ਹਰੀਕੇ ਪੱਤਣ ਤੋ ਦਿੱਲੀ ਕਿਸਾਨਾਂ ਦਾ ਵੱਡਾ ਕਾਫਲਾ ਹੋਇਆ ਰਵਾਨਾਂ
ਮੋਦੀ ਸਰਕਾਰ ਤਾਨਾਸ਼ਾਹੀ ਵਤੀਰੇ ਛੱਡ ਕੇ ਆਰਡੀਨੈਸ ਰੱਦ ਕਰਨ ਦੀ ਅਪੀਲ - ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ
ਹਰੀਕੇ ਪੱਤਣ ਤੋ ਦਿੱਲੀ ਕਿਸਾਨਾਂ ਦਾ ਵੱਡਾ ਕਾਫਲਾ ਹੋਇਆ ਰਵਾਨਾਂ
ਹਰੀਕੇ ਪੱਤਣ, 27.11.2020: ਕੇਦਰ ਵੱਲੋ ਜਾਰੀ ਆਰਡੀਨੈਸ ਦੇ ਖਿਲਾਫ ਸਮੂvਹ ਜਥੇਬੰਦੀਆ ਦੇ ਸੱਦੇ ਤੇ ਦਿੱਲੀ ਘਰਾਉ ਤੇ ਹਰੀਕੇ ਪੱਤਣ ਤੋ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲਾ ਤਰਨਤਾਰਨ ਤੋ ਹਜਾਰਾਂ ਦੀ ਗਿਣਤੀ ਚ ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਦਿੱਲੀ ਨੂੰ ਕੂਚ ਕੀਤਾ ਗਿਆ। ਰਵਾਨਾਂ ਹੋਣ ਸਮੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਿਲਾ ਸਕੱਤਰ ਹਰਪ੍ਰੀਤ ਸਿੰਘ ਸਿਧਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਜਾਰਾਂ ਕਿਰਤੀ ਆਪਣੇ ਰਿਵਾਇਤੀ ਸਾਧਨ ਟਰੈਕਟਰ ਟਰਾਲੀਆ ਤੇ ਪੱਕੇ ਪ੍ਰਬੰਧ ਕਰਕੇ ਕਈ ਮਹੀਨਿਆ ਦਾ ਰਾਸ਼ਨ ਤੇ ਡਾਕਟਰੀ ਸਹੂਲਤਾਂ ਆਦਿ ਲੋੜੀਦੇ ਸਮਾਨ ਨਾਲ ਲੈਸ ਹੋ ਕੇ ਪੂਰੇ ਜੋਸ ਨਾਲ ਰਵਾਨਾਂ ਹੋਏ। ਹਰੀਕੇ ਚ ਠਾਠਾ ਮਾਰਦੇ ਇਕੱਠ ਚ ਆਗੂਆ ਨੇ ਮੋਦੀ ਸਰਕਾਰ ਤਾਨਾਸ਼ਾਹੀ ਵਤੀਰੇ ਛੱਡ ਕੇ ਆਰਡੀਨੈਸ ਰੱਦ ਕਰਨ ਦੀ ਅਪੀਲ ਕੀਤੀ।
ਉਹਨਾ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣੇ ਦੀ ਖੱਟਰ ਸਰਕਾਰ ਵੱਲੋ ਕਿਸਾਨਾਂ ਮਜਦੂਰਾਂ ਤੇ ਜਬਰ ਢਾਹਿਆ ਜਾ ਰਿਹਾ ਉਸਦੀ ਉਹਨਾ ਵੱਲੋ ਸਖਤ ਸ਼ਬਦਾਂ ਚ ਨਿਖੇਦੀ ਕੀਤੀ ਗਈ ਕਿਸਾਨ ਮਜਦੂਰ ਆਪਣੀ ਹੋਦ ਦੀ ਲੜਾਈ ਲੜ ਰਹੇ ਸਰਕਾਰਾਂ ਦਾ ਜਬਰ ਤੇ ਅੜਿੱਕੇ ਉਹਨਾ ਨੂੰ ਮੰਜਿਲ ਵੱਲੋ ਵੱਧਣ ਤੋ ਨਹੀ ਰੋਕ ਸਕਦੇ।
ਆਗੂਆ ਨੇ ਆਪਣੇ ਸਾਥੀਆ ਨੂੰ ਸਰਕਾਰਾਂ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਤੇ ਸ਼ਾਤਮਈ ਢੰਗ ਨਾਲ ਅੱਗੇ ਵੱਧਣ ਦੀ ਅਪੀਲ ਵੀ ਕੀਤੀ। ਦੇਸ਼ ਦੀਆਂ ਸਮੁੱਚੀਆ ਸੰਘਰਸਸੀਲ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਦਾ ਮਹੌਲ ਕੇਦਰ ਸਰਕਾਰ ਵੱਲੋ ਸਿਰਜਿਆ ਜਾ ਰਿਹਾ ਹੈ। ਇਸ ਦੌਰ ਵਿਚ 3 ਦਸੰਬਰ ਦੀ ਮੀਟਿੰਗ ਦੇ ਸੱਦੇ ਨੁੰ ਠੁਕਰਾ ਕੇ ਸਖਤ ਸੰਦੇਸ ਦੇਣਾ ਚਾਹੀਦਾ ਹੈ। ਜਿੰਨਾ ਚਿਰ ਤੱਕ ਸਰਕਾਰ ਗੱਲਬਾਤ ਦਾ ਸਹੀ ਮਹੌਲ ਪੈਦਾ ਨਹੀ ਕਰਦੀ ਤੇ ਆਪਣੇ ਮੰਤਰੀਆ ਸੰਤਰੀਆ ਨੂੰ ਅੰਦੋਲਨਕਾਰੀਆ ਪ੍ਰਤੀ ਘਟੀਆ ਬਿਆਨਬਾਜੀ ਤੋ ਨਹੀ ਰੋਕਦੀ ਉਨਾ ਚਿਰ ਗੱਲਬਾਤ ਦੀ ਕੋਈ ਤੁਕ ਨਹੀ ਬਣਦੀ।
ਇਸ ਮੌਕੇ ਤੇ ਮੇਹਰ ਸਿੰਘ, ਰੇਸ਼ਮ ਸਿੰਘ,ਗੁਰਸਾਹਿਬ ਸਿੰਘ, ਨਰੰਜਨ ਸਿੰਘ, ਦਿਲਬਾਗ ਸਿੰਘ, ਨਿਸ਼ਾਨ ਸਿੰਘ, ਗੁਰਭੇਜ ਸਿੰਘ, ਸੁਖਦੇਵ ਸਿੰਘ, ਜੁਗਰਾਜ ਸਿੰਘ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ, ਮਹਿਲ ਸਿੰਘ, ਮੇਜਰਸਿੰਘ, ਗੁਰਲਾਲ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ,ਸੁੱਚਾ ਸਿੰਘ, ਹਰਭੇਜ ਸਿੰਘ, ਨਿਰਵੈਲ ਸਿੰਘ, ਜਗਜੀਤ ਸਿੰਘ, ਰੂਪ ਸਿੰਘ, ਸਰਵਣ ਸਿੰਘ, ਬਚਿੱਤਰ ਸਿੰਘ, ਗੋਪੀ ਪਹਿਲਵਾਨ, ਸਾਹਿਬ ਸਿੰਘ, ਬਲਵਿੰਦਰ ਸਿੰਘ,ਹਰਪਾਲ ਸਿੰਘ, ਕਰਤਾਰ ਸਿੰਘ, ਹਰਜਿੰਦਰ ਸਿੰਘ, ਪ੍ਰੇਮ ਸਿੰਘ, ਨਿੰਦਰ ਸਿੰਘ, ਸੰਤੋਖ ਸਿੰਘ, ਮੱਲ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।