ਆਜ਼ਾਦੀ ਦਿਹਾੜੇ ਮੌਕੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਨੇ ਲਹਿਰਾਇਆ ਤਿਰੰਗਾਂ
ਦੇਸ਼ ਦੀ ਤਰੱਕੀ, ਉਨਤੀ ਲਈ ਹਾਰ ਵਿਆਕਤੀ ਆਪਣਾ ਬਣਦਾ ਯੋਗਦਾਨ ਕਰੇ ਅਦਾ—ਸਿਵਲ ਸਰਜਨ
ਆਜ਼ਾਦੀ ਦਿਹਾੜੇ ਮੌਕੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਨੇ ਲਹਿਰਾਇਆ ਤਿਰੰਗਾਂ
ਇਲਾਕਾ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮੁਹਇਆ ਕਰਵਾਨ ਦਾ ਦਿੱਤਾ ਭਰੋਸਾ
ਦੇਸ਼ ਦੀ ਤਰੱਕੀ, ਉਨਤੀ ਲਈ ਹਾਰ ਵਿਆਕਤੀ ਆਪਣਾ ਬਣਦਾ ਯੋਗਦਾਨ ਕਰੇ ਅਦਾ—ਸਿਵਲ ਸਰਜਨ
ਫਿਰੋਜ਼ਪੁਰ 15 ਅਗਸਤ, 2024:
ਸਰਹੱਦੀ ਜ਼ਿਲੇ ਫਿਰੋਜ਼ਪੁਰ ਵਿੱਖੇ ਆਜ਼ਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਵਿਖੇ ਅੱਜ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਵੱਲੋਂ ਦੇਸ਼ ਦੀ ਆਣ ਬਾਨ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ।ਇਸ ਮੌਕੇ ਜਿਥੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਦਾ ਭਰੋਸਾ ਦਿੱਤਾ ਉਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਅਤੇ ਉਨਤੀ ਲਈ ਹਰ ਵਿਅਕਤੀ ਆਪਣਾ ਬਣਦਾ ਯੋਗਦਾਨ ਦੇਵੇ । ਇਸ ਮੌਕੇ ਉਹਨਾਂ ਹਾਜ਼ਰੀਨ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ,ਸਮਾਜ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਪੀੜਿਤ ਮਰੀਜ਼ਾਂ ਨੂੰ ਨਸ਼ੇ ਦੀ ਗੁਲਾਮੀ ਤੋ ਆਜ਼ਾਦ ਕਰਵਾਉਣ ਲਈ ਮਿਲ ਕਿ ਹਮਲਾ ਮਾਰਨ ਦੀ ਅਪੀਲ ਕੀਤੀ ।ਉਹਨਾਂ ਸਪੱਸ਼ਟ ਕੀਤਾ ਕਿ ਅੱਜ ਭਾਰਤ ਦਾ ਹਰ ਨਾਗਰਿਕ ਖੁਸ਼ੀ ਦੇ ਪਲ ਮਨਾ ਰਿਹਾ ਹੈ ਅਤੇ ਸਾਨੂੰ ਇਸ ਖੁਸ਼ੀ ਨੂੰ ਬਰਕਰਾਰ ਰੱਖਣ ਲਈ ਆਪਣੇ ਦੇਸ਼ ਦੇ ਹਿੱਤ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਕੌਮ ਦੇ ਹੀਰਿਆਂ ਨੇ ਜਿਸ ਸਿ਼ੱਦਤ ਨਾਲ ਅੰਗਰੇਜਾਂ ਵਿਰੁੱਧ ਜੇਹਾਂਦ ਛੇੜਿਆ, ਉਸ ਵਿਚ ਬੇਸ਼ੱਕ ਉਨ੍ਹਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ, ਪਰ ਅੰਗਰੇਜਾਂ ਨੂੰ ਭਾਰਤ ਤੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਾ ਵਾਰਨ ਵਾਲੇ ਕੌਮ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੂਰ ਵੱਲੋਂ ਜਿਥੇ ਆਜ਼ਾਦੀ ਦੇ ਸੰਗਰਾਮ ਵਿਚ ਮੋਹਰੀ ਰੋਲ ਅਦਾ ਕੀਤਾ ਅਤੇ ਸਾਨੂੰ ਉਹਨਾਂ ਦੇ ਦਸੇ ਰਾਹ ਤੇ ਚਲਦਿਆਂ ਸਮਾਜ ਨੂੰ ਤੰਦਰੁਸਤ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ!ਸਮਾਗਮ ਉਪਰੰਤ ਸਿਵਲ ਸਰਜਨ ਵੱਲੋਂ ਚੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ।ਇਸ ਮੌਕੇ ਡਾ ਸੁਸ਼ਮਾ ਠੱਕਰ ਐਸਿਸਟੈਂਟ ਸਿਵਲ ਸਰਜਨ ,ਡਾ ਮੀਨਾਕਸ਼ੀ ਢੀਂਗਰਾ ਡੀ ਆਈ ਓ, ਡਾ ਗੁਰਮੇਜ ਰਾਮ,ਡਾ ਨਿਖਿਲ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ ,ਪਰਮਵੀਰ ਮੋਂਗਾ ਸੁਪਰੀਟੇਡੈਂਡ, ਵਿਕਾਸ ਕਾਲਰਾ ਪੀ ਏ ਟੁ ਸਿਵਲ ਸਰਜਨ, ਸੰਜੀਵ ਕੁਮਾਰ ਜਿਲ੍ਹਾ ਮਾਸ ਮੀਡਿਆ ਅਫਸਰ,ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ,ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਸਮੇਤ ਸਿਵਲ ਹਸਪਤਾਲ ਦੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ!