ਤਨਖਾਹੋਂ ਵਾਝੇਂ ਸਰਵ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਕਾਲੇ ਬਿੱਲੇ ਲਾ ਕੇ ਕੰਮ ਕੀਤਾ
ਫਿਰੋਜ਼ਪੁਰ 16 ਜੂਨ (ਏ.ਸੀ.ਚਾਵਲਾ) ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਕਾਲੇ ਦਿਨ ਬਤਾਉਣ ਨੂੰ ਮਜਬੂਰ ਹਨ। ਸੂਬਾ ਸਰਕਾਰ ਦੀ ਬੇਰੁਖੀ ਇੰਨੀ ਵੱਧ ਚੁੱਕੀ ਹੈ ਕਿ ਪਹਿਲਾ ਤੋਂ ਹੀ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਮਾਰਚ ਮਹੀਨੇ ਤੋਂ ਤਨਖਾਹ ਨਸੀਬ ਨਹੀ ਹੋਈ ਹੈ ਜਿਸ ਕਰਕੇ ਹੁਣ ਇੰਨੀ ਅੱਤ ਦੀ ਮਹਿੰਗਾਈ ਵਿਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਕਰਮਚਾਰੀਆ ਨੂੰ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਲਈ ਕਰਜ਼ਾ ਲੈਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।ਇਸ ਤੋਂ ਇਲਾਵਾ ਨਵੇਂ ਸ਼ੁਰੂ ਹੋਏ ਵਿੱਦਿਅਕ ਵਰੇ ਦੋਰਾਨ ਬੱਚਿਆ ਦਾ ਸਕੂਲਾਂ ਵਿਚ ਦਾਖਲਾ ਨਾ ਕਰਾ ਸਕਣ ਅਤੇ ਦਾਖਲਾ ਕਰਾਉਣ ਉਪਰੰਤ ਸਕੂਲ ਦੀਆ ਫੀਸਾਂ ਭਰਨ ਦੀ ਚਿੰਤਾ ਵੀ ਕਰਮਚਾਰੀਆ ਨੂੰ ਬਹੁਤ ਸਤਾ ਰਹੀ ਹੈ। ਇਸ ਸਬੰਧੀ ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਕਰਮਚਾਰੀਆ ਦੀ ਕੋਈ ਫਿਕਰ ਨਹੀ ਹੈ ਤੇ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੇ ਪ੍ਰੌਜੈਕਟ ਦੇ ਕਰਮਚਾਰੀ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਵਿਭਾਗ ਦੇ ਲੰਬੇ ਸਮੇਂ ਤੋਂ ਮਿਲ ਰਹੇ ਲਾਰਿਆ ਵਿਚ ਵੀ ਹੁਣ ਚਾਨਣ ਦੀ ਕੋਈ ਕਿਰਨ ਨਹੀ ਨਜ਼ਰ ਆ ਰਹੀ ਹੈ।ਉਨ•ਾਂ ਕਿਹਾ ਕਿ ਕਰਮਚਾਰੀ ਪਿਛਲੇ 10 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਹਨ ਪ੍ਰੰਤੂ ਸੂਬੇ ਦੀ ਮੋਜੂਦਾ ਸਰਕਾਰ ਨੇ ਕਰਮਚਾਰੀਆ ਨੂੰ ਰੈਗੁਲਰ ਕਰਨ ਲਈ ਲਾਰਿਆ ਤੋਂ ਸਿਵਾਏ ਕੁੱਝ ਨਹੀ ਦਿੱਤਾ।ਉਨ•ਾਂ ਕਿਹਾ ਕਿ ਇੰਨਾ ਭੱਖਦੇ ਮਸਲਿਆਂ ਨੂੰ ਲੈ ਕੇ ਕਰਮਚਾਰੀਆ ਵੱਲੋਂ ਪਿਛਲੇ ਦਿਨੀ ਸੂਬੇ ਦੇ ਸਮੂਹ ਜ਼ਿਲਿ•ਆ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਅਤੇ ਮਿਤੀ 10 ਜੂਨ ਨੂੰ ਜ਼ਿਲ•ਾਂ ਮੋਹਾਲੀ ਦੇ ਕਰਮਚਾਰੀਆ ਵੱਲੋਂ ਡੀ.ਜੀ.ਐਸ.ਈ ਦਫਤਰ ਦੇ ਬਾਹਰ ਕੀਤੇ ਰੋਸ ਪ੍ਰਦਰਸ਼ਨ ਦੋਰਾਨ ਮੋਕੇ ਤੇ ਪੁੱਜੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਸੁਭਾਸ਼ ਮਹਾਜਨ ਤੇ ਸ਼੍ਰੀਮਤੀ ਡਾ. ਗਿੱਨੀ ਦੁੱਗਲ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮੋਜੂਦਗੀ ਵਿਚ 1-2 ਦਿਨ ਵਿਚ ਤਨਖਾਹ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਅੱਜ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀਆ ਦੀਆ ਤਨਖਾਹਾਂ ਜਾਰੀ ਨਹੀ ਕੀਤੀਆ ਗਈਆ। ਜਿਸ ਕਰਕੇ ਕਰਮਚਾਰੀਆ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਰੋਸ ਨੂੰ ਪ੍ਰਗਟਾਉਦੇਂ ਹੋਏ ਅੱਜ ਸਮੂਹ ਜ਼ਿਲ•ਾਂ ਦਫਤਰਾਂ ਤੇ ਬਲ਼ਾਕ ਦਫਤਰਾਂ ਦੇ ਕਰਮਚਾਰੀਆ ਨੇ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ।ਉਨ•ਾਂ ਕਿਹਾ ਕਿ ਕਰਮਚਾਰੀ ਜਦ ਤੱਕ ਤਨਖਾਹ ਜਾਰੀ ਨਹੀ ਹੁੰਦੀ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ।ਇਸ ਮੋਕੇ ਸੁਖਦੇਵ ਸਿੰੰਘ,ਪਵਨ ਕੁਮਾਰ,ਦਵਿੰਦਰ ਤਲਵਾੜ,ਸੁਨੀਲ ਕੁਮਾਰ,ਜਗਮੋਹਨ ਸ਼ਰਮਾ,ਪ੍ਰਵੀਨ ਕੁਮਾਰ,ਸੰਦੀਪ ਕੁਮਾਰ,ਮੈਡਮ ਵੀਨਾ,ਕੀਰਤੀ ਤੇ ਮੀਨਾਕਸ਼ੀ ਮੋਜੂਦ ਸਨ।