ਆਨਲਾਈਨ ਕਵੀ ਦਰਬਾਰ ਵਿੱਚ ਸੋਹਬਤ ਮੀਤ ਦੀ ਹਾਜ਼ਰੀ
ਮਨ ਦੇ ਵਿੱਚ ਉਦਾਸੀ ਗਹਿਰੀ ਚਿਹਰੇ ‘ਤੇ ਮੁਸਕਾਨ ਨਹੀਂ ਏ
ਇਸ ਵੇਲ਼ੇ ਪਰਵਾਜ਼ ਕਿਸੇ ਨੂੰ ਪਰ ਹੁੰਦਿਆਂ ਪਰਵਾਨ ਨਹੀਂ ਏ
ਮੇਰਾ ਸਿਰ ਝੁਕਿਆ ਹੈ ਜੇਕਰ ਇਸਦਾ ਕਾਰਨ ਹੋਰ ਕੋਈ ਹੈ
ਜਾ ਸਮੇਂ ਦਿਆ ਹੈਂਕੜਬਾਜ਼ਾ ਇਹ ਕੋਈ ਤੇਰੀ ਸ਼ਾਨ ਨਹੀਂ ਏ
ਦਿਲ ਦੇ ਦਿਲਕਸ਼ ਦਰਵਾਜ਼ੇ ‘ਤੇ ਲਿਖਿਆ ਹੈ ਪਰਵੇਸ਼ ਨਾ ਕਰਨਾ
ਇੱਕ ਪਾਸੇ ਹੈ ਖਿੱਚ ਦਾ ਕੇਂਦਰ ਇੱਕ ਪਾਸੇ ਸਨਮਾਨ ਨਹੀਂ ਏ
ਕਿਹੜੀ ਦੌੜ ‘ਚ ਰੁੱਝੇ ਹੋਏ ਕਿਹੜੇ ਰਾਹ ਵੱਲ ਤੁਰ ਪਏ ਓ
ਜੇਕਰ ਘਰ ਨੂੰ ਮੁੜਨਾ ਚਾਹੋ ਹਾਲੇ ਵੀ ਨੁਕਸਾਨ ਨਹੀਂ ਏ
ਰੱਬ ਵਰਗੇ ਕਿਰਦਾਰ ਉਹਦੇ ਨੂੰ ਦੁਨੀਆ ਭੰਡਣ ‘ਤੇ ਲੱਗੀ ਪਰ
ਮੀਤ ਮੇਰੇ ਤੋਂ ਮੈਂ ਜਾਣੂੰ ਹਾਂ ਹਰਗਿਜ਼ ਉਹ ਬੇ-ਇਮਾਨ ਨਹੀਂ ਏ
-ਸੋਹਬਤ ਮੀਤ
ਜਗਮੀਤ ਸਿੰਘ
ਸਹਾਇਕ ਪ੍ਰੋਫ਼ੈਸਰ ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ
ਲੇਖਕ :- *
*ਸੋਹਬਤ ( ਗ਼ਜ਼ਲ ਸੰਗ੍ਰਹਿ
*ਹਕੀਕਤ ( ਗ਼ਜ਼ਲ ਸੰਗ੍ਰਹਿ )
ਲਿਪੀਅੰਤਰਨ/ਅਨੁਵਾਦ ਅਤੇ ਸੰਪਾਦਿਤ ਪੁਸਤਕਾਂ
* ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ
* ਕਾਤਿਲ ਕਾਰੀਗਰ ਲੱਗਦਾ ਏ
* ਸਾਬਿਤ ਕਰ ਜੇ ਮੇਰਾ ਏਂ
* ਤੈਨੂੰ ਕੀ
* ਯਾਰ ਮੁਹੱਬਤ ਹੋ ਜਾਣੀ ਏਂ
* ਵਾਰਡ ਨੰਬਰ 6
* ਮੰਟੋ ਦੀਆਂ ਵਿਵਾਦਿਤ ਕਹਾਣੀਆਂ
* ਇਤਫ਼ਾਕ ( ਸੰਪਾਦਿਤ )