ਆਪਣਾ ਬਲੱਡ ਪ੍ਰੈਸ਼ਰ ਜਾਣੋ,ਕਾਬੂ ਵਿੱਚ ਰੱਖੋ ਅਤੇ ਲੰਬਾ ਜਾੀਵਨ ਜੀਵੋ – ਸਿਵਲ ਸਰਜਨ
ਆਪਣਾ ਬਲੱਡ ਪ੍ਰੈਸ਼ਰ ਜਾਣੋ,ਕਾਬੂ ਵਿੱਚ ਰੱਖੋ ਅਤੇ ਲੰਬਾ ਜਾੀਵਨ ਜੀਵੋ : ਸਿਵਲ ਸਰਜਨ
ਫਿਰੋਜ਼ਪੁਰ, 17.5.2021: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਰਜਨ ਡਾ: ਰਾਜਿੰਦਰ ਰਾਜ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸਿਹਤ ਸੁਨੇਹੇ ਵਿੱਚ ਸਿਵਲ ਸਰਜਨ ਡਾ: ਰਾਜਿੰਦਰ ਰਾਜ ਨੇ ਕਿਹਾ ਕਿ ਵਧਿਆ ਹੋਇਆ ਬਲੱਡ ਪ੍ਰੇਸ਼ਰ ਕਈ ਬੀਮਾਰੀਆਂ ਦਾ ਸਬੱਬ ਬਣ ਸਕਦਾ ਹੈ ਜਿਵੇਂ ਕਿ ਦਿਲ ਦੇ ਰੋਗ,ਗੁਰਦੇ ਦੇ ਰੋਗ ਅਤੇ ਸਟਰੋਕ ਆਦਿ।
ਇਸ ਲਈ ਹਰ ਬਾਲਿਗ ਵਿਅਕਤੀ ਲਈ ਆਪਣਾ ਬਲੱਡ ਪੋ੍ਰੈਸ਼ਰ ਜਾਣਨਾ ਬਹੁਤ ਜਰੂਰੀ ਹੈ।ਜੇਕਰ ਬਲੱਡ ਪ੍ਰੈਸ਼ਰ ਡਾਕਟਰ ਦੁਆਰਾ ਦੱਸੇ ਗਏ ਪੱਧਰ ਤੋਂ ਵੱਧ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਰੱਖਣ ਲਈ ਨਿਯਮਿਤ ਤੌਰ ਤੇ ਦਵਾਈ ਖਾਣੀ ਚਾਹੀਦੀ ਹੈ।ਉਹਨਾਂ ਖੁਲਾਸਾ ਕੀਤਾ ਕਿ ਹਾਈਪਰਟੈਂਸ਼ਨ ਇੱਕ ਲਾਈਫਸਟਾਈਲ ਦੀ ਬੀਮਾਰੀ ਹੈ ਅਤੇ ਉਚਿਤ ਖਾਣਪਾਨ ਤੇ ਢੁਕਵੀਆਂ ਸ਼ਰੀਰਕ ਕਸਰਤਾਂ ਨਾਲ ਇਸ ਨੂੰ ਕਾਬੂ ਹੇਠ ਰੱਖ ਕੇ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਮਾਣਿਆ ਜਾ ਸਕਦਾ ਹੈ।
ਉਹਨਾਂ ਇਸ ਵਿਸ਼ੇ ਬਾਰੇ ਹੋਰ ਵਿਸਤਿ੍ਰਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੱਧ ਬਲੱਡ ਪ੍ਰੈਸ਼ਰ ਬੀਮਾਰੀ ਤੋਂ ਬੱਚਣ ਲਈ ਆਪਣੇ ਸ਼ਰੀਰਕ ਭਾਰ ਨੂੰ ਕਾਬੂ ਵਿੱਚ ਰੱਖਿਆ ਜਾਵੇ,ਨਮਕ ਚੀਨੀ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਤਲਿਆ ਹੋਇਆ ਤੇ ਬਾਜ਼ਾਰੀ ਖਾਣਾ ਘੱਟ ਇਸਤੇਮਾਲ ਕੀਤਾ ਜਾਵੇ।ਬਲੱਡ ਪ੍ਰੈਸ਼ਰ ਦੇ ਮਰੀਜ਼ ਡਾਕਟਰੀ ਸਲਾਹ ਪ੍ਰਤੀ ਅਣਗਹਿਲੀ ਨਾ ਵਰਤਣ।ਇਹ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲੱਬਧ ਹੈ।
ਉਹਨਾਂ ਵੱਲੋਂ ਮਰੀਜ਼ਾਂ ਨੂੰ ਦਵਾਈ ਆਪਣੀ ਮਰਜ਼ੀ ਨਾਲ ਬੰਦ ਕਰਨ ਜਾਂ ਨਾਗਾ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ।ਉਹਨਾਂ ਇਹ ਵੀ ਕਿਹਾ ਕਿ ਰੋਜ਼ਾਨਾ 30ਤੋਂ 40 ਮਿੰਟ ਦੀ ਸੈਰ/ਕਸਰਤ ਕਰਨ,ਹਰੀਆਂ ਸਬਜ਼ੀਆਂ/ਸਲਾਦ/ਫਲਾਂ ਦਾ ਸੇਵਨ ਕਰਨ ਨਾਲ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ ।