ਅਖੀਰਲੇ ਦਿਨਾਂ `ਚ ਵੀ ਬੀਬਾ ਬੰਗੜ ਨੂੰ ਤੋਲਣ ਦਾ ਰਿਹਾ ਰੁਝਾਨ
ਵੋਟਿੰਗ ਵਾਲੇ ਦਿਨ ਤੁਸੀਂ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਵੋਟਾਂ ਪਾਉ
ਅਖੀਰਲੇ ਦਿਨਾਂ `ਚ ਵੀ ਬੀਬਾ ਬੰਗੜ ਨੂੰ ਤੋਲਣ ਦਾ ਰਿਹਾ ਰੁਝਾਨ
ਫਿ਼ਰੋਜ਼ਪੁਰ, 18.2.2022 () – ਚੋਣ ਪ੍ਰਚਾਰ ਦੇ ਅਖੀਰਲੇ ਦਿਨ ਵੀ ਪਿੰਡਾਂ ਵਿਚ ਪ੍ਰਚਾਰ ਕਰਨ ਪੁੱਜੇ ਬੀਬਾ ਬਲਜੀਤ ਕੌਰ ਬੰਗੜ ਨੂੰ ਲੋਕਾਂ ਨੇ ਵੋਟ ਦੇਣ ਦੇ ਵਿਸਵਾਸ਼ ਦਿਵਾਉਣ ਦੇ ਨਾਲ-ਨਾਲ ਲੱਡੂਆਂ ਨਾਲ ਤੋਲਿਆ। ਅੱਜ ਫਿ਼ਰੋਜ਼ਪੁਰ ਦੇ ਪਿੰਡ ਅਰਮਾਨਪੁਰਾ ਪੁੱਜੇ ਬੀਬਾ ਬਲਜੀਤ ਕੌਰ ਨੂੰ ਜਿਥੇ ਇਲਾਕੇ ਦੇ ਲੋਕਾਂ ਨੇ ਅੱਗੇ ਹੋ ਕੇ ਵੋਟਾਂ ਪਾਉਣ ਦਾ ਵਿਸਵਾਸ਼ ਦਿਵਾਇਆ, ਉਥੇ ਲੋਕਾਂ ਨੇ ਖੁਦ ਅੱਗੇ ਹੋ ਕੇ ਘਰ-ਘਰ ਪਹੁੰਚ ਕਰਕੇ ਕਾਂਗਰਸ ਨੂੰ ਵੋਟ ਪੁਆਉਣ ਦੀ ਜਿੰਮੇਵਾਰੀ ਚੁੱਕਣ ਦਾ ਵਿਸਵਾਸ਼ ਵੀ ਦਿਵਾਇਆ। ਪਿੰਡ ਅਰਮਾਨਪੁਰਾ ਵਿਖੇ ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਲੱਡੂਆਂ ਨਾਲ ਤੋਲਣ ਉਪਰੰਤ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਜਿੰੰਨੇ ਵੀ ਦਿਨ ਪ੍ਰਚਾਰ ਕਰਨ ਦੇ ਮਿਲੇ, ਉਨ੍ਹੇ ਹੀ ਥੋੜ੍ਹੇ ਸਨ, ਕਿਉਂਕਿ ਜਿਸ ਵੀ ਪਿੰਡ ਵਿਚ ਅਸੀਂ ਗਏ, ਉਥੇ ਹੀ ਸਾਨੂੰ ਲੋਕਾਂ ਨੇ ਅਥਾਹ ਪਿਆਰ ਦਿੰਦਿਆਂ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਸਾਡੇ ਨਾਲ ਵਿਵਹਾਰ ਕੀਤਾ।
20 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਦਾ ਜਿ਼ਕਰ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਤੁਸੀਂ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਵੋਟਾਂ ਪਾਉ ਤਾਂ ਜੋ ਹਲਕੇ ਦਾ ਰੁਕਿਆ ਵਿਕਾਸ ਮੁੜ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਚੋਣ ਲੜ ਰਹੇ ਸ: ਜੋਗਿੰਦਰ ਸਿੰਘ ਜਿੰਦੂ ਦੇ ਲੜਕੇ ਜਿਥੇ ਗੰਭੀਰ ਪਰਚਿਆਂ ਦਾ ਸਾਹਮਣਾ ਕਰ ਰਹੇ ਹਨ, ਉਥੇ ਰਜਨੀਸ਼ ਦਹੀਆ ਵੀ ਬਲਾਤਕਾਰ ਜਿਹੇ ਸੰਗੀਨ ਮਾਮਲੇ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਇਨ੍ਹਾਂ ਉਮੀਦਵਾਰਾਂ ਤੋਂ ਹਲਕੇ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਉਹੀ ਕਰ ਸਕਦਾ ਹੈ, ਜਿਸ ਦਾ ਖੁਦ ਦਾ ਚਰਿੱਤਰ ਸਾਫ ਹੈ ਅਤੇ ਉਹ ਲੋਕਾਂ ਨੂੰ ਆਪਣੀ ਸਾਫ ਚਦਰ ਵਿਚ ਲੁਕੋ ਕੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰ ਸਕਦਾ ਹੈ, ਪਰ ਅਜਿਹੇ ਦਾਗੀ ਉਮੀਦਵਾਰਾਂ ਤੋਂ ਲੋਕਾਂ ਨੂੰ ਕੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਨਣ ਜਾ ਰਹੀ ਕਾਂਗਰਸ ਦੀ ਸਰਕਾਰ ਵਿਚ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਵਿਧਾਇਕ ਬਣਾ ਕੇ ਭੇਜੋ ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ ਅਤੇ ਹਲਕੇ ਨੂੰ ਨਵੀਂ ਦਿਸ਼ਾ ਮਿਲ ਸਕੇ।