Ferozepur News

ਜ਼ਿਲ•ਾ ਮੈਜਿਸਟ੍ਰੇਟ ਵੱਲੋਂ ਸੰਥੈਟੀਕ ਯਾ ਪਲਾਸਟਿਕ ਦੀ ਬਣੀ ਡੋਰ ਪਤੰਗਾਂ ਲਈ ਵੇਚਣ ਵਰਤਣ, ਸਟੋਰ ਕਰਨ ਤੇ ਤੁਰੰਤ  ਰੋਕ  

dc FZR 13jpg ਫਿਰੋਜ਼ਪੁਰ 28 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ  ਅੱਜ-ਕੱਲ• ਗੁੱਡੀਆਂ/ਪਤੰਗ ਉਡਾਉਣ ਲਈ ਸੂਤੀ ਡੋਰ ਦੀ ਬਜਾਏ ਸੰਥੈਟੀਕ/ਪਲਾਸਟਿਕ ਦੀ ਡੋਰ ਵਰਤੀ ਜਾ ਰਹੀ ਹੈ ਜੋ ਮਜ਼ਬੂਤ ਨਾ ਗਲਨ ਯੋਗ ਅਤੇ ਨਾ ਟੁੱਟਣ ਕਾਰਨ ਪਤੰਗਬਾਜ਼ੀ ਸਮੇਂ ਹੱਥ ਅਤੇ ਉਂਗਲੀਆਂ ਕੱਟ ਦਿੰਦੀ ਹੈ ਅਤੇ ਕਈ ਵਾਰ ਸਾਈਕਲ ਅਤੇ ਸਕੂਟਰ ਚਾਲਕਾਂ ਦੀ ਗੱਲ ਅਤੇ ਕੰਨ ਕਟੇ ਜਾਣ, ਪੰਛੀਆਂ ਦੇ ਫਸ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਹਨ  ਅਤੇ ਡੋਰ ਨਾਲ ਕੱਟੇ ਜਾਣ ਕਾਰਨ ਪੰਛੀ ਰੁੱਖਾਂ ਤੇ ਟੰਗੇ ਰਹਿਣ ਕਾਰਨ ਵਾਤਾਵਰਣ ਪ੍ਰਦੁਸ਼ਤ ਹੁੰਦਾ ਹੈ। ਉਪਰੋਕਤ ਨੂੰ ਧਿਆਨ ਵਿਚ ਰੱਖਦਿਆਂ ਇੰਜੀ.ਡੀ.ਪੀ.ਐਸ.ਖਰਬੰਦਾ ਜ਼ਿਲ•ਾ ਮੈਜਿਸਟ੍ਰੇਟ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕਰਕੇ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਜਨਤਕ ਹਿੱਤ ਵਿਚ ਸੰਥੈਟੀਕ ਯਾ ਪਲਾਸਟਿਕ ਦੀ ਬਣੀ ਡੋਰ ਪਤੰਗਾਂ ਉਡਾਣ, ਪਤੰਗਾਂ ਲਈ ਵੇਚਣ ਵਰਤਣ, ਸਟੋਰ ਕਰਨ ਤੇ ਤੁਰੰਤ  ਰੋਕ ਲਗਾ ਦਿੱਤੀ ਹੈ।   ਇੰਜੀ.ਖਰਬੰਦਾ ਨੇ ਅਗੇ ਦੱਸਿਆ ਕਿ ਇਹ ਹੁਕਮ ਫੌਰੀ ਲੋੜ ਨੂੰ ਮੁੱਖ ਰਖਕੋ ਇਕ ਤਰਫਾ ਜਾਰੀ ਕੀਤੇ ਗਏ ਹਨ ਜੋ 31 ਜਨਵਰੀ  2016 ਤੱਕ ਜਾਰੀ ਰਹਿਣਗੇ।

Related Articles

Check Also
Close
Back to top button