‘ਆਪ’ ਨੇ ਕੀਤਾ ਆਕਸੀਮੀਟਰ ਕੰਪੇਨ ਦਾ ਅਗਾਜ, ਜਾਰੀ ਕੀਤਾ ਹੈਲਪ ਲਾਈਨ ਨੰਬਰ
‘ਆਪ’ ਨੇ ਕੀਤਾ ਆਕਸੀਮੀਟਰ ਕੰਪੇਨ ਦਾ ਅਗਾਜ, ਜਾਰੀ ਕੀਤਾ ਹੈਲਪ ਲਾਈਨ ਨੰਬਰ
ਫਿਰੋਜ਼ਪੁਰ 27 ਮਈ 2021 :ਆਮ ਆਦਮੀ ਪਾਰਟੀ ਫਿਰੋਜ਼ਪੁਰ ਵੱਲੋਂ ਪਾਰਟੀ ਦਫ਼ਤਰ ਫਿਰੋਜ਼ਪੁਰ ਸ਼ਹਿਰ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਆਕਸੀਮੀਟਰ ਕੰਪੇਨ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ ਅੰਮ੍ਰਿਤਪਾਲ ਸੋਢੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਰ ਇੱਕ ਬੂਥ ਤੱਕ ਆਕਸੀਮੀਟਰ ਕੰਪੇਨ ਤਹਿਤ ਬੂਥ ਲਗਾਏ ਜਾਣਗੇ ਜਿਸ ਵਿਚ ਲੋਕਾਂ ਦੀ ਆਕਸੀਜਨ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੋਰੋਨਾ ਸੰਬੰਧੀ ਜਾਣਕਾਰੀ ਦੇ ਕੇ ਸੁਚੇਤ ਕੀਤਾ ਜਾਵੇਗਾ ਅਤੇ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਦਵਾਈਆਂ ਦੀ ਕਿੱਟ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਜਾਵੇਗੀ ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਕਰੋਨਾ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਪਾਰਟੀ ਵੱਲੋਂ ਦਿੱਤੇ ਗਏ ਹੈਲਪਲਾਈਨ ਨੰਬਰ 7827275743 ਤੇ ਸੰਪਰਕ ਕਰ ਸਕਦੇ ਹਨ । ਇਸ ਮੌਕੇ ਉਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਤੇ ਸਵਾਲ ਚੁਕਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨਾ ਮਾਤਰ ਹਨ ਜਿਸ ਕਰਕੇ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ ਜਿਥੇ ਓਹਨਾਂ ਦੀ ਭਾਰੀ ਆਰਥਿਕ ਲੁੱਟ ਹੋ ਰਹੀ ਹੈ ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਨਰੇਸ਼ ਕਟਾਰੀਆ ਜਿਲ੍ਹਾ ਪ੍ਰਧਾਨ , ਮਲਕੀਤ ਥਿੰਦ ਸੂਬਾ ਜੋਆਇੰਟ ਸੈਕਟਰੀ ਬੀ ਸੀ ਵਿੰਗ , ਡਾ ਅਮ੍ਰਿਤਪਾਲ ਸੋਢੀ ਜਿਲ੍ਹਾ ਪ੍ਰਧਾਨ ਡਾਕਟਰੀ ਵਿੰਗ , ਇਕਬਾਲ ਸਿੰਘ ਢਿਲੋਂ ਜ਼ਿਲ੍ਹਾ ਸਕੱਤਰ ,ਹਰਪ੍ਰੀਤ ਸਿੰਘ ਕਲਸੀ ਐਮ ਸੀ ਤਲਵੰਡੀ ਭਾਈ ,ਫੌਜੀ ਸੁਬੇਗ ਸਿੰਘ,ਗਗਨ ਕੰਤੋਡ਼ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਗੁਰਭੇਜ ਮਾਨ ਜ਼ਿਲ੍ਹਾ ਦਫਤਰ ਇੰਚਾਰਜ, ਡਾ ਤਰੂਣ ਗਰੋਵਰ , ਸਰਬਜੀਤ ਕੋਰ ਜਿਲ੍ਹਾ ਖਜਾਨਚੀ, ਕਰਨਪਾਲ ਸਿੰਘ ,ਨਿਰਵੈਰ ਸਿੰਘ ਸਿੰਧੀ ਜਿਲ੍ਹਾ ਮੀਡੀਆ ਇੰਚਾਰਜ, ਹਰਵਿੰਦਰ ਸਿੰਘ ਲਾਡਾ ,ਬਖਸ਼ੀਸ਼ ਸਿੰਘ ਜਿਲ੍ਹਾ ਸ਼ੋਸ਼ਲ਼ ਮੀਡੀਆ ਇੰਚਾਰਜ ਆਦਿ ਹਾਜਰ ਸਨ ।