ਆਪ ਦਾ ਦਾਮਨ ਛੱਡ ਕਈ ਵਰਕਰਾਂ ਨੇ ਫੜਿਆਂ ਕਾਂਗਰਸ ਦਾ ਹੱਥ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ ਪਾਰਟੀ ਵਿਚ ਸ਼ਾਮਲ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ): ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ. ਯਸ਼ਪਾਲ ਜੱਸੀ ਦੀਆਂ ਕੋਸ਼ਿਸ਼ਾਂ ਨਾਲ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਨੇ ਆਪ ਨੂੰ ਅਲਵਿਦਾ ਕਹਿੰਦੇ ਹੌਏ ਕਾਂਗਰਸ ਪਾਰਟੀ ਦਾ ਹੱਥ ਫੜ੍ਹ ਲਿਆ ਹੈ। ਫਾਜ਼ਿਲਕਾ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਸਤਨਾਮ ਸਿੰਘ ਰਾਏ ਦੇ ਘਰ ਰੱਖੀ ਮੀਟਿੰਗ ਵਿਚ ਫਾਜ਼ਿਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਭੇਂਟ ਕਰਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਸ਼ਾਮਲ ਹੋਣ ਵਾਲੇ ਮੁਖਤਿਆਰ ਸਿੰਘ, ਸੰਤਾ ਸਿੰਘ, ਹੰਸਾ ਸਿੰਘ, ਮੱਖਣ ਸਿੰਘ, ਬਲਵੰਤ ਸਿੰਘ, ਲੇਖ ਸਿੰਘ, ਲਛਮਣ ਸਿੰਘ, ਓਮ ਪ੍ਰਕਾਸ਼, ਬਲਕਾਰ ਸਿੰਘ, ਸੇਵਾ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋਕੇ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਵਿਧਾਨਸਭਾ ਹਲਕਾ ਤੋਂ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਇਕਲੇ ਇਸ ਚੋਣ ਨੂੰ ਨਹੀਂ ਲੜ ਰਹੇ, ਬਲਕਿ ਸਮੂਹ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਦੇ ਆਗੂ ਅਤੇ ਵਰਕਰ ਫਾਜ਼ਿਲਕਾ ਦੇ ਵਿਕਾਸ ਲਈ ਇਸ ਜੰਗ ਨੂੰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰਿਆਂ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਮਾਨ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਸਤਨਾਮ ਸਿੰਘ, ਦਵਿੰਦਰ ਸਚਦੇਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ. ਯਸ਼ਪਾਲ ਜੱਸੀ, ਗੁਰਜੰਟ ਸਿੰਘ ਚਿਮਨੇਵਾਲਾ, ਬਾਬੂ ਲਾਲ ਕੌਂਸਲਰ, ਜਸਵੰਤ ਸਿੰਘ, ਮਲਕੀਤ ਸਿੰਘ, ਗੋਤਮ ਘੋੜੇਲਾ, ਵਿਜੈ ਤੰਵਰ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।