Ferozepur News
ਹੁਣ ਪੰਜਾਬ ਦੀਆਂ ਬੱਸਾਂ 'ਚ ਕਾਲੇ ਸ਼ੀਸ਼ੇ ਤੇ ਪਰਦਾ ਲਗਾਉਣ ਵਾਲਿਆਂ ਦੀ ਖ਼ੈਰ ਨਹੀਂ
ਫ਼ਿਰੋਜ਼ਪੁਰ 4 ਮਈ (ਏ.ਸੀ.ਚਾਵਲਾ) ਮੋਗਾ ਔਰਬਿਟ ਕਾਂਡ ਤੋਂ ਬਾਅਦ ਹੁਣ ਪੰਜਾਬ ਦੀਆਂ ਬੱਸਾਂ 'ਚ ਕਾਲੇ ਸ਼ੀਸ਼ੇ ਤੇ ਪਰਦਾ ਲਗਾਉਣ ਵਾਲਿਆਂ ਦੀ ਖ਼ੈਰ ਨਹੀਂ ਹੋਵੇਗੀ, ਕਿਉਂਕਿ ਸਰਵ ਉੱਚ ਅਦਾਲਤ ਵੱਲੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਸਖ਼ਤ ਕਦਮ ਉਠਾਉਣ ਲਈ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਕਮ ਇੰਨ-ਬਿੰਨ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਮੁੜ ਜਾਰੀ ਕਰ ਦਿੱਤੇ ਹਨ। ਉਕਤ ਹੁਕਮਾਂ ਦੀ ਪੁਸ਼ਟੀ ਪੰਜਾਬ ਟਰਾਂਸਪੋਰਟ ਵਿਭਾਗ ਦੇ ਇਕ ਉੱਚ ਅਧਿਕਾਰੀ ਵੱਲੋਂ ਵੀ ਕੀਤੀ ਗਈ ਹੈ। ਇਸ ਤਰ•ਾਂ ਸਰਕਾਰੀ ਤੇ ਗੈਰ ਸਰਕਾਰੀ ਬੱਸ ਓਪਰੇਟਰ ਬੱਸਾਂ ਦੇ ਸ਼ੀਸ਼ੇ ਬਿਲਕੁਲ ਸਫ਼ੈਦ ਕਰਕੇ ਰੱਖਣਗੇ ਤੇ ਨਾ ਹੀ ਕੋਈ ਕਾਟਨ ਟਾਈਪ ਪਰਦਾ ਬਾਰੀਆਂ 'ਚ ਜਾਂ ਸ਼ੀਸ਼ੀਆਂ ਦੇ ਅੱਗੇ ਜਾਂ ਪਿੱਛੇ ਲਗਾਏਗਾ। ਪਤਾ ਲੱਗਾ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਮੂਹ ਡੀ. ਟੀ. ਓਜ. ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧ 'ਚ ਜ਼ਿਲ•ਾ ਟਰਾਂਸਪੋਰਟ ਅਫ਼ਸਰ ਫ਼ਿਰੋਜ਼ਪੁਰ ਚਰਨਦੀਪ ਸਿੰਘ ਨੇ ਦੋ ਬੱਸਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ•ਾਂ ਨੂੰ ਜੁਰਮਾਨੇ ਵੀ ਪਾਏ ਹਨ।