ ਕਿ ਛੱਬੀ ਅਗਸਤ ਨੂੰ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਵਿੱਚ ਇਹ ਮਾਮਲਾ ਉਠਾਉਣ ਅਤੇ ਕਾਲਜ ਐਫੀਲੀਏਸ਼ਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਪੰਝੀ ਅਗਸਤ ਨੂੰ ਚੌਵੀ ਘੰਟੇ ਦੲ ਧਰਨਾ ਪੰਜਾਬ ਯੂਨੀਵਰਸਿਟੀ ਵਿੱਚ ਵੀ ਲਾਇਆ ਜਾਵੇਗਾ।
ਲਾਇਲਪੁਰ ਖਾਲਸਾ ਕਾਲਜ ਬੁਆਏਜ਼ , ਲਾਇਲਪੁਰ ਖਾਲਸਾ ਕਾਲਜ ਫਾਰ ਵੀਮੈਨ ਜਲੰਧਰ , ਖਾਲਸਾ ਕਾਲਜ ਗੜ੍ਹਦੀਵਾਲਾ , ਖਾਲਸਾ ਕਾਲਜ ਗੜ੍ਹਸ਼ੰਕਰ , ਮੋਦੀ ਕਾਲਜ ਪਟਿਆਲਾ , ਗੁਰੂ ਨਾਨਕ ਕਾਲਜ ਮੁਕਤਸਰ ਸਾਹਿਬ ,ਗੁਰੂ ਨਾਨਕ ਕਾਲਜ ਬੰਗਾ ,ਸਿੱਖ ਨੈਸ਼ਨਲ ਕਾਲਜ ਬੰਗਾ , ਖਾਲਸਾ ਕਾਲਜ ਗੁਰੂਸਰ ਸੁਧਾਰ , ਡੀ.ਏ.ਵੀ . ਕਾਲਜ ਫ਼ਿਰੋਜ਼ਪੁਰ ,ਦੇਵ ਸਮਾਜ ਕਾਲਜ ਫ਼ਿਰੋਜ਼ਪੁਰ , ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ , ਭਾਗ ਸਿੰਘ ਹੇਅਰ ਕਾਲਜ ਕਾਲਾ ਟਿੱਬਾ ਅਬੋਹਰ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਤੋਂ ਅਧਿਆਪਕਾਂ ਨੇ ਧਰਨੇ ਵਿੱਚ ਪੁੱਜ ਕੇ ਆਪਣਾ ਸਮਰਥਨ ਹੜਤਾਲੀ ਅਧਿਆਪਕਾਂ ਨੂੰ ਦਿੱਤਾ।
ਦੂਜੇ ਪਾਸੇ ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ. , ਨਰਿੰਦਰ ਸ਼ਰਮਾ ਪੈਰਾ ਮੈਡੀਕਲ ਯੂਨੀਅਨ , ਜਸਵਿੰਦਰ ਸਿੰਘ ਨਰਸਿੰਗ ਯੂਨੀਅਨ , ਪ੍ਰਵੀਨ ਕੁਮਾਰ ਅਤੇ ,ਰਾਜ ਕੁਮਾਰ ਪ.ਸ.ਸ.ਫ. ,ਸੰਦੀਪ ਸਿੰਘ ਐਕਸਰੇ ਯੂਨੀਅਨ ਅਤੇ ਰਾਜ ਕੁਮਾਰ ਪ੍ਰਧਾਨ ਸਿਵਲ ਹਸਪਤਾਲ ਦਰਜਾ ਚਾਰ ਦੀ ਅਗਵਾਈ ਵਿੱਚ ਦਰਜਨਾਂ ਕਰਮਚਾਰੀਆਂ ਨੇ ਆਰ.ਐਸ . ਡੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇ ਫ਼ਾਰਗ ਕੀਤੇ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।
ਅਰ.ਐਸ.ਡੀ.ਕਾਲਜ ਦੇ ਸੇਵਾ ਮੁਕਤ ਅਧਿਆਪਕਾਂ ਪ੍ਰੋ.ਜਸਪਾਲ ਘਈ , ਪ੍ਰੋ.ਗੁਰਤੇਜ ਕੋਹਾਰਵਾਲਾ , ਪ੍ਰੋ.ਸੀ.ਐਲ.ਅਰੋੜਾ , ਪ੍ਰੋ.ਜੀ.ਐਸ .ਮਿੱਤਲ , ਪ੍ਰੋ.ਜੇ.ਆਰ .ਪ੍ਰਾਸ਼ਰ ,ਪ੍ਰੋ.ਆਰ.ਪੀ .ਗਰਗ ,
ਦੇਵ ਸਮਾਜ ਕਾਲਜ ਦੇ ਪ੍ਰੋ.ਆਰ.ਐਸ.ਸੰਧੂ. ਨੇ ਵੀ ਇਸ ਧਰਨੇ ਦਾ ਭਰਪੂਰ ਸਮਰਥਨ ਕੀਤਾ ।
ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਲਕਾਰ ਸਿੰਘ ਮਾੜੀਮੇਘਾ ਅਤੇ ਕਿਸ਼ਨ ਚੰਦ ਜਾਗੋਵਾਲੀਆ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਮੁਲਾਜ਼ਮ ਆਗੂ ਗੁਰਮੀਤ ਸਿੰਘ , ਅਵਤਾਰ ਸਿੰਘ ਮਹਿਮਾ ਨੈਸ਼ਨਲ ਪ੍ਰਚਾਰ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਪ੍ਰਵੀਨ ਕੌਰ ਕਾਹਨੇਕੇ , ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਪੰਜਾਬੀ ਵਿਭਾਗ ਦੇ ਪ੍ਰੋ.ਨਰਿੰਦਰਜੀਤ ਸਿੰਘ ,ਸਮਾਜਿਕ ਕਾਰਕੁੰਨ ਲਵਪ੍ਰੀਤ ਸਿੰਘ ਫੇਰੋਕੇ ,ਗੁਰਭੇਜ ਸਿੰਘ ਟਿੱਬੀ ਕਲਾਂ , ਗੁਰਸੇਵਕ ਸਿੰਘ ਖਵਾਜਾ ਖੜਕ , ਜੀਤ ਸਿੰਘ ਸੰਧੂ , ਦਵਿੰਦਰ ਸਿੰਘ ਸੇਖੋਂ ਮਿਸ਼ਨ ਸਤਲੁਜ , ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਪੀ.ਏ. ਗੁਰਜੰਟ ਸਿੰਘ ਕੱਟੂ , ਬੀ ਜੇ ਪੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ , ਸੁਖਜਿੰਦਰ ਰਾਜੀਵ ਖ਼ਿਆਲ ,ਪ੍ਰਤਾਪ ਸਿੰਘ ਢਿੱਲੋਂ ,ਗੁਰਮੀਤ ਸਿੰਘ ,ਸਰਬਜੀਤ ਸਿੰਘ ਭਾਵੜਾ ਅਧਿਆਪਕ ਆਗੂ ਨਰਿੰਦਰ ਕੇਸਰ ਨੇ ਧਰਨੇ ਵਾਲੀ ਥਾਂ ਤੇ ਪੁੱਜ ਕੇ ਹੜਤਾਲੀ ਕਰਮਚਾਰੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ।
ਇਸ ਧਰਨੇ ਲਈ ਲੰਗਰ ਦੀ ਸੇਵਾ ਪਿਛਲੇ ਪੰਦਰਾਂ ਦਿਨਾਂ ਤੋਂ ਫ਼ਿਰੋਜ਼ਪੁਰ ਫ਼ਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਕਿ ਜਲ ਸੇਵਾ ਨੀਰਜ ਸਚਦੇਵਾ ਫਾਸਟ ਵੇ ਕੇਬਲ ਵੱਲੋਂ ਹੋ ਰਹੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਗੌਰਮਿੰਟ ਟੀਚਰਜ਼ ਯੂਨੀਅਨ , ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ , ਸੰਯੁਕਤ ਸਮਾਜ ਮੋਰਚਾ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਬਚਾਓ ਮੋਰਚਾ , ਕ੍ਰਾਂਤੀਕਾਰੀ ਼਼ ਕਿਸਾਨ ਮੋਰਚਾ , ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ , ਕਲਾਪੀਠ ਫ਼ਿਰੋਜ਼ਪੁਰ ,
ਐਲੀਮੈਂਟਰੀ ਟੀਚਰਜ਼ ਯੂਨੀਅਨ , ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ , ਸਾਂਝਾ ਅਧਿਆਪਕ ਮੰਚ , ਪ੍ਰਾਈਵੇਟ ਸਕੂਲ ਐਸੋਸੀਏਸ਼ਨ , ਮਹਿਕਮਾ ਵਾਟਰ ਸਪਲਾਈ ਵੱਲੋਂ ਲਗਾਤਾਰ ਧਰਨੇ ਦੇ ਸਮਰਥਨ ਵਿੱਚ ਆਪਣੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਸੁਖਵਿੰਦਰ ਭੁੱਲਰ , ਰਾਜਨ ਨਰੂਲਾ ਅਤੇ ਹਰਮੀਤ ਵਿਦਿਆਰਥੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿਨੋਂ ਦਿਨ ਇਸ ਸੰਘਰਸ਼ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ,ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਾਡੀ ਜਿੱਤ ਯਕੀਨੀ ਹੈ।