ਅੱਜ ਬੀ.ਐੱਲ.ਓਜ਼ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਰਹਿਣਗੇ ਹਾਜ਼ਰ
ਵੋਟਰ ਕਾਰਡ ਨੂੰ ਕੀਤਾ ਜਾਵੇਗਾ ਆਧਾਰ ਕਾਰਡ ਨਾਲ ਲਿੰਕ
ਅੱਜ ਬੀ.ਐੱਲ.ਓਜ਼ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਰਹਿਣਗੇ ਹਾਜ਼ਰ
ਵੋਟਰ ਕਾਰਡ ਨੂੰ ਕੀਤਾ ਜਾਵੇਗਾ ਆਧਾਰ ਕਾਰਡ ਨਾਲ ਲਿੰਕ
ਫਿਰੋਜ਼ਪੁਰ 11 ਫਰਵਰੀ, 2023
ਚੋਣ ਤਹਿਸੀਲਦਾਰ ਸ਼੍ਰੀ ਚਾਂਦ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਵੋਟਰਾਂ ਪਾਸੋਂ ਫਾਰਮ , ਨੰਬਰ-6-ਬੀ ਵਿਚ ਆਧਾਰ ਦੇ ਵੇਰਵੇ ਇਕੱਤਰ ਕਰਨ ਦਾ ਕੰਮ ਸਮੂਹ ਵੋਟਰਾਂ ਦੇ ਸਹਿਯੋਗ ਨਾਲ ਸਮੁੱਚੇ ਜ਼ਿਲ੍ਹੇ ਵਿਚ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ , ਫਿਰੋਜ਼ਪੁਰ ਦਿਹਾਤੀ,ਜ਼ੀਰਾ ਅਤੇ ਗੁਰੂਹਰਸਹਾਏ ਦੇ ਪੈਂਡਿੰਗ ਰਹਿੰਦੇ ਵੋਟਰਾਂ ਦੇ ਇਲਾਕਿਆਂ ਵਿਚਲੇ ਪੋਲਿੰਗ ਸਟੇਸ਼ਨਾਂ ‘ਤੇ 12 ਫਰਵਰੀ 2023 ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਬੀ.ਐੱਲ.ਓਜ਼’ ਆਪਣੇ- ਆਪਣੇ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿ ਕੇ ਪੋਲਿੰਗ ਏਰੀਏ ਵਿਚ ਲੋੜ ਅਨੁਸਾਰ ਘਰ-ਘਰ ਜਾ ਕੇ ਆਮ ਵੋਟਰਾਂ ਪਾਸੋਂ ਫਾਰਮ ਨੰਬਰ-6ਬੀ ਚ ਆਧਾਰ ਦੇ ਵੇਰਵੇ ਪ੍ਰਾਪਤ ਕੀਤੇ ਜਾਣਗੇ ਤਾਂ ਜੋ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਸਕੇ|