ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਮੁੱਖੀ ਸਬੰਧੀ ਅਦਾਲਤੀ ਫ਼ੈਸਲੇ ਤੋਂ ਬਾਅਦ ਹੋਈ ਹਿੰਸਾ ਵਿਚ ਹੋਏ ਨੁਕਸਾਨ ਸਬੰਧੀ ਲੋਕਾਂ ਤੋਂ ਦਾਅਵੇ ਮੰਗੇ
ਫ਼ਿਰੋਜ਼ਪੁਰ 27 ਅਗਸਤ 2017 ( ) ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 19086 ਆਫ਼ 2017 ਦੇ ਸੰਬੰਧ ਵਿਚ ਦਿੱਤੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਸਬੰਧੀ ਆਏ ਅਦਾਲਤੀ ਫ਼ੈਸਲੇ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵਿਚ ਹੋਏ ਨੁਕਸਾਨ ਸਬੰਧੀ ਦਾਅਵੇ ਮੰਗੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐਸ. ਨੇ ਦਿੱਤੀ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਨਾਗਰਿਕ, ਸੰਸਥਾ, ਅਦਾਰਾ ਜਾਂ ਕੰਪਨੀ ਜਿਸ ਦਾ ਵੀ ਨੁਕਸਾਨ 25 ਅਗਸਤ ਜਾਂ ਉਸ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਦੌਰਾਨ ਹੋਇਆ ਹੈ, ਉਹ ਨਿਰਧਾਰਿਤ ਪ੍ਰੋਫਾਰਮੇ ਵਿਚ ਆਪਣੇ ਕਲੇਮ ਆਪੋ ਆਪਣੀ ਸਬ ਡਵੀਜ਼ਨ ਦੇ ਐਸ.ਡੀ.ਐਮ. ਦਫ਼ਤਰ ਵਿਖੇ 7 ਦਿਨਾਂ ਦੇ ਅੰਦਰ ਅੰਦਰ ਜਮਾ ਕਰਵਾ ਸਕਦੇ ਹਨ। ਨਿਰਧਾਰਿਤ ਪ੍ਰੋਫਾਰਮੇ ਐਸ.ਡੀ.ਐਮ. ਦਫ਼ਤਰਾਂ ਵਿਚ ਉਪਲੱਬਧ ਹਨ। ਇਸ ਲਈ ਕਿਸੇ ਵੀ ਹੋਰ ਜਾਣਕਾਰੀ ਲਈ ਸਹਾਇਕ ਕਮਿਸ਼ਨਰ ਜਨ: ਫਿਰੋਜ਼ਪੁਰ (ਜ਼ਿਲ੍ਹਾ ਨੋਡਲ ਅਫਸਰ) ਦੇ ਫੋਨ ਨੰਬਰ 01632-244054, ਐਸ.ਡੀ.ਐਮ. ਦਫ਼ਤਰ ਫ਼ਿਰੋਜ਼ਪੁਰ ਨਾਲ ਫ਼ੋਨ ਨੰਬਰ 01632-244295, ਐਸ.ਡੀ.ਐਮ.ਦਫ਼ਤਰ ਜ਼ੀਰਾ ਦੇ ਫੋਨ ਨੰਬਰ 01682-250117 ਅਤੇ ਐਸ.ਡੀ.ਐਮ.ਦਫ਼ਤਰ ਗੁਰੂਹਰਸਹਾਏ ਨਾਲ ਫ਼ੋਨ ਨੰਬਰ 01685-231010 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।