ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਟ ਭੱਠਾ ਮਜਦੂਰਾਂ ਉੱਤਰੇ ਸੜਕਾਂ 'ਤੇ
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਟ ਭੱਠਾ ਮਜਦੂਰਾਂ ਉੱਤਰੇ ਸੜਕਾਂ 'ਤੇ
ਫਿਰੋਜ਼ਪੁਰ,April 5, 2015 : ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਡੀ ਸੀ ਦਫਤਰ ਫਿਰੋਜ਼ਪੁਰ ਵਿਖੇ ਇੱਟ ਭੱਠਾ ਮਜਦੂਰਾਂ 13 ਪ੍ਰਕਾਰ ਦੀਆਂ ਮੰਗਾਂ ਮੰਨਵਾਉਣ ਅਤੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਵਾਉਣ ਦੇ ਲਈ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਬ੍ਰਿਕ ਕਿਲਨ ਕੰਂਸਟਰੱਕਸ਼ਨ ਵਰਕਰਜ਼ ਯੂਨੀਅਨ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਨੇ ਕੀਤੀ। ਇਸ ਮੌਕੇ ਮਜਦੂਰਾਂ ਨੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਦਿਆਂ ਭੱਠਾ ਮਜਦੂਰਾਂ ਨੂੰ ਉਚਿੱਤ ਰੇਟ ਦੇਣ ਦੀ ਮੰਗ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਮਜਦੂਰਾਂ ਨੂੰ ਪ੍ਰਤੀ ਹਜ਼ਾਰ ਇੱਟਾਂ ਪਥੇਰ ਜਮਾਂਦਾਰੀ ਕਮਿਸ਼ਨ ਸਮੇਤ 764.4 ਰੁਪਏ, ਟਾਇਨਾਂ ਜਮਾਦਾਰੀ ਸਮੇਤ 845.6 ਰੁਪਏ, ਇੱਟਾਂ ਪਥੇਰ ਬਿਨ•ਾਂ ਜਮ•ਾਦਾਰੀ ਕਮਿਸ਼ਨ 721 ਰੁਪਏ ਅਤੇ ਟਾਇਲਾਂ ਜਮਾਂਦਾਰੀ ਕਮਿਸ਼ਨ 806.4 ਰੁਪਏ ਦੇਣ ਦੀ ਮੰਗ ਕੀਤੀ । ਇਸ ਮੌਕੇ ਉਨ•ਾਂ ਨੇ ਇਹ ਵੀ ਕਿਹਾ ਕਿ ਬਰਸਾਤ ਦੇ ਦੌਰਾਨ ਇੱਟਾਂ ਦੀ ਛੋਟਾਈ ਅਤੇ ਗਾਲ ਪੱਥਣ ਵਿਚ 150 ਰੁਪਏ ਪ੍ਰਤੀ ਹਜ਼ਾਰ ਦਾ ਵਾਧਾ ਕੀਤਾ ਜਾਵੇ। ਉਨ•ਾਂ ਨੇ ਕਿਹਾ ਕਿ ਮਹਿਲਾਵਾਂ ਅਤੇ ਪੁਰਸ਼ਾਂ ਦੇ ਲਈ ਵੱਖ ਵੱਖ ਬਾਥਰੂਮ ਅਤੇ ਪਾਣੀ ਵਾਲੇ ਪਾਣੀ ਦਾ ਪ੍ਰਬੰਧ, ਬਾਲਮ ਜਦੂਰੀ ਦੀ ਸਮਾਪਤੀ ਦੇ ਲਈ ਭੱਠਿਆਂ ਅਤੇ ਆਂਗਣਵਾੜੀਆਂ ਖੋਲੀਆਂ ਜਾਣ ਜਾਂ ਨਜਦੀਕ ਦੀਆਂ ਆਂਗਣਵਾੜੀਆਂ ਵਿਚ ਬੱਚਿਆਂ ਨੂੰ ਲਿਆਉਣ ਅਤੇ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਮਜਦੂਰਾਂ ਨੇ ਗਰਭਵਤੀ ਔਰਤਾਂ ਨੂੰ ਆਸ਼ਾ ਵਰਕਰਾਂ ਦੇ ਨਾਲ ਜੋੜਨ, ਉਨ•ਾਂ ਨੂੰ ਭੱਠਿਆਂ ਦੇ ਨਜਦੀਕੀ ਰਾਸ਼ਨ ਡਿਪੂਆਂ ਵਿਚੋਂ ਰਾਸ਼ਨ ਉਪਲਬਧ ਕਰਵਾਉਣ ਆਦਿ ਦੀ ਮੰਗ ਕੀਤੀ। ਉਨ•ਾਂ ਨੇ ਸਾਰੀਆਂ ਔਰਤਾਂ ਅਤੇ ਪੁਰਸ਼ ਕਿਰਤੀਆਂ ਦੇ ਪੈਸੇ, ਉਨ•ਾਂ ਦੇ ਬੈਂਕ ਖਾਤੇ ਖੁਲਵਾ ਕੇ ਉਨ•ਾਂ ਵਿਚ ਜਮ•ਾਂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਬ੍ਰਿਕ ਕਿਲਨ ਕੰਂਸਟਰੱਕਸ਼ਨ ਵਰਕਰਜ਼ ਯੂਨੀਅਨ ਦੇ ਵਰਕਰਾਂ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ•ਾ ਫਿਰੋਜ਼ਪੁਰ ਪ੍ਰਧਾਨ ਰਾਜ ਕੁਮਾਰ ਤੋਂ ਇਲਾਵਾ ਹੋਰ ਵੀ ਕਈ ਸੈਂਕੜੇ ਮਜ਼ਦੂਰ ਹਾਜ਼ਰ ਸਨ।