ਅਰਵਿੰਦ ਕੇਜਰੀਵਾਲ ਨੇ ਪਾਰਟੀ ਉਮੀਦਵਾਰਾ ਨਾਲ ਮਿਲ ਕੇ ਦਿੱਤੇ ਦਿਸ਼ਾ ਨਿਰਦੇਸ਼
ਲੰਬੀ ਤੋ ਬਾਅਦ ਪੰਜਾਬ ਅੰਦਰ ਹੋਰ ਵੀ ਕੀਤੀਆਂ ਜਾ ਰਹੀਆਂ ਹਨ ਸਿਆਸੀ ਰੈਲੀਆਂ
ਵਿਜੈ ਇੰਸਾ / ਰਮਨ ਹਾਡਾਂ
ਗੁਰੂਹਰਸਹਾਏ / ਗੋਲੂ ਕਾ ਮੌੜ 31 ਦਸੰਬਰ – ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋ ਮਾਲਵਾ ਖੇਤਰ ਵਿੱਚ ਆਪ ਉਮੀਦਵਾਰਾ ਨਾਲ ਮਿਲਣੀ ਕਰਕੇ ਹੁਣ ਤੱਕ ਦੀਆ ਗਤੀਵਿਧੀਆਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਗਲੇ ਪ੍ਰੋਗਰਾਮ ਸਬੰਧੀ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋ ਆਪ ਉਮੀਦਵਾਰ ਮਲਕੀਤ ਥਿੰਦ ਨੇ ਜਿੱਥੇ ਹਲਕੇ ਅੰਦਰੋ ਮਿਲ ਰਹੇ ਸਭ ਵਰਗਾ ਦੇ ਸਮਰਥਣ ਦਾ ਜਿਕਰ ਕੀਤਾ ਉੱਥੇ ਹੀ ਰਿਵਾਇਤੀ ਪਾਰਟੀਆਂ ਅਕਾਲੀ ਦਲ ਭਾਜਪਾ ਗਠਜੋੜ ਅਤੇ ਕਾਗਰਸ ਦੇ ਉਮੀਦਵਾਰਾ ਵਲੋ ਆਪਣੀ ਧੰਨ ਸ਼ਕਤੀ ਰਾਹੀ ਵੋਟਰਾ ਨੂੰ ਭਰਮਾਉਣ ਦਾ ਖਦਸ਼ਾ ਜਾਹਿਰ ਕੀਤਾ ਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਵੋਟਰ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਪੰਜਾਬ ਅੰਦਰ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਚੁਕੇ ਹਨ। ਇਸ ਮੋਕੇ ਲੀਡਰਸ਼ਿਪ ਦੇ ਆਗੂਆਂ ਨੇ ਕਿਹਾ ਕਿ ਪੈਸੇ, ਨਸ਼ੇ ਅਤੇ ਪੁਲਿਸ ਦੇ ਜੋਰ ਨਾਲ ਦਿੱਲੀ ਵਿੱਚ ਵੀ ਧਨਾਂਢ ਪਾਰਟੀਆਂ ਨੇ ਸਤਾ ਹਾਸਿਲ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਆਮ ਜਨਤਾ ਨੇ ਉਨਾ ਦੀਆ ਜਮਾਨਤਾ ਜਬਤ ਕਰਾ ਦਿੱਤੀਆਂ । ਲੀਡਰਸ਼ਿਪ ਦੇ ਆਗੂਆਂ ਨੇ ਕਿਹਾ ਕਿ ਜਦੋ ਆਮ ਆਦਮੀ ਮੈਦਾਨ ਵਿੱਚ ਡੱਟ ਜਾਦਾ ਹੈ ਤਾ ਫਿਰ ਉਸ ਨੂੰ ਖਰੀਦਣਾ ਜਾ ਡਰਾਉਣਾ ਸੰਭਵ ਨਹੀ ਰਹਿੰਦਾ। ਪਾਰਟੀ ਦੇ ਆਗੂਆਂ ਦੇ ਰਵੱਈਅੇ ਤੋ ਸੰਕੇਤ ਮਿਲ ਰਹੇ ਸਨ ਕਿ ਕਾਗਰਸ ਪਾਰਟੀ ਨੂੰ ਐਸ ਵਾਈ ਐਲ ਅਤੇ ਅਕਾਲੀ ਦਲ ਨੂੰ ਪੰਜਾਬ ਅੰਦਰ ਨਸ਼ਿਆਂ , ਨੋਟਬੰਦੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਘੇਰਣ ਜਾ ਰਹੀ ਹੈ। ਪਾਰਟੀ ਵਲੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਹਲਕੇ ਲੰਬੀ ਵਿਖੇ ਕੀਤੀ ਗਈ ਲਾਮਿਸਾਲ ਰੈਲੀ ਤੋ ਬਾਅਦ ਜਲਾਲਾਬਾਦ ਅਤੇ ਹੋਰ ਅਹਿਮ ਹਲਕਿਆਂ ਅੰਦਰ ਵੀ ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾਣਗੀਆਂ ।