Ferozepur News

 ਹੁਸੈਨੀਵਾਲਾ ਹੈੱਡ ਅਤੇ ਈਸਟਰਨ ਕੈਨਾਲ ਦੀ ਰੈਨੋਵੇਸ਼ਨ ਅਤੇ ਰੀਮਾਡਿਲੰਗ ਤੇ 10 ਕਰੋੜ ਤੋਂ ਵਧੇਰੇ ਖਰਚ ਕੀਤੇ ਜਾਣਗੇ :ਕੇ.ਐਸ.ਪੰਨੂ

ਫਿਰੋਜ਼ਪੁਰ 11 ਫਰਵਰੀ  2017 ( ) ਈਸਟਰਨ ਕੈਨਾਲ ਅਤੇ ਰੱਦ ਮੇਨ ਬ੍ਰਾਂਚ ਦੇ ਚੱਲ ਰਹੇ ਕੰਮ  ਅਤੇ ਹੁਸੈਨੀਵਾਲਾ ਹੈਡ ਦਾ ਨਿਰੀਖਣ  ਸ੍ਰੀ ਕੇ.ਐਸ.ਪੰਨੂ ਸਕੱਤਰ ਸਿੰਚਾਈ ਵਿਭਾਗ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਅਸ਼ਵਨੀ ਕੁਮਾਰ ਨਿਗਰਾਨ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਸ.ਦਲਜੀਤ ਸਿੰਘ ਧਾਲੀਵਾਲ ਅਤੇ ਮੁੱਖ ਦਫ਼ਤਰ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।

ਸ੍ਰੀ ਕੇ.ਐਸ.ਪੰਨੂ  ਨੇ ਦੱਸਿਆ ਕਿ ਹੁਸੈਨੀਵਾਲਾ ਹੈਡ ਦੇ ਗੇਟਾਂ ਦੀ ਲੀਕੇਜ ਨੂੰ ਰੋਕਣ ਲਈ ਰੈਨੋਵੇਸ਼ਨ ਅਤੇ ਰੀਮਾਡਿਲੰਗ ਦਾ ਕੰਮ 3.83 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਈਸਟਰਨ ਕੈਨਾਲ ਅਤੇ ਰੱਦ ਮੇਨ ਬ੍ਰਾਂਚ ਦਾ ਕੰਮ 6.36 ਕਰੋੜ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਇਸ ਵਿੱਤੀ ਸਾਲ ਦੇ ਅੰਤ ਮਾਰਚ ਤੱਕ ਪੂਰਾ ਹੋ ਜਾਵੇਗਾ ਅਤੇ ਈਸਟਰਨ ਕੈਨਾਲ ਦੀ ਰੀਹੈਬਲਿਟੇਸ਼ਨ ਹੋਣ ਉਪਰੰਤ ਇੱਕ ਹਜ਼ਾਰ ਕਿਊਸਿਕ ਵਾਧੂ ਪਾਣੀ ਮੇਨ ਬ੍ਰਾਂਚ ਐਟ ਬਾਲੇਵਾਲਾ ਹੈਡ ਤੋਂ ਛੱਡਿਆ ਜਾ ਸਕੇਗਾ।  ਉਨ੍ਹਾਂ ਕਿਹਾ ਕਿ ਪਿੱਛਲੇ ਸਮੇਂ ਤੋਂ ਮੇਨ ਬ੍ਰਾਂਚ ਆਪਣੀ ਸਮਰੱਥਾ ਮੁਤਾਬਕ ਪਾਣੀ ਨਾ ਹੋਣ ਕਾਰਨ ਕਿਸਾਨਾਂ ਨੂੰ ਪੁਰਾ ਪਾਣੀ  ਮਿਲਣ ਕਾਰਨ ਉਨ੍ਹਾਂ ਵਿਚ ਰੋਸ ਪਾਇਆ ਜਾ ਰਿਹਾ ਸੀ।  ਉਨ੍ਹਾਂ ਦੱਸਿਆ ਕਿ ਈਸਟਰਨ ਕੈਨਾਲ ਅਤੇ ਹੈਡਵਰਕਸ ਦਾ ਕੰਮ ਮੁਕੰਮਲ ਹੋਣ ਨਾਲ ਦੱਖਣ ਪੱਛਮ ਦੇ ਕਿਸਾਨਾਂ ਨੂੰ ਖ਼ਰੀਫ਼ ਸੀਜ਼ਨ ਦੌਰਾਨ ਪੂਰਾ ਪਾਣੀ ਮੁਹੱਈਆ ਹੋ ਸਕੇਗਾ।

ਇਸ ਮੌਕੇ ਸ੍ਰੀ ਕੇ.ਐਸ.ਪੰਨੂ ਨੇ ਬਾਲੇ ਵਾਲਾ ਹੈਡ ਵਿਖੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਮੁਸ਼ਕਲਾਂ ਸੁਣੀਆਂ। 

Related Articles

Back to top button
Close