Ferozepur News
ਹੂਸੈਨੀਵਾਲਾ ਰੋਡ ਤੇ ਨਜ਼ਦੀਕ ਪੈਦੇ ਪਿਡਾਂ ਦੇ ਅਸਲਾ ਧਾਰਕਾਂ ਨੂੰ ਅਸਲਾ ਤੁਰੰਤ ਜਮ•ਾਂ ਕਰਵਾਉਣ ਦੇ ਹੁਕਮ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) ਵਧੀਕ ਜਿਲ•ਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਅਮਿਤ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਆਉਣ ਆਮ ਪਬਲਿਕ ਦੀ ਸੁਰੱਖਿਆ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਫਿਰੋਜ਼ਪੁਰ ਛਾਉਣੀ ਤੋ ਹੂਸੈਨੀਵਾਲਾ ਤੱਕ ਜਾਂਦੀ ਸੜਕ ਤੇ ਪੈਂਦੇ ਪਿੰਡਾਂ ਦੇ ਅਸਲਾ ਧਾਰਕਾਂ ਨੂੰ ਉਨ•ਾਂ ਦੇ ਅਸਲੇ ਮਿਤੀ 21 ਮਾਰਚ 2015 ਨੂੰ ਬਾਅਦ ਦੁਪਹਿਰ 1:00 ਵਜੇ ਤੱਕ ਨਜ਼ਦੀਕੀ ਥਾਣੇ ਜਾਂ ਅਧਿਕਾਰਤ ਅਸਲਾ ਡੀਲਰ ਪਾਸ ਜਮ•ਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 24 ਮਾਰਚ 2015 ਤੱਕ ਲਾਗੂ ਰਹਿਣਗੇ।