ਹਰਿਆਵਲ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗਰੈਂਡ ਹੋਟਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਕੀਤਾ ਗਿਆ
ਹਰਿਆਵਲ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗਰੈਂਡ ਹੋਟਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਕੀਤਾ ਗਿਆ
ਫ਼ਿਰੋਜ਼ਪੁਰ 03 ਅਪ੍ਰੈਲ, 2022:
ਹਰਿਆਵਲ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਹਰਿਆ ਭਰਿਆ ਬਣਾਉਣ ਲਈ ਇਕ ਬੈਠਕ ਗਰੈਂਡ ਹੋਟਲ ਫਿਰੋਜ਼ਪੁਰ ਸ਼ਹਿਰ ਵਿਖੇ ਕੀਤੀ ਗਈ ਜਿਸ ਵਿੱਚ ਵਾਤਾਵਰਨ ਪੱਖੋਂ ਪੰਜਾਬ ਇਸ ਵੇਲੇ ਬਹੁਤ ਹੀ ਮਾੜੇ ਦੌਰ ਤੋਂ ਗੁਜ਼ਰ ਰਿਹਾ ਹੈ । ਇਕ ਪਾਸੇ ਪਾਣੀ ਖਤਮ ਅਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਜੰਗਲਾ ਅਤੇ ਦਰਖਤਾਂ ਦੀ ਘਾਟ ਕਾਰਨ ਆਉਣ ਵਾਲੇ ਸਮੇਂ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਵੇਗਾ । ਪਲਾਸਟਿਕ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਾਰਨ ਵਾਤਾਵਰਣ ਲਈ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ ।ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ ਚਰਚਾ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਤੋਂ ਮਾਹਰ ਡਾਕਟਰ ਰਾਕੇਸ਼ ਸ਼ਾਰਦਾ ਅਤੇ ਡਾਕਟਰ ਸੰਜੀਵ ਚੌਹਾਨ ਵੀ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ ਉਨ੍ਹਾਂ ਦੀ ਰਹਿਨੁਮਾਈ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਜਿਸ ਵਿਚ ਤਰਲੋਚਨ ਚੋਪੜਾ ਨੂੰ ਜਿਲ੍ਹਾ ਸੰਯੋਜਕ, ਅਸ਼ੋਕ ਬਹਿਲ ਨੂੰ ਜਿਲ੍ਹਾ ਸਹਿ ਸੰਯੋਜਕ ਦੀ ਜਿੰਮੇਵਾਰੀ ਦਿੱਤੀ ਗਈ ।
ਮੀਟਿੰਗ ਵਿੱਚ ਡਾਕਟਰ ਸਤਿੰਦਰ ਸਿੰਘ, ਡਾਕਟਰ ਰਾਮੇਸ਼ਵਰ ਸਿੰਘ, ਦੀਪਕ ਸ਼ਰਮਾ ਮਯੰਕ ਫਾਊਂਡੇਸ਼ਨ, ਸ਼ਲਿੰਦਰ ਕੁਮਾਰ ਫ਼ਿਰੋਜ਼ਪੁਰ ਲੰਗਰ ਸੇਵਾ ਵਿਪੁਲ ਨਾਰੰਗ ਅਮਿਤ ਫਾਊਂਡੇਸ਼ਨ ਕਮਲ ਸ਼ਰਮਾ ਰੋਟਰੀ ਕਲੱਬ ਸੁਖਦੇਵ ਸਿੰਘ ਕੁਦਰਤੀ ਖੇਤੀ ਵਿਕਟਰ ਵਾਤਾਵਰਨ ਪ੍ਰੇਮੀ ਹਰੀਸ਼ ਮੋਂਗਾ ਅਸ਼ੋਕ ਭਾਰਦਵਾਜ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸਾਰਿਆ ਨੇ ਇਸ ਕੰਮ ਲਈ ਯੋਗਦਾਨ ਦੇਣ ਦਾ ਭਰੋਸਾ ਦਿੱਤਾ