ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਨੌਜ਼ਵਾਨ ਪੀੜੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ: ਸੰਧੂ ਪਿਆਰੇਆਣਾ
ਫਿਰੋਜ਼ਪੁਰ 19 ਫਰਵਰੀ (ਏ. ਸੀ. ਚਾਵਲਾ) : ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਨੌਜ਼ਵਾਨ ਪੀੜੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜ਼ਿਲ•ਾ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਪਿਆਰੇਆਣਾ ਨੇ ਤਲਵੰਡੀ ਭਾਈ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਕੀਤਾ । ਇਸ ਮੌਕੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜ਼ਿਲ•ਾ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਪਿਆਰੇਆਣਾ ਵਲੋਂ ਤਲਵੰਡੀ ਭਾਈ ਦੇ ਵਾਰਡ ਨੰਬਰ 7 ਦੀ ਉਮੀਦਵਾਰ ਤੇਜ ਕੌਰ, ਵਾਰਡ ਨੰਬਰ 10 ਤੋਂ ਜੁਗਰਾਜ ਸਿੰਘ ਅਤੇ ਵਾਰਡ ਨੰਬਰ 12 ਤੋਂ ਰਵੀ ਕਾਂਤ ਬਾਂਸਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਸੰਧੂ ਪਿਆਰੇਆਣਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਹਮੇਸ਼ਾਂ ਹੀ ਕਿਸਾਨ ਵਰਗ ਲੋਕਾਂ ਅਤੇ ਹੋਰ ਲੋਕਾਂ ਨੂੰ ਪ੍ਰੇਸ਼ਾਨੀਆਂ ਵਿਚ ਹੀ ਪਾ ਕੇ ਰੱਖਿਆ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਪਹਿਲਾ ਪੰਜ ਦਰਿਆਵਾਂ ਦੀ ਧਰਤੀ ਸੀ, ਜੋ ਮੌਜ਼ੂਦਾ ਸਰਕਾਰ ਨੇ ਪੰਜਾਬ ਅੰਦਰ ਛੇਵਾਂ ਦਰਿਆ ਨਸ਼ਿਆ ਦਾ ਵੀ ਵਹਾਉਣ ਸ਼ੁਰੂ ਕਰਵਾ ਦਿੱਤਾ। ਉਨ•ਾਂ ਨੇ ਕਿਹਾ ਕਿ ਅਕਾਲੀ- ਭਾਜਪਾ ਦੀ ਮਿਲੀਭੁਗਤ ਕਰਕੇ ਕਸਬਾ ਤਲਵੰਡੀ ਭਾਈ ਵਿਖੇ ਹੇਰਾ ਫੇਰੀਆ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਮੌਕੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜ਼ਿਲ•ਾ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਪਿਆਰੇਆਣਾ ਵਲੋਂ ਵਾਰਡ ਨੰਬਰ 7 ਦੀ ਉਮੀਦਵਾਰ ਤੇਜ ਕੌਰ, ਵਾਰਡ ਨੰਬਰ 10 ਤੋਂ ਜੁਗਰਾਜ ਸਿੰਘ ਅਤੇ ਵਾਰਡ ਨੰਬਰ 12 ਤੋਂ ਰਵੀ ਕਾਂਤ ਬਾਂਸਲ ਦੇ ਹੱਕ ਵਿਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ। ਸੰਧੂ ਪਿਆਰੇਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਚੀ ਸੁੱਚੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਦੇ ਚੋਣ ਨਿਸ਼ਾਨ ਹਾਕੀ ਤੇ ਹੀ ਮੋਹਰ ਲਗਾਉਣ ਤੇ ਕਾਮਯਾਬ ਬਣਾਉਣ। ਇਸ ਮੌਕੇ ਉਨ•ਾਂ ਦੇ ਨਾਲ ਜੈਜੀਤ ਸਿੰਘ ਜੌਹਲ, ਸੁਖਵਿੰਦਰ ਸਿੰਘ ਸ਼ਹਿਜਾਦਾ, ਜਗਜੀਤ ਸਿੰਘ ਭੁੱਲਰ ਧੀਰਾ ਪੱਤਰਾ, ਡਾਕਟਰ ਜਸਵਿੰਦਰ ਸਿੰਘ ਹਲਕਾ ਇੰਚਾਰਜ, ਕਰਮਜੀਤ ਸਿੰਘ ਵਕੀਲਾਂਵਾਲਾ, ਕਰਨੈਲ ਸਿੰਘ, ਕਰਮਜੀਤ ਸਿੰਘ, ਮਾਸਟਰ ਸਾਧੂ ਸਿੰਘ, ਮੇਜਰ ਸਿੰਘ, ਸਿਮਰਨ ਕੰਬੋਜ਼, ਹਰਸਿਮਰਤ ਸਿੰਘ ਬਾਵਾ ਅਤੇ ਹੋਰ ਵੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਰਕਰ ਹਾਜ਼ਰ ਸਨ।