ਜ਼ਿਲਾ ਸਵੀਪ ਨੋਡਲ ਅਫਸਰ ਨੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਸਵੀਪ ਕੁਆਰਡੀਨੇਟਰਾਂ ਨਾਲ “ਗੂਗਲ ਮੀਟ ” ਰਾਂਹੀ ਆਨਲਾਈਲ ਮੀਟਿੰਗ ਕੀਤੀ
ਵਿਦਿਆਰਥੀਆਂ ਦੀ ਰਚਨਾਮਿਤਕਤਾ ਨੂੰ ਸਹੀ ਸੇਧ ਦੇਣ ਲਈ ਵੋਟ ਦੇ ਵਿਸ਼ਿਆਂ ਤੇ ਭਾਸ਼ਣ, ਪੋਸਟਰ ਤੇ ਸਲੋਗਨ ਲਿਖਣ ਦੀਆਂ ਪ੍ਰਤੀਯੋਗਤਾਵਾਂ ਆਨਲਾਈਨ ਹੋਣਗੀਆਂ
ਫਿਰੋਜ਼ਪੁਰ 7 ਜੁਲਾਈ 2020 ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਫਿਰੋਜਪੁਰ ਸ੍ਰੀ ਗੁਰਪਾਲ ਸਿੰਘ ਚਾਹਲ ਦੀ ਰਹਿਨੁਮਾਈ ਹੇਠ ਜਿਲੇ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਕੋਵਿਡ-19 ਕਾਰਨ ਜਾਰੀ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਆਨਲਾਈਲ ਕਰਵਾਈਆਂ ਜਾ ਰਹੀਆਂ ਹਨ। ਇਸੇ ਕੜੀ ਅਧੀਨ ਜ਼ਿਲਾ ਸਵੀਪ ਨੋਡਲ ਅਫਸਰ ਡਾ.ਸਤਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਸਵੀਪ ਕੁਆਰਡੀਨੇਟਰਾਂ ਨਾਲ “ਗੂਗਲ ਮੀਟ ” ਰਾਂਹੀ ਆਨਲਾਈਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਦੇ ਵੋਟਰ ਜਾਗਰੂਕਤਾ ਸਬੰਧੀ, ਭਾਸ਼ਣ ਮੁਕਾਬਲੇ, ਪੋਸਟਰ ਮੇਕਿੰਗ, ਸਲੋਗਨ ਦੇ ਆਨਲਾਈਨ ਮੁਕਾਬਲਿਆਂ ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਇੰਦਰਜੀਤ, ਪ੍ਰੋਗਰਾਮਰ ਸ੍ਰੀ ਤਰਲੋਚਨ ਸਿੰਘ, ਚੋਣ ਕਾਨੂੰਗੋ ਚਮਕੌਰ ਸਿੰਘ, ਪਿੱਪਲ ਸਿੰਘ, ਸਵੀਪ ਕੁਆਰਡੀਨੇਟਰ ਸ੍ਰੀ ਕਮਲ ਸ਼ਰਮਾਂ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਮਹਾਂਵੀਰ ਬਾਂਸਲ, ਅਤੇ ਸ੍ਰੀ ਪਰਮਿੰਦਰ ਸਿੰਘ ਲਾਲਚੀਆ ਸ਼ਾਮਲ ਸਨ।
ਵਧੇਰੇ ਜਾਣਕਾਰੀ ਦਿੰਦਿਆ ਡਾ.ਸਤਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਲਾਕਡਾਊਨ ਦੇ ਚਲਦਿਆਂ ਸਕੂਲ ਬੰਦ ਹਨ, ਪ੍ਰੰਤੂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ, ਇਸ ਸਮੇਂ ਦੌਰਾਨ ਵਿਦਿਆਰਥੀਆਂ ਦੀ ਰਚਨਾਮਿਤਕਤਾ ਨੂੰ ਸਹੀ ਸੇਧ ਦੇਣ ਲਈ “ਵੋਟਰ ਜਾਗਰੂਕਤਾ/ ਵੋਟ ਬਣਵਾਉਣੀ ਅਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਕਿਉਂ ਜਰੂਰੀ” ਵਿਸ਼ਿਆਂ ਤੇ ਭਾਸ਼ਣ, ਪੋਸਟਰ ਤਿਆਰ ਕਰਨੇ ਅਤੇ ਸਲੋਗਨ ਲਿਖਣੇ ਦੀਆਂ ਪ੍ਰਤੀਯੋਗਤਾਵਾਂ ਆਨਲਾਈਨ ਕਰਵਾਈਆਂ ਜਾਣਗੀਆਂ। ਵਿਦਿਆਰਥੀ ਆਪਣੀਆਂ ਰਚਨਾਵਾਂ ਜਿਲੇ ਦੇ ਸਵੀਪ ਫੇਸਬੁੱਕ ਪੇਜ, ਯੂ-ਟਿਊਬ ਚੈਨਲ ਤੇ ਦਿਖਾਉਣਗੇ। ਇਨਾਂ ਪ੍ਰਤੀਯੋਗਤਾਵਾਂ ਵਿੱਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਵੋਟਰ ਦਿਵਸ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਜਿਲਾ ਸਵੀਪ ਨੋਡਲ ਅਫਸਰ ਵੱਲੋਂ ਦੱਸਿਆ ਗਿਆ ਕਿ ਜਿਲੇ ਵਿਚਲੇ ਕਾਲਜਾਂ ਵਿੱਚ ਵੀ ਇੱਦਕ ਅਧਿਆਪਕ ਨੂੰ ਸਵੀਪ ਨੋਡਲ ਅਫਸਰ ਨਿਯੁਕਤ ਕਰਕੇ ਕਾਲਜ ਵਿਦਿਆਰਥੀਆਂ ਵਿੱਚ ਵੀ ਆਨਲਾਈਨ ਸਵੀਪ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਅੰਗ ਹੋਣ ਦੇ ਨਾਤੇ ਭਾਰਤ ਚੋਣ ਕਮਿਸ਼ਨ ਕੋਵਿਡ-19 ਦੇ ਸਮੇਂ ਦੌਰਾਨ ਵੀ ਲੋਕਤੰਤਰ ਦੇ ਵਿਕਾਸ/ਵੋਟ ਪ੍ਰਕ੍ਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਿਤਾ ਲਈ ਨਿਰੰਤਰ ਉਦੱਮਸ਼ੀਲ ਹੈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਇੰਦਰਜੀਤ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਰਾਹੀ ਜਨਸਧਾਰਣ ਵਿੱਚ ਇੰਨੀ ਜਾਗਰੂਕਤਾ ਫੈਲਾਈ ਜਾਵੇਗੀ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਨਾਗਰਿਕ ਜੋ ਵੋਟਰ ਬਨਣ ਦੀ ਯੋਗਤਾ ਰੱਖਦਾ ਹੋਵੇਗਾ, ਵੋਟ ਬਣਵਾਉਣ ਤੋਂ ਵਾਂਝਾ ਨਹੀਂ ਰਹੇਗਾ। ਲੋਕਾਂ ਨੂੰ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਸਬੰਧੀ ਸੁਚੇਤ ਕੀਤਾ ਜਾਵੇਗਾ। ਸਾਰੇ ਦਿਵਿਆਂਗ ਵਿਅਕਤੀਆਂ ਦੀ ਵੋਟ ਰਜਿਸਟਰੇਸ਼ਨ ਅਤੇ ਟਰਾਂਸਜੈਂਡਰ ਦੀ ਵੋਟ ਰਜਿਸਟਰੇਸ਼ਨ 100%ਕਰਨਾ, ਸਵੀਪ ਗਤੀਵਿਧੀਆਂ ਦਾ ਟੀਚਾ ਹੈ, ਇਸ ਨੂੰ ਪ੍ਰਾਪਤ ਕਰਨ ਲਈ ਜੀ-ਜਾਨ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।