ਅਗਰਸੈਨ ਜੈਯੰਤੀ ਮੌਕੇ ਅਖਿਲ ਭਾਰਤੀ ਅਗਰਵਾਲ ਸਮਾਜ ਵੱਲੋਂ ਸਮਾਰੋਹ ਦਾ ਆਯੋਜਨ, ਵਿਧਾਇਕ ਪਿੰਕੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਅਗਰਸੈਨ ਜੈਯੰਤੀ ਮੌਕੇ ਅਖਿਲ ਭਾਰਤੀ ਅਗਰਵਾਲ ਸਮਾਜ ਵੱਲੋਂ ਸਮਾਰੋਹ ਦਾ ਆਯੋਜਨ, ਵਿਧਾਇਕ ਪਿੰਕੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਫਿਰੋਜ਼ਪੁਰ 29 ਸਤੰਬਰ (Harish Monga ) ਅਗਰਸੈਨ ਜੈਅੰਤੀ ਮੌਕੇ ਅਖਿਲ ਭਾਰਤੀ ਅਗਰਵਾਲ ਸਮਾਜ ਫਿਰੋਜ਼ਪੁਰ ਵੱਲੋਂ ਰਾਮਬਾਗ ਫਿਰੋਜ਼ਪੁਰ ਛਾਉਣੀ ਵਿਖੇ 5143ਵਾ ਅਗਰਸੈਨ ਜਯੰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਡੀਆਰਐਮ ਫਿਰੋਜ਼ਪੁਰ ਰਾਜੇਸ਼ ਅਗਰਵਾਲ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸਮਾਰੋਹ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਜੋਤੀ ਪ੍ਰਚਲਿਤ ਕੀਤੀ ਗਈ ਅਤੇ ਇਸ ਦੌਰਾਨ ਬੱਚਿਆਂ ਵੱਲੋਂ ਬਹੁਤ ਹੀ ਸੁੰਦਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਫ਼ਿਰੋਜ਼ਪੁਰ ਅਤੇ ਬਾਹਰੋਂ ਆਏ ਅਗਰਵਾਲ ਸਮਾਜ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਮੂਹ ਅਗਰਵਾਲ ਸਮਾਜ ਨੂੰ ਵਧਾਈ ਦਿੱਤੀ ਅਤੇ ਜੈਯੰਤੀ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ।
ਇਸ ਮੌਕੇ ਸੰਜੇ ਗੁਪਤਾ, ਭੂਸ਼ਨ ਮਿੱਤਲ, ਪ੍ਰਧਾਨ ਨਵੀਨ ਗੁਪਤਾ, ਰਵੀ ਮਿੱਤਲ, ਰਮਨ ਗਰਗ, ਰੂਪ ਨਰਾਇਣ, ਹਰੀਸ਼ ਗੋਇਲ, ਸੱਤ ਮਿੱਤਲ, ਰਾਜਿੰਦਰ ਛਾਬੜਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿੰਕੂ ਗਰੋਵਰ, ਲਾਲੋ ਹਾਂਡਾ, ਪ੍ਰਿੰਸ ਭਾਊ ਆਦਿ ਹਾਜ਼ਰ ਸਨ।