ਅਗਰਵਾਲ ਨਰਸਿੰਗ ਕਾਲਜ ਗੁਰੂਹਰਸਹਾਏ ‘ਚ ਨੋਜਵਾਨ ਵੋਟਰ ਚੇਤਨਾ ਸੈਮੀਨਾਰ
ਲੋਕਤੰਤਰਿਕ ਅਮੀਰ ਵਿਰਸੇ ਨੂੰ ਬਰਕਰਾਰ ਰੱਖਣ ਲਈ ਹਰੇਕ ਵੋਟ ਦੀ ਬਰਾਬਰ ਅਹਿਮੀਅਤ: ਡਾ: ਪਵਨ ਅਗਰਵਾਲ
ਅਗਰਵਾਲ ਨਰਸਿੰਗ ਕਾਲਜ ਗੁਰੂਹਰਸਹਾਏ ‘ਚ ਨੋਜਵਾਨ ਵੋਟਰ ਚੇਤਨਾ ਸੈਮੀਨਾਰ
ਲੋਕਤੰਤਰਿਕ ਅਮੀਰ ਵਿਰਸੇ ਨੂੰ ਬਰਕਰਾਰ ਰੱਖਣ ਲਈ ਹਰੇਕ ਵੋਟ ਦੀ ਬਰਾਬਰ ਅਹਿਮੀਅਤ: ਡਾ: ਪਵਨ ਅਗਰਵਾਲ
ਗੁਰੂਹਰਸਹਾਏ, 2-4-2024: ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਗੁਰੂਹਰਸਾਏ ਦੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਸ੍ਰੀ ਗਗਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ,ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਅਗਰਵਾਲ ਨਰਸਿੰਗ ਕਾਲਜ ਦੇ ਮੇਨੇਜਿੰਗ ਡਾਇਰੈਕਟਰ, ਡਾ.ਪਵਨ ਅਗਰਵਾਲ, ਪ੍ਰਿੰਸੀਪਲ ਮੈਡਮ ਰਿੰਪਲ ਕੌਰ, ਜਿਲਾ ਸਵੀਪ ਕੋਆਰਡੀਨੇਟਰ ਡਾ: ਸਤਿੰਦਰ ਸਿੰਘ , ਇਲੈਕਸ਼ਨ ਕਾਨੂੰਗੋ ਮੈਡਮ ਗਗਨਦੀਪ ਦੀ ਅਗਵਾਈ ਵਿੱਚ ਸਵੀਪ ਟੀਮ ਗੁਰੂਹਰਸਹਾਏ ਵੱਲੋਂ ਟੀਮ ਵੱਲੋਂ ਨੋਜਵਾਨ ਵੋਟਰਾਂ ਰਾਹੀ ਲੋਕਤੰਤਰ ਦਾ ਜਸ਼ਨ ਮਨਾਉਣ ਲਈ ਅਗਰਵਾਲ ਨਰਸਿੰਗ ਕਾਲਜ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਪੰਜਾਬ ਵਿੱਚ ਆਉਂਦੇ ਜੂਨ ਮਹੀਨੇ ਵਿੱਚ ਲੋਕ ਸਭਾ ਦੇ ਵੋਟਿੰਗ ਹੋ ਰਹੇ ਹਨ, ਇਸ ਉਦੇਸ਼ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਦੇ ਸਵੀਪ ਪਲਾਨ ਰਾਹੀ ਮੁੱਖ ਨਿਸ਼ਾਨੇ ਦੇ ਪਹਿਲੂਆਂ ਤਹਿਤ ,ਲੋਕ ਸਭਾ ਚੋਣਾਂ -2024 ਦੇ ਸਨਮੁਖ ‘ ਲੋਕਤੰਤਰ ਵਿੱਚ ਨੋਜਵਾਨਾਂ ਦੀ ਭੂਮਿਕਾ ‘ ਵਿਸ਼ੇ ਤੇ ਵੋਟਰ ਜਾਗਰੂਕ ਸੈਮੀਨਾਰ ਨਾਇਬ ਤਹਿਸੀਲਦਾਰ ਸ਼੍ਰੀ ਜੈ ਅਮਨਦੀਪ ਗੋਇਲ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ। ਮੰਚ ਸੰਚਾਲਨ ਕਰ ਰਹੇ ਪ੍ਰੋ. ਪ੍ਰਿੰਸੀਪਲ ਰਿੰਪਲ ਕੌਰ ਦੁਆਰਾ ਮੇਨੇਜਿੰਗ ਡਾਇਰੈਕਟਰ, ਡਾ.ਪਵਨ ਅਗਰਵਾਲ ਦੁਆਰਾ ਸਵਾਗਤ ਕਰਦਿਆਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਸ਼ਾਨਾਂਮੱਤੇ ਵੋਟਰ ਹੋਣ ਦਾ ਮਾਣ ਮਹਿਸੂਸ ਕਰਵਾਇਆ। ਉਹਨਾਂ ਦੁਆਰਾ ਲੋਕਤੰਤਰਿਕ ਅਮੀਰ ਵਿਰਸੇ ਨੂੰ ਬਰਕਰਾਰ ਰੱਖਣ ਲਈ ਹਰੇਕ ਵੋਟ ਦੀ ਬਰਾਬਰ ਅਹਿਮੀਅਤ ਦੱਸਿਆਂ। ਇਸ ਜਾਗਰੂਕਤਾ ਸੈਮੀਨਾਰ ਦੇ ਮੁੱਖ ਬੁਲਾਰੇ ਅਸਿਸਟੈਂਟ ਪ੍ਰੋ: ਅਸ਼ੋਕ ਕੁਮਾਰ, ਦੀਪਕ ਸ਼ਰਮਾਂ,ਪਰਵਿੰਦਰ ਸਿੰਘ, ਮੈਡਮ ਰਿੰਕਲ ਮੁੰਜਾਲ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਵੋਟ ਦੀ ਮਹੱਤਤਾ ਨੂੰ ਬੜੀ ਗਹਿਰਾਈ ਨਾਲ ਸਮਝਾਇਆ, ਨਾਇਬ ਤਹਿਸੀਲਦਾਰ ਸ਼੍ਰੀ ਜੈ ਅਮਨਦੀਪ ਗੋਇਲ ਦੁਆਰਾ ਆਪਣੇ ਸੰਦੇਸ਼ ਵਿੱਚ ਨੋਜਵਾਨਾਂ ਨੂੰ ਵੋਟ ਦਾ ਵਧੇਰੇ ਸੂਝ ਬੂਝ ਨਾਲ ਲਾਜ਼ਮੀ ਇਸਤੇਮਾਲ ਕਰਨ ਅਤੇ ਘੱਟ ਵੋਟਿੰਗ ਖੇਤਰ ਦੀ ਪਹਿਚਾਣ ਕਰਕੇ ਭਾਰੀ ਮਤਦਾਨ ਕਰਵਾਉਣ ਪ੍ਰਤੀ ਉਤਸ਼ਾਹਿਤ ਕੀਤਾ। ਕਾਲਜ ਦੇ ਹੋਣਹਾਰ ਨੋਜਵਾਨ ਵਿਦਿਆਰਥੀ ਰਣਜੀਤ ਸਿੰਘ, ਹਰਮਨਦੀਪ ਕੌਰ ਦੁਆਰਾ ਭਾਸ਼ਣ ਰਾਹੀ ਉਠਾਏ ਨੁਕਤੇ ਅਤੇ ਬੁਲੰਦ ਅਵਾਜ਼ ਦੀ ਮਾਲਿਕ ਮਨਦੀਪ ਕੌਰ ਦਾ ਗੀਤ ਵੋਟਰ ਪ੍ਰੇਰਨਾਂ ਦੀਆਂ ਸਿਖਰਾਂ ਨੂੰ ਛੂਅ ਗਿਆ ।ਇਲੈਕਸ਼ਨ ਸੈੱਲ ਦੇ ਪ੍ਰਮੁੱਖ ਦੀਪਕ ਸ਼ਰਮਾਂ ਦੁਆਰਾ ਦੁਅਰਾ ਸਵੀਪ ਵੋਟਰ ਪ੍ਰਣ ਕਰਵਾ ਕੇ ਲੋਕਤੰਤਰਿਤ ਪ੍ਰੰਪਰਾਵਾਂ ਤੇ ਮਾਣ ਮਹਿਸੂਸ ਕਰਵਾਇਆ ਇਸ ਸਮਾਗਮ ਵਿੱਚ ਟੀਚਿੰਗ ਫੈਕਲਟੀ ਮੈਂਬਰ ਮੈਡਮ ਲਖਬੀਰ ਕੌਰ,ਅਮਨਦੀਪ ਕੌਰ, ਸਤਵੀਰ ਕੌਰ,ਸੁਨੀਤਾ ਰਾਣੀ, ਭਾਵਨਾ, ਸੁਰਿੰਦਰ ਕੁਮਾਰ,ਕਰਨਵੀਰ ਸਿੰਘ ਸੌਢੀ, ਸ਼ਾਮਿਲ ਸਨ।