ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਿੱਖਿਆ ਵਿਭਾਗ ਦੀ ਅੱਖਰਕਾਰੀ ਮੁਹਿੰਮ ਨੂੰ ਭਰਵਾਂ ਹੁੰਗਾਰਾ
ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਦੀ ਇਸ ਕਦਮ ਲਈ ਕੀਤੀ ਜਾ ਰਹੀ ਹੈ ਸ਼ਲਾਘਾ
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਿੱਖਿਆ ਵਿਭਾਗ ਦੀ ਅੱਖਰਕਾਰੀ ਮੁਹਿੰਮ ਨੂੰ ਭਰਵਾਂ ਹੁੰਗਾਰਾ
ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਦੀ ਇਸ ਕਦਮ ਲਈ ਕੀਤੀ ਜਾ ਰਹੀ ਹੈ ਸ਼ਲਾਘਾ
ਫ਼ਿਰੋਜ਼ਪੁਰ 5 ਦਸੰਬਰ, 2020 () ਸਿੱਖਿਆ ਵਿਭਾਗ ਪੰਜਾਬ ਦੀ ਅੱਖਰਕਾਰੀ ਮੁਹਿੰਮ ਨੂੰ ਸੂਬੇ ਭਰ ਚ ਭਾਰੀ ਹੁੰਗਾਰਾ ਮਿਲਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਅਤੇ ਡੀ ਪੀ ਆਈ ਐਲੀਮੈਂਟਰੀ ਲਲਿਤ ਕਿਸ਼ੋਰ ਘਈ ਤੇ ਪੜ੍ਹੋ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ ਦੇਵਿੰਦਰ ਸਿੰਘ ਬੋਹਾ ਦੀ ਦੇਖ ਰੇਖ ਹੇਠ ਸਮੂਹ ਜ਼ਿਲ੍ਹਿਆਂ ਵਿੱਚ ਹੋਈਆਂ ਸਫਲ ਟਰੇਨਿੰਗਾਂ ਨੇ ਰਾਜ ਭਰ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ,ਹਰ ਅਧਿਆਪਕ ਪੂਰੇ ਉਤਸ਼ਾਹ ਨਾਲ ਅਪਣੀ ਲਿਖਾਈ ਨੂੰ ਹੋਰ ਸੁੰਦਰ ਬਣਾਉਣ ਲਈ ਪੱਬਾ ਭਾਰ ਹੈ,ਉਨ੍ਹਾਂ ਵੱਲ੍ਹੋਂ ਖੂਬਸੂਰਤ ਪੋਸਟਰਾਂ, ਵੀਡੀਓਜ਼ ਜ਼ਰੀਏ ਅਪਣੇ ਉਤਸ਼ਾਹ,ਅਪਣੀ ਮਿਹਨਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ।
ਰਾਜ ਭਰ ਚ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ, ਬਲਾਕ ਸਿੱਖਿਆ ਅਫਸਰਾਂ, ਸੈਂਟਰ ਹੈੱਡ ਟੀਚਰਾਂ ਨੇ ਟਰੇਨਿੰਗਾਂ ਨੂੰ ਸਫਲ ਬਣਾਉਣ ਲਈ ਸਾਰਾ ਜ਼ੋਰ ਲਾ ਦਿੱਤਾ, ਹੈੱਡ ਟੀਚਰ ਅਤੇ ਮਿਹਨਤ ਅਧਿਆਪਕਾਂ ਨੇ ਵੀ ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਮੁਹਿੰਮ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ। ਰਿਸੋਰਸ ਪਰਸਨਾ ਨੇ ਵੀ ਅਪਣੀ ਸੁੰਦਰ ਲਿਖਾਈ ਦੇ ਗੁਣ ਮੰਤਰ ਨੂੰ ਸਿਖਾਉਣ ਲਈ ਪੂਰੀ ਰੀਝ ਲਾ ਦਿੱਤੀ।
27 ਨਵੰਬਰ ਤੋਂ 5 ਦਸੰਬਰ ਤੱਕ ਸੱਤ ਰੋਜ਼ਾ ਵਰਕਸ਼ਾਪ ਲਗਾਈ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੀ ਇਹ ਮੁਹਿੰਮ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਰਾਜੀਵ ਕੁਮਾਰ ਛਾਬੜਾ, ਡਿਪਟੀ ਡੀਈਓ ਸ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਫਲ ਹੋਈ। ਜਿਸ ਦੌਰਾਨ ਬਲਾਕ ਸਿੱਖਿਆ ਅਫਸਰਾਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਮਹਿੰਦਰ ਸਿੰਘ ਸ਼ੈਲੀ , ਸਹਾਇਕ ਕੋਆਰਡੀਨੇਟਰ ਸ਼੍ਰੀ ਸੁਭਾਸ਼ ਚੰਦਰ ਨੇ ਵੀ ਅਪਣੀ ਟੀਮ ਨਾਲ ਟਰੇਨਿੰਗਾਂ ਦੇ ਹਰ ਪੜ੍ਹਾਅ ਨੂੰ ਸਫਲ ਬਣਾਇਆ।
ਇਸ ਸੱਤ ਰੋਜ਼ਾ ਵਰਕਸ਼ਾਪ ਦੌਰਾਨ ਅਧਿਆਪਕਾਂ ਦੁਆਰਾ ਆਪਣੀ ਲਿਖਾਈ ਹੋਰ ਸੁੰਦਰ ਬਣਾਉਣ ਲਈ ਬਹੁਤ ਉਤਸ਼ਾਹ ਦਿਖਾਇਆ ਗਿਆ । ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਦੀ ਇਸ ਕਦਮ ਲਈ ਬਹੁਤ ਸ਼ਲਾਘਾ ਕੀਤੀ ਗਈ।ਉਨ੍ਹਾਂ ਦੁਆਰਾ ਇਹ ਮੰਗ ਕੀਤੀ ਗਈ ਕਿ ਅਧਿਆਪਕਾਂ ਦੀ ਸਖਸ਼ੀਅਤ ਸੰਵਾਰਨ ਲਈ ਸਮੇਂ ਸਮੇਂ ਤੇ ਅਜਿਹੀਆਂ ਵਰਕਸ਼ਾਪ ਹੋਰ ਲਗਾਈਆਂ ਜਾਣ।