ਭਾਰਤ ਸਰਕਾਰ ਵਲੋਂ ਪਿਛਲੇ ਵਿੱਤੀ ਸਾਲ ਛੋਟੀਆਂ ਬੱਚੀਆਂ ਦੀ ਭਲਾਈ ਲਈ ਸੁਕੰਨਿਆ ਸਮਰਿਧੀ ਖਾਤਾ ਨਾਮ ਦੀ ਯੋਜਨਾ ਸ਼ੁਰੂ: ਪਦਮ ਸਿੰਘ
ਫਿਰੋਜ਼ਪੁਰ 12 ਮਈ (ਏ.ਸੀ.ਚਾਵਲਾ) ਭਾਰਤ ਸਰਕਾਰ ਵਿੱਤ ਮੰਤਰਾਲੇ ਵਲੋਂ ਪੋਸਟ ਆਫਿਸ ਅਤੇ ਬੈਂਕਾਂ ਰਾਹੀਂ ਚਲਾਈਆਂ ਜਾ ਰਹੀਆਂ ਛੋਟੀਆਂ ਬੱਚਤ ਸਕੀਮਾਂ ਰਾਸ਼ਟਰੀ ਹਿੱਤ ਵਾਸਤੇ ਬਹੁਤ ਹੀ ਮਹੱਤਵ ਪੂਰਨ ਹਨ। ਇਨ•ਾਂ ਸਕੀਮਾਂ ਵਲੋਂ ਇਕੱਤਰ ਪੂੰਜੀ ਨੂੰ ਰਾਸ਼ਟਰ ਦੇ ਵਿਕਾਸ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ•ਾ ਬੱਚਤ ਅਫਸਰ ਬਲਦੇਵ ਸਿੰਘ ਭੁੱਲਰ ਨੇ ਰੀਜ਼ਨਲ ਡਾਇਰੈਕਟਰ ਨੈਸ਼ਨਲ ਸੇਵਿੰਗਜ਼ ਵਲੋਂ ਸੱਦੀ ਗਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਜ਼ਿਲ•ੇ ਭਰ ਤੋਂ ਵੱਡੀ ਗਿਣਤੀ ਵਿਚ ਅਧਿਕਾਰਤ ਏਜੰਟਾਂ ਆਦਿ ਹਾਜ਼ਰ ਹੋਏ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਰੀਜ਼ਨਲ ਡਾਇਰੈਕਟਰ ਪਦਮ ਸਿੰਘ ਦੇ ਨਾਲ ਮਿਸਜ਼ ਰਾਗਨੀ ਡਿਪਟੀ ਰੀਜ਼ਨਲ ਡਾਇਰੈਕਟਰ, ਆਸਿਸਟੈਂਟ ਡਾਇਰੈਕਟਰ, ਸੀਨੀ. ਸੁਪਰਡੰਟ ਪੋਸਟ ਆਫਿਸਜ਼ ਕੁਲਵੰਤ ਸਿੰਘ ਖਰਬੰਦਾ, ਪੋਸਟ ਮਾ. ਪਵਨ ਕੁਮਾਰ ਬਾਂਸਲ ਸ਼ਾਮਲ ਹੋਏ। ਇਸ ਮੌਕੇ ਬਲਦੇਵ ਸਿੰਘ ਭੁੱਲਰ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਿੱਤ ਮੰਤਰਾਲੇ ਵਲੋਂ ਪੋਸਟ ਆਫਿਸ ਅਤੇ ਬੈਂਕਾਂ ਰਾਹੀਂ ਚਲਾਈਆਂ ਜਾ ਰਹੀਆਂ ਛੋਟੀਆਂ ਬੱਚਤ ਸਕੀਮਾਂ ਰਾਸ਼ਟਰੀ ਹਿੱਤ ਵਾਸਤੇ ਬਹੁਤ ਹੀ ਮਹੱਤਵ ਪੂਰਨ ਹਨ। ਉਨ•ਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ, ਸੜਕਾਂ ਸਿਹਤ ਅਤੇ ਸਿੱਖਿਆ ਵਾਸਤੇ ਮਹੱਤਵਪੂਰਨ ਅਦਾਰਿਆਂ ਦੀ ਬਜਟ ਦੀ ਪੂਰਤੀ ਕੀਤੀ ਜਾਂਦੀ ਹੈ। ਸਕੀਮਾਂ ਦਾ ਫਾਇਦਾ ਸਮਾਜ ਦਾ ਹਰੇਕ ਵਿਅਕਤੀ ਲੈ ਸਕਦਾ ਹੈ, ਕਿਉਂਕਿ ਇਹ ਸਕੀਮਾਂ ਜਨ ਕਲਿਆਣ ਵਾਸਤੇ ਹੀ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਹਨ। ਸਮਾਜ ਦਾ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕ ਇਨ•ਾਂ ਸਕੀਮ ਰਾਹੀਂ ਆਪਣਾ ਆਰਥਿਕ ਪੱਧਰ ਉਚਾ ਚੁੱਕ ਸਕਦੇ ਹਨ, ਛੋਟੇ ਕਾਰੋਬਾਰੀਆਂ, ਕਿਸਾਨਾਂ ਅਤੇ ਟੈਕਸ ਅਦਾ ਕਰਨ ਵਾਲੇ ਲੋਕਾਂ ਲਈ ਅਲੱਗ ਅਲੱਗ ਸਕੀਮਾਂ ਪ੍ਰਚਲਤ ਹਨ। ਭਾਰਤ ਸਰਕਾਰ ਵਲੋਂ ਪਿਛਲੇ ਵਿੱਤੀ ਸਾਲ ਛੋਟੀਆਂ ਬੱਚੀਆਂ ਦੀ ਭਲਾਈ ਲਈ ਸੁਕੰਨਿਆ ਸਮਰਿਧੀ ਖਾਤਾ ਨਾਮ ਦਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਦਸ ਸਾਲ ਤੱਕ ਦੀਆਂ ਲੜਕੀਆਂ ਦਾ ਇਕ ਹਜ਼ਾਰ ਰੁਪਏ ਨਾਲ ਖਾਤਾ ਖੁਲਵਾਇਆ ਜਾ ਸਕਦਾ ਹੈ ਅਤੇ ਹਰ ਵਿੱਤੀ ਸਾਲ ਵਿਚ 1 ਲੱਖ 50 ਹਜ਼ਾਰ ਰੁਪਏ ਤੱਕ ਰਕਮ ਇਸ ਖਾਤੇ ਵਿਚ ਜਮਾਂ ਕਰਵਾਈ ਜਾ ਸਕਦੀ ਹੈ। ਵਿੱਤੀ ਮਾਰਕੀਟ ਵਿਚ ਪ੍ਰਚਲੱਤ ਸਕੀਮਾਂ ਵਿਚੋਂ ਇਸ ਸਕੀਮ ਤੇ ਵੱਧ ਤੋਂ ਵੱਧ ਵਿਆਜ਼ ਭਾਰਤ ਸਰਕਾਰ ਵਲੋਂ ਦਿੱਤਾ ਜਾਂਦਾ ਹੈ ਤੇ ਟੈਕਸ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਭੁੱਲਰ ਨੇ ਕਿਹਾ ਕਿ ਬਾਕੀ ਰਾਸ਼ਟਰੀ ਬਚਤ ਸਕੀਮਾਂ ਵਿਚੋਂ ਨੈਸ਼ਨਲ ਸੇਵਿੰਗ ਸਰਟੀਫਿਕੇਟ 5 ਸਾਲਾਂ ਅਤੇ 10 ਸਾਲਾਂ ਤੋਂ ਇਲਾਵਾ ਕਿਸਾਨ ਵਿਕਾਸ ਪੱਤਰ, ਮਹੀਨਾ ਇਨਕਮ ਸਕੀਮ, ਆਰ ਡੀ, ਪੀ ਪੀ ਐਫ ਅਤੇ ਸਮਾਂ ਬੱਧ ਯੋਜਨਾਵਾਂ ਇਕ ਸਾਲ, ਦੋ ਸਾਲ , ਤਿੰਨ ਸਾਲ ਅਤੇ 5 ਸਾਲ ਹੈ। ਬਲਦੇਵ ਸਿੰਘ ਭੁੱਲਰ ਨੇ ਆਖਿਆ ਕਿ ਵਿੱਤੀ ਸਾਲ 2014-15 ਵਿਚ ਫਿਰੋਜ਼ਪੁਰ ਜ਼ਿਲ•ੇ ਵਿਚ ਕੁੱਲ 446 ਕਰੋੜ ਇਕੱਤਰ ਕੀਤੇ ਗਏ ਸਨ ਅਤੇ 300 ਤੋਂ ਵੱਧ ਆਦਮੀ ਅਤੇ ਔਰਤਾਂ ਇਸ ਸਕੀਮ ਤਹਿਤ ਆਪਣਾ ਨਿਰਵਾਹ ਕਰ ਰਹੇ ਹਨ। ਇਸ ਮੌਕੇ ਸਮਾਜ ਸੇਵਿੰੰੰਗ ਏਜੰਟਾਂ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਨੇ ਭਾਰਤ ਸਰਕਾਰ ਤੋਂ ਛੋਟੀਆਂ ਬੱਚਤ ਸਕੀਮਾਂ ਤੇ ਪਹਿਲਾਂ ਵਾਲੇ ਕਮਿਸ਼ਨਰ ਰੇਟ ਤੇ ਹੀ ਮਿਹਨਤਾਨਾ ਅਦਾ ਕਰਨ ਦੀ ਮੰਗ ਕੀਤੀ ਅਤੇ ਰੀਜ਼ਨਲ ਡਾਇਰੈਕਟਰ ਅਤੇ ਡਿਪਟੀ ਰੀਜ਼ਨਲ ਡਾਇਰੈਕਟਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਰੀਜ਼ਨਲ ਡਾਇਰੈਕਟਰ ਨੈਸ਼ਨਲ ਸੇਵਿੰਗਜ਼ ਪੰਜਾਬ ਅਤੇ ਬਲਦੇਵ ਸਿੰਘ ਭੁੱਲਰ ਸੀਨੀ. ਜ਼ਿਲ•ਾ ਬੱਚਤ ਅਫਸਰ ਫਿਰੋਜ਼ਪੁਰ ਨੇ ਸਾਰੇ ਏਜੰਟਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ•ਾਂ ਦੀ ਮੰਗ ਭਾਰਤ ਸਰਕਾਰ ਕੋਲ ਜੋਰਦਾਰ ਢੰਗ ਨਾਲ ਪੇਸ਼ ਕੀਤੀ ਜਾਵੇਗੀ।