ਫ਼ਿਰੋਜ਼ਪੁਰ ਵਿਚ ਬਣਨ ਵਾਲੇ 4 ਪਾਰਕਾਂ ਲਈ 1 ਕਰੋੜ 60 ਲੱਖ ਰੁਪਏ ਦੀ ਰਾਸ਼ੀ ਹੋਈ ਪਾਸ – ਵਿਧਾਇਕ ਪਿੰਕੀ
ਫ਼ਿਰੋਜ਼ਪੁਰ ਵਿਚ ਬਣਨ ਵਾਲੇ 4 ਪਾਰਕਾਂ ਲਈ 1 ਕਰੋੜ 60 ਲੱਖ ਰੁਪਏ ਦੀ ਰਾਸ਼ੀ ਹੋਈ ਪਾਸ – ਵਿਧਾਇਕ ਪਿੰਕੀ
ਹਾਊਸਿੰਗ ਬੋਰਡ ਕਾਲੋਨੀ ਵਿਖੇ ਕਮਲ ਸ਼ਰਮਾ ਦੇ ਨਾਮ ਤੇ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਪਾਰਕ
ਹਲਕੇ ਦੇ ਵਿਕਾਸ ਅਤੇ ਭਲਾਈ ਦੇ ਕੰਮ ਲਈ ਪਾਰਟੀਵਾਦ ਤੋਂ ਉਪਰ ਉਠ ਕੇ ਕੰਮ ਕੀਤਾ ਜਾਵੇ- ਪਿੰਕੀ
ਫ਼ਿਰੋਜ਼ਪੁਰ 15 ਨਵੰਬਰ ( ) ਫ਼ਿਰੋਜ਼ਪੁਰ ਵਾਸੀਆਂ ਦੀ ਤੰਦਰੁਸਤ ਜ਼ਿੰਦਗੀ ਲਈ ਫ਼ਿਰੋਜ਼ਪੁਰ ਵਿਖੇ 4 ਪਾਰਕ ਬਣਾਏ ਜਾਣਗੇ, ਜਿਸ ਲਈ 1 ਕਰੋੜ 60 ਲੱਖ ਰੁਪਏ ਦੀ ਰਾਸ਼ੀ ਪਾਸ ਕਰਵਾ ਲਈ ਗਈ ਹੈ। ਇਹ ਜਾਣਕਾਰੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ।
ਵਿਧਾਇਕ ਪਿੰਕੀ ਨੇ ਕਿਹਾ ਅੱਜ ਦੇ ਸਮੇਂ ਵਿਚ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਕਾਰਨ ਬਿਮਾਰੀਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਮਨੁੱਖੀ ਜ਼ਿੰਦਗੀ ਲਈ ਸਮੇਂ ਦੀ ਲੋੜ ਹੈ। ਇਸ ਲਈ ਫ਼ਿਰੋਜ਼ਪੁਰ ਵਿਚ 4 ਨਵੇਂ ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀਵਾਦ ਤੋਂ ਉੱਪਰ ਉੱਠ ਕੇ ਇੱਕ ਹੋਰ ਪਾਰਕ ਹਾਊਸਿੰਗ ਕਾਲੋਨੀ ਵਿਖੇ ਜੋ ਕਿ ਕਮਲ ਸ਼ਰਮਾ ਦੇ ਨਾਮ ਤੇ ਬਣਵਾਇਆ ਜਾਵੇਗਾ ਤੇ ਇਸ ਪਾਰਕ ਤੇ 60 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਸ ਪਾਰਕ ਵਿਚ ਕਮਲ ਸ਼ਰਮਾ ਦਾ ਬੁੱਤ ਵੀ ਲਗਵਾਇਆ ਜਾਵੇਗਾ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਇਨ੍ਹਾਂ ਪਾਰਕਾਂ ਵਿਚ ਸਪਰਿੰਕਲਰਜ, ਬੱਚਿਆਂ ਲਈ ਝੂਲੇ ਅਤੇ ਕਸਰਤ ਕਰਨ ਲਈ ਆਧੁਨਿਕ ਜਿੰਮ ਦੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਖ਼ਾਸ ਕਰ ਬਜ਼ੁਰਗ ਇਨ੍ਹਾਂ ਪਾਰਕਾਂ ਵਿਚ ਸੈਰ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਨ ਅਤੇ ਸਵੱਛ ਵਾਤਾਵਰਨ ਦਾ ਆਨੰਦ ਮਾਨ ਸਕਦੇ ਹਨ।
ਵਿਧਾਇਕ ਪਿੰਕੀ ਨੇ ਕਿਹਾ ਕਿ ਕਮਲ ਸ਼ਰਮਾ ਦੇ ਨਾਮ ਤੇ ਪਾਰਕ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਹਰ ਵਰਗ ਦਾ ਲੋਕ ਸਮਾਜਵਾਦ ਅਤੇ ਪਾਰਟੀਵਾਰਦ ਤੋਂ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਅਤੇ ਭਲਾਈ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਪਾਰਕ ਦੇ ਕੰਮ ਲਈ ਹੋਰ ਰਾਜਸੀ ਪਾਰਟੀਆਂ ਦੇ ਵੀ ਸੁਝਾਅ ਲਏ ਜਾਣਗੇ।