ਵਿਸ਼ਵ ਸਿਹਤ ਦਿਵਸ ਮੌਕੇ ਮੁਲਾਜ਼ਮਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾ ਕਾਰਨ ਸਿਹਤ ਸੇਵਾਵਾਂ ਹੋਈਆਂ ਠੱਪ
ਫਿਰੋਜ਼ਪੁਰ 7 ਅਪ੍ਰੈਲ (ਏ.ਸੀ.ਚਾਵਲਾ) ਸਿਹਤ ਵਿਭਾਗ ਵਿੱਚ ਐਨ.ਅੈਚ.ਐਮ. ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ 23ਵੇਂ ਦਿਨ ਵਿਚ ਪਹੁੰਚ ਗਈ ਕਿਉਂਕਿ ਇਹਨਾਂ ਮੁਲਾਜ਼ਮਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨਾ ਸਬੰੰਧੀ ਸਰਕਾਰ ਵੱਲੋਂ ਅੜਿਅਲ ਵਤੀਰਾ ਅਪਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਉਲਟਾ ਆਪਣਾ ਤਾਨਾਸ਼ਾਹੀ ਮੁਲਾਜ਼ਮ ਵਿਰੋਧੀ ਫਰਮਾਨ ਮਿਤੀ 09-03-2015 ਨੂੰ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਦੀ ਰੇਸਨੇਲਾਇਜੇਸ਼ਨ ਕਰਕੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਮਿਤੀ 02-04-2015 ਨੂੰ ਲੁਧਿਆਣਾ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ ਅੱਜ ਪੂਰੇ ਪੰਜਾਬ ਵਿਚ 12 ਤੋਂ ਲੈ ਕੇ 2:00 ਵਜੇ ਤੱਕ ਸਮੂਹ ਰੈਗੂਲਰ ਜੱਥੇਬੰਦੀਆਂ ਨੇ ਸਿਹਤ ਸੇਵਾਵਾਂ ਨੂੰ ਪੂਰਨ ਰੂਪ ਵਿਚ ਠੱਪ ਕੀਤਾ। ਇੱਥੇ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਐਨ.ਐਚ.ਐਮ. ਦੀਆਂ ਮੰਗਾਂ ਨੂੰ ਵੱਖ-ਵੱਖ ਪੱਧਰ ਤੇ ਗੱਲਬਾਤ ਰਾਂਹੀ ਮੰਨ ਕੇ ਲਾਗੂ ਨਹੀ ਕੀਤਾ ਗਿਆ, ਜ਼ੋ ਕਿ ਸਰਕਾਰ ਦੀ ਸਿੱਧੇ ਰੂਪ ਵਿਚ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਹੈ।ਇਸ ਮੌਕੇ ਰੈਲੀ ਨੂੰ ਦੀਪਕ ਨੰਦਨ, ਹਰੀਸ਼ ਕਟਾਰੀਆ, ਬਗੀਚ ਸਿੰਘ,ਰਵੀ ਚੋਪੜਾ, ਸੁਖਦੇਵ ਰਾਜ, ਸੰਦੀਪ ਸਿੰਘ, ਭਰਾਤਰੀ ਜੱਥੇਬੰਦੀਆਂ ਵੱਲੋਂ ਰਵਿੰਦਰ ਲੂਥਰਾ ਸੂਬਾ ਕੰਨਵੀਨਰ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ, ਐਲਵਿਨ ਭੱਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਦੇ ਜਨਰਲ ਸਕੱਤਰ ਪੰਜਾਬ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ,ਫਿਰੋ ਦੇ ਜਿਲ•ਾ ਕਨਵੀਨਰ ਰਮਨ ਅੱਤਰੀ, ਹਰਪ੍ਰੀਤ ਸਿੰਘ ਥਿੰਦ, ਕੁਲਵੰਤ ਸਿੰਘ, ਰਾਜ ਕੁਮਾਰ, ਕ੍ਰਿਸ਼ਨਸਿੰਘ, ਮਨਦੀਪ ਸਿੰਘ, ਪਵਨਪ੍ਰੀਤ ਕੌਰ, ਸੰਗੀਤਾ, ਬਲਜੀਤ ਕੌਰ, ਐਲਫੀਨ ਮਸੀਹ, ਨਰਿੰਦਰ ਕੁਮਾਰ, ਮਨਿੰਦਰ ਸਿੰਘ,ਕੰਵਲਜੀਤ ਕੌਰ, ਪਰਮਜੀਤ ਕੌਰ, ਦੇਸ ਰਾਜ ਘਾਰੂ,ਵਾਇਸ ਪ੍ਰਧਾਨ ਸ੍ਰੀ ਪ੍ਰੀਤਮ ਸਿੰਘ ਜੀਰਾ, ਸੇ ਕਸ਼ਮੀਰ ਸਿੰਘ ਪ੍ਰਦੇਸੀ ਨੇ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬਿਨ•ਾ ਦੇਰੀ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ, ਮੰਤਰੀਆਂ ਦਾ ਘਿਰਾਓ, ਮੰਤਰੀਆਂ ਦੇ ਪੁੱਤਲੇ ਫੂਕਣ ਜਿਹੇ ਤਿੱਖੇ ਐਕਸ਼ਨ ਕੀਤੇ ਜਾਣਗ