ਅੱਜ UFBU ਦੇ ਸੱਦੇ ਹੇਠ ਦੇਸ਼ ਵਿਆਪੀ 2 ਦਿਨੀਂ ਹੜਤਾਲ ਦੇ ਪਹਿਲੇ ਦਿਨ ਜਿਲ੍ਹੇ ਬੈਂਕ ਕਰਮਚਾਰੀਆਂ ਵੱਲੋਂ ਪੁਰਜੋਰ ਢੰਗ ਨਾਲ ਪ੍ਰਦਰਸ਼ਨ
ਅੱਜ UFBU ਦੇ ਸੱਦੇ ਹੇਠ ਦੇਸ਼ ਵਿਆਪੀ 2 ਦਿਨੀਂ ਹੜਤਾਲ ਦੇ ਪਹਿਲੇ ਦਿਨ ਜਿਲ੍ਹੇ ਬੈਂਕ ਕਰਮਚਾਰੀਆਂ ਵੱਲੋਂ ਪੁਰਜੋਰ ਢੰਗ ਨਾਲ ਪ੍ਰਦਰਸ਼ਨ
ਫਿਰੋਜ਼ਪੁਰ, 16.12.2021: ਅੱਜ ਮਿਤੀ 16/12/2021 ਨੂੰ UFBU ਦੇ ਸੱਦੇ ਹੇਠ ਦੇਸ਼ ਵਿਆਪੀ 2 ਦਿਨੀਂ ਹੜਤਾਲ ਦੇ ਪਹਿਲੇ ਦਿਨ ਫਿਰੋਜ਼ਪੁਰ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੁਰਜੋਰ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਅੱਜ ਹੜਤਾਲ ਦੇ ਪਹਿਲੇ ਦਿਨ ਸਟੇਟ ਬੈਂਕ ਆਫ ਇੰਡੀਆ, ਊਧਮ ਸਿੰਘ ਚੌਂਕ ਸਾਮ੍ਹਣੇ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ UFBU ਵੱਲੋਂ ਇਸ ਹੜਤਾਲ ਦਾ ਸੱਦਾ ਕੇਂਦਰੀ ਸਰਕਾਰ ਵੱਲੋਂ ਪਾਰਲੀਮੈਂਟ ਦੇ ਚਾਲੂ ਸੈਸ਼ਨ ਵਿੱਚ ਪੇਸ਼ ਬੈਂਕਿੰਗ ਰੈਗੂਲੇਸ਼ਨ ਐਕਟ ਸੰਸ਼ੋਧਨ ਬਿੱਲ ਦੇ ਵਿਰੋਧ ਵਿੱਚ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋ ਜਾਣ ਨਾਲ ਸਰਕਾਰੀ ਬੈਂਕਾਂ ਦੇ ਪਰਾਈਵਟਾਈਜ਼ੇਸ਼ਨ ਕਰਨ ਦਾ ਰਾਸਤਾ ਖੁੱਲ ਜਾਏਗਾ ਤੇ ਨਿੱਜੀ ਘਰਾਣੇ ਆਪਣੀ ਮਨਮਰਜ਼ੀ ਨਾਲ ਦੇਸ਼ ਦੀ ਵਡਮੁੱਲੀ ਪੂੰਜੀ ਦਾ ਦੋਹਨ ਕਰ ਸਕਦੇ ਹਨ। ਆਗੂਆਂ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋ ਜਾਣ ਤੋਂ ਬਾਦ ਦੇਸ਼ ਦੀ ਜਨਤਾ ਨੂੰ ਮਿਲਣ ਵਾਲੀਆਂ ਸਰਕਾਰੀ ਬੈਂਕ ਸਹੂਲਤਾਂ ਤੇ ਸਰਕਾਰੀ ਸਕੀਮਾਂ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਹੋ ਜਾਏਗੀ। ਕੇਂਦਰ ਦੀ ਮੋਦੀ ਸਰਕਾਰ ਇਸ ਕਦਮ ਨਾਲ ਆਮ ਜਨਤਾ ਨੂੰ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਧਕੇਲ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬੈਂਕਾਂ ਦੇ ਰਾਸ਼ਟਰੀਕਰਨ ਤੋਂ ਬਾਦ ਸਰਕਾਰੀ ਬੈਂਕਾਂ ਨੇ ਦੇਸ਼ ਦੀ ਸਮਾਜਿਕ, ਆਰਥਿਕ ਤੇ ਉਦਯੋਗਿਕ ਉੱਨਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਆਗੂਆਂ ਨੇ ਦੱਸਿਆ ਕਿ ਇਸ ਵਕਤ ਜਦੋਂ ਦੇਸ਼ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਸਰਕਾਰੀ ਬੈਂਕਾਂ ਨੂੰ ਹੋਰ ਮਜ਼ਬੂਤ ਕਰਨ ਦੀ ਜਰੂਰਤ ਹੈ ਤੇ ਨਾਲ ਹੀ ਪਰਾਈਵੇਟ ਬੈਂਕਾਂ ਨੂੰ ਵੀ ਰਾਸ਼ਟਰੀਕਰਨ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਇਹ ਵੀ ਕਿਹਾ ਕਿ ਅਸਲ ਵਿੱਚ ਇਹ ਹੜਤਾਲ ਦੇਸ਼ ਦੀ ਆਮ ਜਨਤਾ ਨੂੰ ਆਣ ਵਾਲੇ ਸਮੇਂ ਵਿੱਚ ਆਰਥਿਕ ਮੂਸੀਬਤਾਂ ਤੇ ਹਾਨੀਆਂ ਤੋਂ ਬਚਾਉਣ ਲਈ ਬੈਂਕ ਕਰਮਚਾਰੀਆਂ ਦੀ ਇੱਕ ਮੁਹਿੰਮ ਹੈ। ਇਸ ਮੌਕੇ ਵੱਖ ਵੱਖ ਬੈਂਕਾਂ ਦੇ ਰਾਜ ਪੱਧਰੀ, ਜੋਨਲ ਅਤੇ ਰੀਜਨਲ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।
ਇਸ ਪ੍ਰਦਰਸ਼ਨ ਮੌਕੇ ਕਾਮਰੇਡ ਪੀ ਕੇ ਤਲਵਾਰ, ਪਰੇਮ ਸ਼ਰਮਾ, ਰਾਜਪੂਤ, ਅਸੋ਼ਕ ਯਾਦਵ, ਸਤਨਰਾਇਣ ਬਾਂਗਾ, ਪਰਦੀਪ ਕੱਕੜ, ਸੁੱਖਪਾਲ ਸਿੰਘ, ਰੋਹਿਤ ਧਵਨ, ਰਮਿੰਦਰ ਸਿੰਘ, ਯੋਗੀਰਾਜ, ਗੁਰਲਾਲ ਸਿੰਘ, ਜਤਿੰਦਰ ਸਿੰਘ, ਬਲਜੀਤ ਸਿੰਘ, ਪੁਨੀਤ ਸ਼ਰਮਾਂ, ਜੁਗਰਾਜ ਸਿੰਘ, ਬੱਲੀ ਬਾਦਲ, ਵਿਸ਼ਾਲ ਕੁਮਾਰ, ਚੌਹਾਨ ਸਮੇਤ ਵੱਡੀ ਗਿਣਤੀ ਵਿੱਚ ਜਿਲ੍ਹੇ ਦੇ ਬੈਂਕ ਅਧਿਕਾਰੀ ਅਤੇ ਕਰਮਚਾਰੀ ਮੋਜੂਦ ਸਨ।