ਆਧਿਆਪਕਾ ਤੇ ਕੀਤੇ ਲਾਠੀਚਾਰਜ ਦਾ ਪੰਜਾਬ ਦੇ ਮੁਲਾਜਮ ਮੂੰਹ-ਤੋੜਵਾ ਜਵਾਬ ਦੇਣਗੇ-ਲੂਥਰਾ
ਫਿਰੋਜਪੁਰ- ਅੱਜ ਪੰਜਾਬ ਸੁਬਾਰਡੀਨੇਟ ਸਰਵਿਵਿਸ਼ ਫੈਡਰੇਸ਼ਨ ਵਿਗਿਆਨਿਕ ਵੱਲੋ ਸਿਵਲ ਹਸਪਤਾਲ ਫਿਰੋਜਪੁਰ ਵਿਖੇ ੧੩ ਫਰਵਰੀ ਦੀ ਮੋਹਾਲੀ ਵਿਖੇ ਪੰਜਾਬ ਤੇ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਦੀ ਹੋਣ ਵਾਲੀ ਹੱਲਾ-ਬੋਲ ਰੈਲੀ ਦੇ ਸਬੰਧ ਵਿੱਚ ਰੋਸ ਰੈਲੀ ਕੀਤੀ। ਰੋਸ ਰੈਲੀ ਨੂੰ ਸੰਬਧੋਨ ਕਰਦਿਆਂ ਸੂਬਾ ਪ੍ਰਧਾਨ ਰਵਿੰਦਰ ਲੂਥਰਾ ਨੇ ਦੱਸਿਆਂ ਕੇ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆ ਮੰਗਾਂ ਜਿਵੇ ਕਿ ਸਮੂਹ ਵਿਭਾਗਾਂ ਵਿੱਚ ਕੱਚੇ ਕਾਮਿਆਂ ਨੂੰ ਰੈਗੂਲਰ ਕਰਨਾ, ੬ਵੇਂ ਤਨਖਾਹ ਕਮਿਸ਼ਨ ਦੀ ਰਿਪ੍ਰੋਟ ਲਾਗੂ ਕਰਨਾ, ਡੀ.ਏ ਦਾ ੨੨ ਮਹੀਨਿਆਂ ਦਾ ਏਰੀਅਰ ਅਤੇ ਡੀ.ਏ ਦੀਆਂ ਚਾਰ ਕਿਸ਼ਤਾਂ ਜਾਰੀ ਕਰਨਾ, ਸਮੂਹ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਤੌਰ ਤੇ ਭਰਤੀ ਕਰਨਾ ਆਦਿ ਮੰਗਾਂ ਨੂੰ ਲਾਗੂ ਕਰਨਾ ਤਾਂ ਇੱਕ ਪਾਸੇ ਰਿਹਾ, ਸਰਕਾਰ ਵੱਲੋ ਮੁਲਾਜਮਾਂ ਤੇ ੨੦੦ ਰੁ/- ਜਜੀਆਂ ਟੈਕਸ ਲਾਉਣ ਦਾ ਕੰਮ ਕੀਤਾ ਅਤੇ ਨਾਲ ਹੀ ੬% ਡੀ.ਏ ਦੇ ਕੇ ਮੁਲਾਜਮਾਂ ਨਾਲ ਕੋਝਾ ਮਜਾਕ ਕੀਤਾ ਹੈ। ਉਹਨਾਂ ਅੱਗੇ ਆਪਣੇ ਸੰਬਧੋਨ ਵਿੱਚ ਦੱਸਿਆਂ ਕਿ ਅਧਿਆਪਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਸਨ ਉਹਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛੜਾਂ ਕਰਕੇ ਆਪਣਾ ਮੁਲਾਜਮ ਵਿਰੋਧੀ ਅਤੇ ਤਾਨਾਸ਼ਾਹੀ ਚਿਹਰਾਂ ਨੰਗਾਂ ਕੀਤਾ ਹੈ ਅਤੇ ਸਰਕਾਰ ਨੇ ਸਿਹਤ ਸੰਸਥਾਵਾਂ ਜੋ ਪਬਲਿਕ ਪ੍ਰਾਈਵੇਟ ਪਾਰਟਨਾਰਸ਼ਿਪ ਅਧੀਨ ਜੋ ਨਿੱਜੀਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਵਾਝਿਆਂ ਰਹਿਣਾ ਪੈ ਸਕਦਾ ਹੈ। ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਅਤੇ ਲੋਕ ਵਿਰੋਧੀ ਫੈਸਲਿਆਂ ਦੇ ਮੂੰਹ ਤੋੜ ਜਵਾਬ ਦੇਣ ਲਈ ਇੱਕ ਜੁਟ ਹੋਣ ਦੀ ਅਪੀਲ ਕੀਤੀ। ਰੈਲੀ ਨੂੰ ਰਮਨ ਅੱਤਰੀ,ਵਿਜੈ ਕੁਮਾਰ ਹੈਪੀ,ਨਰਿੰਦਰ ਕੁਮਾਰ,ਗੁਰਜੰਟ ਸਿੰਘ,ਸੰਦੀਪ ਸਿੰਘ,ਸੇਖਰ,ਪਵਨ ਮਨਚੰਦਾ,ਮਨੋਜ ਗਰੋਵਰ,ਰਾਕੇਸ ਕੁਮਾਰ,ਅਰੁਣ,ਮੋਨਿਕਾ,ਸੰਗੀਤਾ,ਸਵਰਨਾ ਰਾਣੀ,ਕੰਵਲਜੀਤ ਕੌਰ,ਗੁੱਡੀ ਸੰਧੂ,ਰਜਨੀਸ਼,ਪਰਮਿੰਦਰ ਕੌਰ,ਰਵਿੰਦਰ ਸਿੰਘ ਡਰਾਇਵਰ,ਪ੍ਰਵੀਨ ਗੀਤਾਂ ਆਦਿ ਆਗੂਆ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਅੜੀਅਲ ਵਤੀਰਾ ਨਾ ਬਦਲਿਆ ਅਤੇ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਜੱਥੇਬੰਦੀ ਤਿੱਖੇ ਸੰਘਰਸ਼ ਕਰੇਗੀ।