ਅਕਾਲੀ ਭਾਜਪਾ ਨੇ ਹਮੇਸ਼ਾਂ ਅਸੂਲਾਂ ਦੀ ਲੜਾਈ ਲੜੀ : ਬਾਦਲ
– ਵਰਦੇਵ ਸਿੰਘ ਮਾਨ ਦੇ ਹੱਕ 'ਚ ਗੁਰੂਹਰਸਹਾਏ ਵਿਖੇ ਕੀਤੀ ਰੈਲੀ ਨੂੰ ਕੀਤਾ ਸੰਬੋਧਨ
ਗੁਰੂਹਰਸਹਾਏ, 24 ਜਨਵਰੀ (ਪਰਮਪਾਲ ਗੁਲਾਟੀ)- ਵਿਧਾਨ ਸਭਾ ਚੋਣਾਂ ਸਬੰਧੀ ਹਲਕਾ ਗੁਰੂਹਰਸਹਾਏ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਮਾਨ ਦੇ ਹੱਕ ਵਿਚ ਕਰਵਾਈ ਗਈ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਲਗਾਤਾਰ ਪਿਛਲੇ 10 ਸਾਲਾਂ ਦੇ ਕਾਰਜਕਾਲ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਅਸੂਲਾਂ ਦੀ ਲੜਾਈ ਲੜੀ ਹੈ। ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਦੇ ਟਿਊਬਵੈਲੱ ਦੇ ਬਿੱਲ ਮੁਆਫ਼ ਕੀਤੇ ਆਟਾ-ਦਾਲ ਸਕੀਮਾਂ ਚਲਾ ਕੇ 35 ਲੱਖ ਪਰਿਵਾਰਾਂ ਦੇ ਲੋਕਾਂ ਨੂੰ ਵੀ ਸਹੂਲਤ ਦਿੱਤੀ। ਸਰਕਾਰੀ ਖਰਚੇ ਤੇ ਬੀਮਾ ਸਕੀਮ ਚਲਾਈ, ਸਰਕਾਰ ਵਲੋਂ ਕੈਂਸਰ ਦੀ ਬਿਮਾਰੀ ਦਾ ਇਲਾਜ ਮੁਫ਼ਤ, ਮੁਫ਼ਤ ਦਵਾਈਆਂ ਦੀਆਂ ਦੁਕਾਨਾਂ ਖੋਲ• ਕੇ ਪੰਜਾਬ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਰਿਹਾ ਹੈ, ਜਿਸ ਵਿਚ ਪੈਨਸ਼ਨਾਂ, ਸ਼ਗਨ ਸਕੀਮਾਂ, ਵਿਚ ਵਾਧਾ ਅਤੇ ਪੰਜਾਬ ਦੇ ਲੋਕਾਂ ਦੀਆਂ ਸਹੂਲਤਾਂ ਲਈ ਹੋਰ ਵਾਅਦੇ ਕੀਤੇ ਗਏ ਹਨ।
ਪੰਜਾਬ ਸਰਕਾਰ ਅੰਦਰ ਵੱਡੀ ਪੱਧਰ 'ਤੇ ਵਿਕਾਸ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਪਾਈ ਹੈ, ਜਦੋਂ ਕਿ ਦੂਜੇ ਪਾਸੇ ਪਿਛਲੇ 50 ਸਾਲ ਦੇ ਰਾਜ ਦੇ ਬਾਵਜੂਦ ਵੀ ਕਾਂਗਰਸ ਨੇ ਪੰਜਾਬ ਨੂੰ ਪੂਰੀ ਤਰ•ਾਂ ਪਛਾੜਿਆ ਹੈ। ਪਾਣੀਆਂ ਦੇ ਮਸਲੇ ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਐਸ.ਵਾਈ.ਐਲ ਨਹਿਰ ਕੱਢਣ ਦਾ ਮਨਸੂਬਾ ਕਾਂਗਰਸ ਦਾ ਹੀ ਰਿਹਾ ਹੈ ਕਿਉਂਕਿ ਇਸ ਨਹਿਰ ਦੀ ਪੁਟਾਈ ਦੀ ਮਨਜੂਰੀ ਇੰਦਰਾ ਗਾਂਧੀ ਨੇ ਹੀ ਦਿੱਤੀ ਸੀ। ਜਦੋਂ ਕਿ ਅਕਾਲੀ ਅਤੇ ਭਾਜਪਾ ਨੇ ਇਸਦੇ ਖਿਲਾਫ਼ ਮੋਰਚਾ ਲਗਾਇਆ ਸੀ। ਉਹਨਾਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਵੀ ਇਸ ਪਾਣੀ 'ਤੇ ਆਪਣਾ ਹੱਕ ਜਮਾ ਰਿਹਾ ਹੈ।
ਇਸ ਤੋਂ ਪਹਿਲਾਂ ਹਲਕਾ ਉਮੀਦਵਾਰ ਵਰਦੇਵ ਸਿੰਘ ਮਾਨ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਸਰਹੱਦੀ ਲੋਕਾ ਦੀ ਸਹੂਲਤ ਲਈ 14 ਹਜ਼ਾਰ ਨਵੇਂ ਰਾਸ਼ਨ ਕਾਰਡ ਬਣਾ ਕੇ ਦਿੱਤੇ ਹਨ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਗਿਣਤੀ ਵਿਚ ਵੋਟਾਂ ਦੇ ਕੇ ਪੰਜਾਬ ਅੰਦਰ ਮੁੜ ਤੋਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਤਾਂ ਜੋ ਸਰਕਾਰ ਪਾਸੋਂ ਹੋਰ ਰਹਿੰਦੀਆਂ ਸਹੂਲਤਾਂ ਲਈਆਂ ਜਾਣ। ਉਹਨਾਂ ਕਿਹਾ ਕਿ ਇਸ ਹਲਕੇ ਦੇ ਵਿਕਾਸ ਲਈ ਉਹਨਾਂ ਜੋ ਵੀ ਮੁੱਖ ਮੰਤਰੀ ਸਾਹਿਬ ਤੋਂ ਮੰਗਆ ਹੈ ਉਹਨਾਂ ਹਰ ਤਰ•ਾਂ ਦੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਹਨ।
ਇਸ ਮੌਕੇ ਪਰਮਜੀਤ ਸਿੰਘ ਸੰਧੂ ਸਾਬਕਾ ਐਮ.ਐਲ.ਏ, ਨਰਦੇਵ ਸਿੰਘ ਬੋਬੀ ਮਾਨ, ਗੁਰਸੇਵਕ ਸਿੰਘ ਕੈਸ਼ ਮਾਨ, ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਰੋਹਿਤ ਕੁਮਾਰ ਮੋਂਟੂ ਵੋਹਰਾ ਪ੍ਰਧਾਨ ਨਗਰ ਕੌਂਸਲ, ਸ਼ਿਵ ਤ੍ਰਿਪਾਲ ਕੇ, ਐਡਵੋਕੇਟ ਜੀ.ਕੇ ਜ਼ਿੰਦਲ, ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਜਿੰਦਰ ਸਿੰਘ ਗੁਰੂ ਚੇਅਰਮੈਨ ਮਾਰਕੀਟ ਕਮੇਟੀ, ਬਲਦੇਵ ਰਾਜ ਕੰਬੋਜ਼ ਚੇਅਰਮੈਨ ਜਿਲ•ਾ ਪ੍ਰੀਸ਼ਦ, ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਗਣੇਸ਼ ਦਾਸ ਤੁਲੀ, ਦਰਸ਼ਨ ਸਿੰਘ ਬੇਦੀ ਚੇਅਰਮੈਨ, ਅਮਰਜੀਤ ਸਿੰਘ ਮੰਗੇਵਾਲੀਆ, ਗੁਰਪ੍ਰਵੇਜ਼ ਸਿੰਘ ਸੰਧੂ, ਅਮਨਦੀਪ ਗਿਰਧਰ, ਕੇਵਲ ਕ੍ਰਿਸ਼ਨ ਗਲਹੋਤਰਾ, ਸ਼ਿੰਗਾਰ ਸਿੰਘ ਸੋਢੀ, ਬਲਜਿੰਦਰ ਮੰਗੇਵਾਲੀਆ, ਪ੍ਰੇਮ ਸਚਦੇਵਾ, ਹਰਪਾਲ ਸਿੰਘ ਬੇਦੀ, ਗੁਰਦਿੱਤ ਸਿੰਘ ਸੰਧੂ, ਸੁਖਵੰਤ ਸਿੰਘ, ਹੰਸ ਰਾਜ ਕੰਬੋਜ਼, ਸਵੀ ਕਾਠਪਾਲ, ਪ੍ਰੀਤਮ ਬਾਠ, ਪ੍ਰੀਤਮ ਸਿੰਘ ਮਲਸੀਆਂ, ਬੂਟਾ ਸਿੰਘ ਬਰਾੜ, ਚੰਦ ਸਿੰਘ ਨਾਮਦਾਰ, ਹਰਦੇਵ ਸਿੰਘ ਸਰਪੰਚ ਨਿੱਝਰ, ਜਸਵਿੰਦਰ ਸਿੰਘ ਸਰਪੰਚ ਬਾਘੂਵਾਲਾ, ਕੇਵਲ ਕੰਬੋਜ਼, ਕਪਿਲ ਕੰਧਾਰੀ, ਜਸ਼ਨਪ੍ਰੀਤ ਸੁਨਿਆਰਾ, ਮਨੀਸ਼ ਕੰਧਾਰੀ, ਲਾਡਾ ਵੋਹਰਾ, ਅਸ਼ਵਨੀ ਵੋਹਰਾ, ਚੰਦਨ ਚਾਨਣਾ, ਸੁਰਿੰਦਰ ਮਾੜੂ, ਪ੍ਰਤਾਪ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।