Ferozepur News

ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ

ਸਮੇਂ ਸਮੇਂ ਤੇ ਅਧਿਆਪਕਾਂ ਦੀ ਆਧੁਨਿਕ ਟ੍ਰੇਨਿੰਗ ਜ਼ਰੂਰੀ- ਕੰਵਲਜੀਤ ਸਿੰਘ ਧੰਜੂ

ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ

ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ

ਸਮੇਂ ਸਮੇਂ ਤੇ ਅਧਿਆਪਕਾਂ ਦੀ ਆਧੁਨਿਕ ਟ੍ਰੇਨਿੰਗ ਜ਼ਰੂਰੀ- ਕੰਵਲਜੀਤ ਸਿੰਘ ਧੰਜੂ

ਡਾਇਰੈਕਟਰ ਐਸ ਸੀ ਈ ਆਰ ਟੀ ਮੁਹਾਲੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਚ ਸੰਸਥਾਨਾਂ ਵੱਲੋਂ ਸਕੂਲਾਂ ਨਾਲ ਭਾਈਵਾਲੀ ਵਿਸ਼ੇ ਉੱਪਰ ਵਿਗਿਆਨ ਅਤੇ ਮੈਥ ਦੇ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿਖਿਆ ਫਿਰੋਜ਼ਪੁਰ ਕਮਲਜੀਤ ਸਿੰਘ ਧੰਜੂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੋਮਲ ਅਰੋੜਾ,ਪ੍ਰਿੰਸੀਪਲ ਡਾਈਟ ਫਿਰੋਜ਼ਪੁਰ ਮੈਡਮ ਸੀਮਾ ਦੀ ਅਗਵਾਈ ਹੇਠ ਦੇਵ ਸਮਾਜ ਕਾਲਜ ਐਜੂਕੇਸ਼ਨ ਫਾਰ ਵੁਮੈਨ ਫਿਰੋਜ਼ਪੁਰ ਵਿੱਚ 07-02-2023 ਤੋਂ 8-02-2023 ਤੱਕ ਲਗਾਈ ਗਈ। ਇਸ ਵਰਕਸ਼ਾਪ ਵਿੱਚ ਫਿਰੋਜ਼ਪੁਰ ਦੇ 76 ਸਕੂਲਾਂ ਵਿਚੋਂ ਇਕ ਇਕ ਸਾਇੰਸ ਤੇ ਮੈਥ ਦੇ ਅਧਿਆਪਕਾਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕਮਲਜੀਤ ਸਿੰਘ ਧੰਜੂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੁਆਰਾ ਸਿੱਖਿਆ ਵਿਭਾਗ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਸ਼ੱਤ ਪ੍ਰਤੀਸ਼ਤ ਨਤੀਜੇ ਦੇਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਦੇਵ ਸਮਾਜ ਕਾਲਜ ਆਫ਼ ਐਜ਼ੂਕੇਸ਼ਨ ਡਾ ਰਾਜਵਿੰਦਰ ਕੌਰ ਨੇ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਸੈਮੀਨਾਰ ਵਿੱਚ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਪ੍ਰੋਫੈਸਰ ਪਰਮਵੀਰ ਸਿੰਘ ਤੇ ਡਾ ਰਜਨੀ ਖੁੰਗਰ ਡੀਏਵੀ ਕਾਲਜ ਫਾਰ ਵੁਮੈਨ ਦੀ ਪ੍ਰੋਫੈਸਰ ਡਾ ਅਨੁਰਾਧਾ ਬਾਹੀ ਵੱਖ-ਵੱਖ ਵਿਸ਼ਿਆਂ ਉੱਪਰ ਜਿਵੇਂ ਨਵੀਂ ਸਿੱਖਿਆ ਨੀਤੀ , ਬੱਚਿਆਂ ਦੀ ਸਕੋਲਜੀ, ਐਜੂਕੇਸ਼ਨ ਟੇਕਨੋਲਜੀ ਕਪੈਸਟੀ ਬਿਲਡਿੰਗ, ਸਟਰੈਸ ਮੈਨੇਜਮੈਂਟ ,ਟਾਇਮ ਮੈਨੇਜਮੈਂਟ ਉਪਰ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਰਕਸ਼ਾਪ ਵਿੱਚ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਪੜ੍ਹਾਈ ਸਮੇਂ ਅਧਿਆਪਕਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਹੱਲ ਕਿਵੇਂ ਕਰਨਾ ਹੈ ਵਿਸਥਾਰ ਨਾਲ ਚਰਚਾ ਹੋਈ।
ਵਰਕਸ਼ਾਪ ਦੇ ਅੰਤ ਵਿਚ ਪ੍ਰਿੰਸੀਪਲ ਡਾਈਟ ਮੈਡਮ ਸੀਮਾ ਨੇ ਸਾਰੇ ਰਿਸੋਰਸ ਪਰਸਨ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਇਸ ਵਰਕਸ਼ਾਪ ਨੂੰ ਸਹੀ ਢੰਗ ਨਾਲ ਚਲਾਉਣ ਲਈ ਡਾ ਰਜਨੀ ਜੱਗਾ , ਆਰਤੀ ਸਚਦੇਵਾ ,ਸੁਮਿਤ ਗਲਹੋਤਰਾ ਗਗਨਦੀਪ ਗੱਖੜ, ਤੇ ਮਹਿਲ ਸਿੰਘ ਦਾ ਭਰਪੂਰ ਸਹਿਯੋਗ ਰਿਹਾ। ਇਸ ਮੌਕੇ ਸੋਸ਼ਲ ਮੀਡੀਆ ਕੁਆਰਡੀਨੇਟਰ ਚਰਨਜੀਤ ਸਿੰਘ ਚਹਿਲ, ਬਲਕਾਰ ਸਿੰਘ ਗਿੱਲ ਪ੍ਰਿੰਟ ਮੀਡੀਆ ਕੁਆਰਡੀਨੇਟਰ ਵਿਸ਼ੇਸ਼ ਤੌਰ ਤੇ ਹਾਜਰ ਰਹੇ

Related Articles

Leave a Reply

Your email address will not be published. Required fields are marked *

Back to top button